ਆਧਾਰ ਕਾਰਡ ਦਿਖਾਉ, ਗੰਢੇ ਪਾਉ! ਪਿਆਜ਼ ਦੀਆਂ ਵਧਦੀਆਂ ਕੀਮਤਾਂ ਵਿਚਾਲੇ ਸਰਕਾਰ ਵਲੋਂ ਰਾਹਤ 
Published : Oct 30, 2023, 4:21 pm IST
Updated : Oct 30, 2023, 4:21 pm IST
SHARE ARTICLE
File Photo
File Photo

ਹਰੇਕ ਵਿਅਕਤੀ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦ ਸਕੇਗਾ 4 ਕਿਲੋ ਪਿਆਜ਼

ਅਕਤੂਬਰ ਮਹੀਨੇ ਦੇਸ਼ ਦੇ ਕਈ ਇਲਾਕਿਆਂ ਵਿਚ ਪਿਆਜ਼ ਦੀਆਂ ਕੀਮਤਾਂ ਵਿਚ ਕਾਫੀ ਵਾਧਾ ਹੋਇਆ ਹੈ। ਪਹਿਲਾਂ ਪਿਆਜ਼ 55 ਰੁਪਏ ਕਿਲੋ ਸੀ। ਹੁਣ ਕੀਮਤਾਂ 70 ਰੁਪਏ ਨੂੰ ਪਾਰ ਕਰ ਗਈਆਂ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਪਿਆਜ਼ ਮਹਾਰਾਸ਼ਟਰ ਦੇ ਨਾਸਿਕ ਅਤੇ ਰਾਜਸਥਾਨ ਤੋਂ ਆਇਆ ਹੈ। ਪਰ ਹੁਣ ਨਵੀਂ ਖੇਪ ਉਥੇ ਨਹੀਂ ਆ ਰਹੀ ਹੈ। ਇਹੀ ਕਾਰਨ ਹੈ ਕਿ ਕੀਮਤਾਂ ਵੱਧੀਆ ਹਨ। ਹੁਣ ਅਫਗਾਨਿਸਤਾਨ ਤੋਂ ਪਿਆਜ਼ ਦੀ ਆਮਦ ਤੋਂ ਬਾਅਦ ਹੀ ਕੀਮਤਾਂ ਡਿੱਗਣ ਦੀ ਉਮੀਦ ਹੈ।

ਤਿਉਹਾਰੀ ਸੀਜ਼ਨ ਦੌਰਾਨ ਪਿਆਜ਼ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦੀਆਂ ਮੰਡੀਆਂ ਵਿਚ ਸਟਾਲ ਲਗਾ ਕੇ ਪਿਆਜ਼ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਵੇਗਾ। ਮੰਡੀਆਂ ਵਿੱਚ ਪਿਆਜ਼ ਦੀ ਪ੍ਰਚੂਨ ਕੀਮਤ 70 ਤੋਂ 75 ਰੁਪਏ ਪ੍ਰਤੀ ਕਿਲੋ ਹੈ। ਸੋਮਵਾਰ ਨੂੰ ਜਲੰਧਰ ਦੀ ਮਕਸੂਦਾਂ ਮੰਡੀ 'ਚ ਸਟਾਲ ਲਗਾ ਕੇ ਸਸਤੇ ਭਾਅ 'ਤੇ ਪਿਆਜ਼ ਉਪਲਬਧ ਕਰਵਾਇਆ ਗਿਆ। ਇੱਥੇ ਕੋਈ ਵੀ ਵਿਅਕਤੀ ਆਧਾਰ ਕਾਰਡ ਦਿਖਾ ਕੇ 25 ਰੁਪਏ ਪ੍ਰਤੀ ਕਿੱਲੋ ਚਾਰ ਕਿਲੋ ਪਿਆਜ਼ ਖਰੀਦ ਸਕੇਗਾ।

ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਨੇ ਲੋਕਾਂ ਨੂੰ ਇਹ ਰਾਹਤ ਦਿੱਤੀ ਹੈ। ਮਕਸੂਦਾਂ ਮੰਡੀ ਪੁੱਜੇ ਅਧਿਕਾਰੀ ਦੀਪਕ ਨੇ ਦੱਸਿਆ ਕਿ ਇਹ ਸਟਾਲ ਮੰਡੀ ਵਿੱਚ ਦੁਕਾਨ ਨੰਬਰ 78 ਦੇ ਬਾਹਰ ਲਗਾਇਆ ਜਾਵੇਗਾ। ਸਵੇਰੇ 9 ਵਜੇ ਰਿਆਇਤੀ ਦਰਾਂ 'ਤੇ ਪਿਆਜ਼ ਵੇਚੇ ਜਾਣਗੇ। ਜਿਵੇਂ ਹੀ ਲੋਕਾਂ ਨੂੰ ਪਿਆਜ਼ ਸਸਤੇ ਭਾਅ ਮਿਲਣ ਦੀ ਖ਼ਬਰ ਮਿਲੀ ਤਾਂ ਲੋਕ ਸਵੇਰੇ ਨੌਂ ਵਜੇ ਤੋਂ ਹੀ ਲਾਈਨਾਂ ਵਿਚ ਲੱਗ ਗਏ। ਇਸ ਤੋਂ ਬਾਅਦ ਇਕ-ਇਕ ਕਰਕੇ ਸਾਰਿਆਂ ਨੂੰ ਪਿਆਜ਼ ਦਿੱਤੇ ਗਏ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement