ਆਂਧਰਾ ਪ੍ਰਦੇਸ਼ 'ਚ ਟਮਾਟਰਾਂ ਨੇ ਬਦਲੀ ਕਰਜ਼ਈ ਕਿਸਾਨ ਦੀ ਕਿਸਮਤ, ਡੇਢ ਮਹੀਨੇ 'ਚ ਕਮਾਏ 4 ਕਰੋੜ

By : GAGANDEEP

Published : Jul 30, 2023, 12:47 pm IST
Updated : Jul 30, 2023, 12:47 pm IST
SHARE ARTICLE
photo
photo

ਫਸਲ ਲਈ ਲਿਆ 1.5 ਕਰੋੜ ਰੁਪਏ ਦਾ ਕਰਜ਼ਾ ਵੀ ਉਤਾਰਿਆ

 

ਚਿਤੂਰ : ਜਿੱਥੇ ਇਕ ਪਾਸੇ ਦੇਸ਼ ਵਿਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਕਈ ਕਿਸਾਨ ਇਸ ਨੂੰ ਵੇਚ ਕੇ ਅਮੀਰ ਹੋ ਰਹੇ ਹਨ। ਇੱਥੋਂ ਤੱਕ ਕਿ ਕਈ ਕਿਸਾਨਾਂ ਦੇ ਕਰੋੜਪਤੀ ਬਣਨ ਦੀਆਂ ਖ਼ਬਰਾਂ ਵੀ ਹਨ। ਅਜਿਹਾ ਹੀ ਇਕ ਮਾਮਲਾ ਹੁਣ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। 48 ਸਾਲਾ ਮੁਰਲੀ ​​ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

ਉਸਨੇ ਇਹ ਵੀ ਨਹੀਂ ਸੋਚਿਆ ਹੋਵੇਗਾ ਕਿ ਟਮਾਟਰ ਦੀ ਖੇਤੀ ਉਸਦੀ ਕਿਸਮਤ ਬਦਲ ਦੇਵੇਗੀ। ਜਾਣਕਾਰੀ ਮੁਤਾਬਕ ਮੁਰਲੀ ​​ਨੇ ਸਿਰਫ ਡੇਢ ਮਹੀਨੇ 'ਚ ਹੀ 4 ਕਰੋੜ ਰੁਪਏ ਦੀ ਅਣਕਿਆਸੀ ਕਮਾਈ ਕੀਤੀ ਹੈ. ਜਿਸ ਨਾਲ ਉਸ ਦੀ ਜ਼ਿੰਦਗੀ ਬਦਲ ਗਈ ਹੈ। ਉਹ ਕੋਲਾਰ ਵਿਚ ਆਪਣੇ ਟਮਾਟਰ ਵੇਚਣ ਲਈ 130 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਸਿਰਫ਼ ਇਸ ਲਈ ਕਰ ਰਿਹਾ ਹੈ ਕਿਉਂਕਿ ਏਪੀਐਮਸੀ (ਫ਼ਸਲ ਮੰਡੀ) ਉਸਨੂੰ ਚੰਗੀ ਕੀਮਤ ਦਿੰਦੀ ਹੈ। ਉਸ ਨੇ ਦਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਟਮਾਟਰ ਦੀ ਖੇਤੀ ਕਰ ਰਿਹਾ ਹੈ ਪਰ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਟਮਾਟਰ ਤੋਂ ਇੰਨੀ ਵੱਡੀ ਆਮਦਨ ਹੋ ਸਕਦੀ ਹੈ।

ਮੁਰਲੀ ​​ਦੇ ਸਾਂਝੇ ਪਰਿਵਾਰ ਨੂੰ ਕਰਕਮੰਡਲਾ ਪਿੰਡ ਵਿਚ 12 ਏਕੜ ਜ਼ਮੀਨ ਵਿਰਾਸਤ ਵਿਚ ਮਿਲੀ ਸੀ, ਜਦੋਂ ਕਿ ਉਨ੍ਹਾਂ ਨੇ ਕੁਝ ਸਾਲ ਪਹਿਲਾਂ 10 ਏਕੜ ਹੋਰ ਖਰੀਦੀ ਸੀ। ਦਰਅਸਲ ਪਿਛਲੇ ਸਾਲ ਜੁਲਾਈ 'ਚ ਕੀਮਤਾਂ 'ਚ ਆਈ ਭਾਰੀ ਗਿਰਾਵਟ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਕਾਫੀ ਨੁਕਸਾਨ ਹੋਇਆ ਸੀ। ਉਸ 'ਤੇ ਡੇਢ ਕਰੋੜ ਰੁਪਏ ਦਾ ਕਰਜ਼ਾ ਸੀ, ਜਿਸ ਨੂੰ ਉਸ ਨੇ ਬੀਜਾਂ, ਖਾਦਾਂ, ਮਜ਼ਦੂਰੀ, ਟਰਾਂਸਪੋਰਟ ਅਤੇ ਹੋਰ ਸਾਮਾਨ 'ਤੇ ਨਿਵੇਸ਼ ਕੀਤਾ ਸੀ। ਉਸਦੇ ਪਿੰਡ ਵਿੱਚ ਲਗਾਤਾਰ ਬਿਜਲੀ ਦੇ ਕੱਟਾਂ ਕਾਰਨ ਖਰਾਬ ਹੋ ਰਹੀ ਫਸਲ ਨੇ ਉਸਦੀ ਮੁਸੀਬਤ ਵਿਚ ਹੋਰ ਵਾਧਾ ਕਰ ਦਿਤਾ ਹੈ।

ਉਸ ਨੇ ਦੱਸਿਆ ਕਿ ਇਸ ਸਾਲ ਫਸਲ ਦੀ ਚੰਗੀ ਕਿਸਮ ਹੈ। ਉਸ ਦਾ ਬੇਟਾ ਇੰਜੀਨੀਅਰਿੰਗ ਕਰ ਰਿਹਾ ਹੈ ਅਤੇ ਬੇਟੀ ਮੈਡੀਕਲ ਕਰ ਰਹੀ ਹੈ ਮੁਰਲੀ ਨੇ ਕਿਹਾ ਕਿ ਉਹ 45 ਦਿਨਾਂ ਵਿੱ 4 ਕਰੋੜ ਰੁਪਏ ਕਮਾਉਣ ਵਿੱਚ ਕਾਮਯਾਬ ਰਿਹਾ ਹੈ।ਹੁਣ ਉਹ ਜ਼ਮੀਨ 'ਤੇ ਪੈਸਾ ਲਗਾ ਕੇ ਅਤੇ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਵੱਡੇ ਪੱਧਰ 'ਤੇ ਬਾਗਬਾਨੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਸਨੇ ਆਪਣੇ ਕੰਮਕਾਜ ਨੂੰ ਵਧਾਉਣ ਲਈ ਆਪਣੇ ਪਿੰਡ ਵਿਚ ਲਗਭਗ 20 ਏਕੜ ਜ਼ਮੀਨ ਖਰੀਦਣ ਦੀ ਯੋਜਨਾ ਵੀ ਬਣਾਈ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement