ਮਹਾਰਾਸ਼ਟਰ ’ਚ ਬੱਸ ਪਲਟਣ ਨਾਲ 11 ਲੋਕਾਂ ਦੀ ਮੌਤ, 25 ਜ਼ਖਮੀ
Published : Nov 29, 2024, 10:12 pm IST
Updated : Nov 29, 2024, 10:12 pm IST
SHARE ARTICLE
Gondia: People gather at the site after a Maharashtra State Road Transport Corporation (MSRTC) bus overturned, in Gondia district of Maharashtra, Friday, Nov. 29, 2024. At least nine passengers were killed and 25 others injured in the accident, according to officials. (PTI Photo)
Gondia: People gather at the site after a Maharashtra State Road Transport Corporation (MSRTC) bus overturned, in Gondia district of Maharashtra, Friday, Nov. 29, 2024. At least nine passengers were killed and 25 others injured in the accident, according to officials. (PTI Photo)

ਇਕ ਹੋਰ ਗੱਡੀ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ’ਚ ਸਦਾਕਰਜੁਨੀ ਤਾਲੁਕਾ ਦੇ ਦਾਤਵਾ ਪਿੰਡ ’ਚ ਬਸ ਪਲਟ ਗਈ

ਗੋਂਦੀਆ : ਮਹਾਰਾਸ਼ਟਰ ਦੇ ਗੋਂਦੀਆ ਜ਼ਿਲ੍ਹੇ ’ਚ ਸ਼ੁਕਰਵਾਰ ਦੁਪਹਿਰ ਮਹਾਰਾਸ਼ਟਰ ਸੂਬਾ ਸੜਕ ਆਵਾਜਾਈ ਨਿਗਮ (ਐਮ.ਐਸ.ਆਰ.ਟੀ.ਸੀ.) ਦੀ ਬਸ ਪਲਟ ਜਾਣ ਨਾਲ ਘੱਟ ਤੋਂ ਘੱਟ 11 ਸਵਾਰੀਆਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ। 

ਸ਼ੁਰੂਆਤੀ ਜਾਣਕਾਰੀ ਅਨੁਸਾਰ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਐਮ.ਐਸ.ਆਰ.ਟੀ.ਸੀ. ਬਸ ‘ਸ਼ਿਵ ਸ਼ਾਹੀ’ 26 ਲੋਕਾਂ ਨੂੰ ਲੈ ਕੇ ਭੰਡਾਰਾ ਤੋਂ ਗੋਂਦੀਆ ਜ਼ਿਲ੍ਹੇ ਵਲ ਜਾ ਰਹੀ ਸੀ, ਪਰ ਇਕ ਹੋਰ ਗੱਡੀ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ’ਚ ਸਦਾਕਰਜੁਨੀ ਤਾਲੁਕਾ ਦੇ ਦਾਤਵਾ ਪਿੰਡ ’ਚ ਬਸ ਪਲਟ ਗਈ। 

ਉਨ੍ਹਾਂ ਕਿਹਾ ਕਿ ਦੁਪਹਿਰ ਲਗਭਗ ਸਾਢੇ 12 ਵਜੇ ਵਾਪਰੇ ਇਸ ਹਾਦਸੇ ’ਚ 11 ਸਵਾਰੀਆਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਜ਼ਖ਼ਮੀ ਸਵਾਰੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਹਾਦਸੇ ’ਚ ਮਾਰੇ ਗਏ ਲੋਕਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਲਈ 10-10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਹੁਕਮ ਦਿਤਾ ਕਿ ਸਾਰੇ ਜ਼ਖ਼ਮੀ ਮੁਸਾਫ਼ਰਾਂ ਨੂੰ ਚੰਗਾ ਇਲਾਜ ਅਤੇ ਡਾਕਟਰੀ ਦੇਖਭਾਲ ਦਿਤੀ ਜਾਵੇ।

Tags: maharashtra

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement