Supreme Court: ਕੇਸਾਂ ’ਚ ਮੁਕੱਦਮੇਦਾਰਾਂ ਦੀ ਜਾਤ, ਧਰਮ ਦਾ ਜ਼ਿਕਰ ਕਰਨ ਦਾ ਰਿਵਾਜ ਬੰਦ ਕਰੋ: ਸੁਪਰੀਮ ਕੋਰਟ
Published : Jan 30, 2024, 7:23 am IST
Updated : Jan 30, 2024, 7:23 am IST
SHARE ARTICLE
Stop mentioning caste and religion of litigants, SC directs all courts
Stop mentioning caste and religion of litigants, SC directs all courts

ਸੁਪਰੀਮ ਕੋਰਟ ਨੇ ਰਾਜਸਥਾਨ ਦੀ ਇਕ ਪਰਵਾਰਕ ਅਦਾਲਤ ’ਚ ਵਿਚਾਰ ਅਧੀਨ ਵਿਆਹੁਤਾ ਵਿਵਾਦ ’ਚ ਕੇਸ ਨੂੰ ਤਬਦੀਲ ਕਰਨ ਦੀ ਇਜਾਜ਼ਤ ਦੇਣ ਦਾ ਹੁਕਮ ਸੁਣਾਇਆ।

Supreme Court: ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਦਾਲਤੀ ਮਾਮਲਿਆਂ ’ਚ ਮੁਕੱਦਮੇਦਾਰਾਂ ਦੀ ਜਾਤ ਜਾਂ ਧਰਮ ਦਾ ਜ਼ਿਕਰ ਕਰਨ ਦੇ ਰਿਵਾਜ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਅਪਣੀ ਰਜਿਸਟਰੀ ਅਤੇ ਹੋਰ ਸਾਰੀਆਂ ਅਦਾਲਤਾਂ ਨੂੰ ਇਸ ਨੂੰ ਤੁਰਤ ਰੋਕਣ ਦੇ ਹੁਕਮ ਦਿਤੇ।

ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੁੱਦੀਨ ਅਮਾਨੁੱਲਾ ਦੀ ਬੈਂਚ ਨੇ ਸਾਰੀਆਂ ਹਾਈ ਕੋਰਟਾਂ ਨੂੰ ਹੁਕਮ ਦਿਤਾ ਕਿ ਹਾਈ ਕੋਰਟਾਂ ਜਾਂ ਹੇਠਲੀਆਂ ਅਦਾਲਤਾਂ ’ਚ ਦਾਇਰ ਕਿਸੇ ਵੀ ਪਟੀਸ਼ਨ ’ਚ ਧਿਰਾਂ ਦੇ ਮੈਮੋ ’ਚ ਸ਼ਿਕਾਇਤਕਰਤਾ ਦੀ ਜਾਤ ਜਾਂ ਧਰਮ ਦਾ ਜ਼ਿਕਰ ਨਹੀਂ ਹੋਣਾ ਚਾਹੀਦਾ।

ਬੈਂਚ ਨੇ ਕਿਹਾ, ‘‘ਬੈਂਚ ਨੇ ਕਿਹਾ ਕਿ ਸਾਨੂੰ ਇਸ ਅਦਾਲਤ ਜਾਂ ਕਿਸੇ ਹੇਠਲੀ ਅਦਾਲਤ ਦੇ ਸਾਹਮਣੇ ਕਿਸੇ ਵੀ ਸ਼ਿਕਾਇਤਕਰਤਾ ਦੀ ਜਾਤ ਜਾਂ ਧਰਮ ਦਾ ਜ਼ਿਕਰ ਕਰਨ ਦਾ ਕੋਈ ਕਾਰਨ ਨਹੀਂ ਮਿਲਦਾ। ਅਜਿਹੀਆਂ ਪ੍ਰਥਾਵਾਂ ਬੰਦ ਹੋਣੀਆਂ ਚਾਹੀਦੀਆਂ ਹਨ ਅਤੇ ਤੁਰਤ ਬੰਦ ਹੋਣੀਆਂ ਚਾਹੀਦੀਆਂ ਹਨ।’’

ਸੁਪਰੀਮ ਕੋਰਟ ਨੇ ਰਾਜਸਥਾਨ ਦੀ ਇਕ ਪਰਵਾਰਕ ਅਦਾਲਤ ’ਚ ਵਿਚਾਰ ਅਧੀਨ ਵਿਆਹੁਤਾ ਵਿਵਾਦ ’ਚ ਕੇਸ ਨੂੰ ਤਬਦੀਲ ਕਰਨ ਦੀ ਇਜਾਜ਼ਤ ਦੇਣ ਦਾ ਹੁਕਮ ਸੁਣਾਇਆ। ਸੁਪਰੀਮ ਕੋਰਟ ਨੇ ਹੈਰਾਨੀ ਜ਼ਾਹਰ ਕੀਤੀ ਕਿ ਪਾਰਟੀਆਂ ਦੇ ਮੈਮੋ ’ਚ ਪਤੀ ਅਤੇ ਪਤਨੀ ਦੋਹਾਂ ਦੀਆਂ ਜਾਤਾਂ ਦਾ ਜ਼ਿਕਰ ਕੀਤਾ ਗਿਆ ਹੈ।

 (For more Punjabi news apart from Stop mentioning caste and religion of litigants, SC directs all courts, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement