ਸਾਂਸਦ ਵਿਕਰਮਜੀਤ ਸਿੰਘ ਸਾਹਨੀ ਵਣਜ ਬਾਰੇ ਸੰਸਦੀ ਕਮੇਟੀ ਦੇ ਮੈਂਬਰ ਨਾਮਜ਼ਦ
Published : Sep 30, 2024, 8:16 pm IST
Updated : Sep 30, 2024, 8:16 pm IST
SHARE ARTICLE
MP Vikramjit Singh Sahni nominated member of Parliamentary Committee on Commerce
MP Vikramjit Singh Sahni nominated member of Parliamentary Committee on Commerce

ਵਪਾਰ ਅਤੇ ਉਦਯੋਗ ਖਾਸ ਕਰਕੇ ਪੰਜਾਬ ਦੇ ਹਿੱਤਾਂ ਦੇ ਸਬੰਧ ਵਿੱਚ ਵਕਾਲਤ ਕਰਨਗੇ

ਨਵੀਂ ਦਿੱਲੀ: ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੂੰ ਵਣਜ ਬਾਰੇ ਸੰਸਦੀ ਸਥਾਈ ਕਮੇਟੀ ਲਈ ਦੁਬਾਰਾ ਨਾਮਜ਼ਦ ਕੀਤਾ ਗਿਆ ਹੈ, ਜੋ ਕਿ ਵਪਾਰ ਅਤੇ ਉਦਯੋਗ, ਖਾਸ ਕਰਕੇ ਪੰਜਾਬ ਦੇ ਹਿੱਤਾਂ ਦੇ ਸਬੰਧ ਵਿੱਚ ਵਕਾਲਤ ਕਰਨ ਦੇ ਲਗਾਤਾਰ ਯਤਨਾਂ 'ਤੇ ਜ਼ੋਰ ਦੇਣ ਵਜੋ ਹੋਇਆ  ਹੈ। ਡਾ: ਸਾਹਨੀ ਸੰਸਦ ਅਤੇ ਬਾਹਰ ਦੋਵਾਂ ਵਿੱਚ ਇੱਕ ਸਰਗਰਮ ਅਵਾਜ਼ ਬਣੇ ਰਹੇ ਹਨ ਜਿੱਥੇ ਉਹਨਾਂ ਨੇ ਰਾਸ਼ਟਰੀ ਅਤੇ ਖੇਤਰੀ ਵਪਾਰ ਮੁੱਦਿਆਂ 'ਤੇ ਲਗਾਤਾਰ ਮਹੱਤਵਪੂਰਨ ਚਿੰਤਾਵਾਂ ਉਠਾਈਆਂ ਹਨ।

ਡਾ: ਸਾਹਨੀ ਪੰਜਾਬ ਦੇ ਉਦਯੋਗਿਕ ਵਿਕਾਸ ਲਈ 1200 ਏਕੜ ਰਾਜਪੁਰਾ ਇੰਡਸਟਰੀਅਲ ਕੋਰੀਡੋਰ ਨੂੰ ਸਫਲਤਾਪੂਰਵਕ ਮਨਜ਼ੂਰੀ ਦੁਆਈ ਹੈ ਅਤੇ ਨਾਲ ਹੀ ਮੋਹਾਲੀ ਵਿਖੇ ਸੈਮੀ-ਕੰਡਕਟਰ ਸੁਵਿਧਾ ਨੂੰ ਅਪਗ੍ਰੇਡ ਕਰਨ ਲਈ 10,000 ਕਰੋੜ ਰੁਪਏ ਮਨਜੂਰ ਕਰਵਾ ਕਿ ਮਹੱਤਵਪੂਰਨ ਕਾਰਜ ਕੀਤਾ ਹੈ। ਉਹਨਾ ਨੇ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਸਮਰਥਨ ਦੇਣ ਲਈ ਸਾਈਕਲ, ਖਿਡੌਣੇ ਅਤੇ ਚਮੜਾ ਉਦਯੋਗਾਂ ਲਈ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (ਪੀ.ਐਲ.ਆਈ.) ਸਕੀਮ ਦੇ ਵਿਸਤਾਰ ਵਰਗੇ ਅਹਿਮ ਮੁੱਦੇ ਵੀ ਉਠਾਏ ਹਨ।

ਡਾ: ਸਾਹਨੀ ਨੇ ਬ੍ਰਿਕਸ ਅਤੇ ਸਾਰਕ ਵਰਗੇ ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ। ਉਹਨਾ ਨੇ ਆਈਸੀਸੀ ਚੈਂਬਰ ਆਫ਼ ਕਾਮਰਸ, ਪੈਰਿਸ-ਇੰਡੀਆ ਚੈਪਟਰ ਦੇ ਚੇਅਰ ਵਜੋਂ ਅਤੇ ਵਣਜ ਮੰਤਰਾਲੇ ਲਈ ਇੱਕ ਪ੍ਰਮੁੱਖ ਸਲਾਹਕਾਰ ਸੰਸਥਾ, ਵਪਾਰ ਬੋਰਡ ਦੇ ਇੱਕ ਸਰਗਰਮ ਮੈਂਬਰ ਵਜੋਂ ਵੀ ਸੇਵਾ ਨਿਭਾਈ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement