Trains Collision Andhra Pradesh : ਦੋ ਰੇਲ ਗੱਡੀਆਂ ਦੀ ਟੱਕਰ ’ਚ ਛੇ ਵਿਅਕਤੀਆਂ ਦੀ ਮੌਤ, ਕਈ ਜ਼ਖ਼ਮੀ
Published : Oct 29, 2023, 9:45 pm IST
Updated : Oct 29, 2023, 9:45 pm IST
SHARE ARTICLE
Trains Collision Andhra Pradesh
Trains Collision Andhra Pradesh

ਇੱਕੋ ਪਟੜੀ ‘ਤੇ ਆ ਗਈਆਂ ਦੋ ਰੇਲ ਗੱਡੀਆਂ, ਰਾਹਤ ਕਾਰਜ ਜੰਗੀ ਪੱਧਰ ’ਤੇ ਸ਼ੁਰੂ

Trains Collision Andhra Pradesh : ਆਂਧਰ ਪ੍ਰਦੇਸ਼ ਦੇ ਵਿਜਿਆਨਾਗ੍ਰਾਮ ਜ਼ਿਲ੍ਹੇ ’ਚ ਐਤਵਾਰ ਸ਼ਾਮ ਨੂੰ ਦੋ ਰੇਲ ਗੱਡੀਆਂ ਦੀ ਟੱਕਰ ਹੋਣ ਕਾਰਨ ਘੱਟ ਤੋਂ ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨ ਦੇ ਲਗਭਗ ਜ਼ਖ਼ਮੀ ਹੋ ਗਏ।  ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।  ਹਾਦਸੇ ਵਾਲੀ ਥਾਂ ’ਤੇ ਗੂੜ੍ਹੇ ਹਨੇਰੇ ਦੀ ਮੌਜੂਦਗੀ ਬਚਾਅ ਕਾਰਜਾਂ ’ਚ ਰੁਕਾਵਟ ਬਣ ਗਈ ਹੈ।

ਰੇਲਵੇ ਅਧਿਕਾਰੀਆਂ ਅਤੇ ਯਾਤਰੀਆਂ ਦੇ ਵੇਰਵਿਆਂ ਅਨੁਸਾਰ ਵਿਸ਼ਾਖਾ ਤੋਂ ਪਲਾਸਾ ਜਾਣ ਵਾਲੀ ਵਿਸ਼ੇਸ਼ ਯਾਤਰੀ ਰੇਲਗੱਡੀ ਸ਼ਾਮ 7:10 ਵਜੇ ਸਿਗਨਲ ਲਈ ਕੋਠਾਵਾਲਸਾ ਮੰਡਲ ਦੇ ਅਲਮੰਡਾ-ਕਾਂਤਕਾਪੱਲੀ ’ਤੇ ਰੁਕੀ ਸੀ। ਇਸ ਦੇ ਪਿੱਛੇ ਆ ਰਹੀ ਇੱਕ ਯਾਤਰੀ ਰੇਲਗੱਡੀ ਵਿਸ਼ਾਖਾ-ਰਾਯਾਗੜਾ ਰੇਲਗੱਡੀ ਨੇ ਇਸ ਨੂੰ ਟੱਕਰ ਮਾਰ ਦਿਤੀ।

ਮੁੱਖ ਮੰਤਰੀ ਜਗਨ ਨੇ ਰੇਲ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ। ਜੰਗੀ ਪੱਧਰ ’ਤੇ ਰਾਹਤ ਕਾਰਜ ਸ਼ੁਰੂ ਕਰਨ ਦੇ ਹੁਕਮ ਦਿਤੇ ਹਨ। ਸਥਾਨਕ ਅਧਿਕਾਰੀਆਂ ਨੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿਤੇ ਹਨ। ਈਸਟ ਕੋਸਟ ਰੇਲਵੇ ਦੇ ਅਧਿਕਾਰੀ ਹਾਦਸੇ ਵਾਲੀ ਥਾਂ ’ਤੇ ਪਹੁੰਚ ਗਏ ਹਨ। ਵਿਸ਼ਵਜੀਤ ਸਾਹੂ, ਸੀ.ਪੀ.ਆਰ.ਓ. ਈ.ਸੀ.ਓ.ਆਰ. ਨੇ ਕਿਹਾ ਕਿ ਟੱਕਰ ਦੇ ਪਿੱਛੇ ਸਿਗਨਲ ਦੀ ਗੜਬੜੀ ਹੋ ਸਕਦੀ ਹੈ।

 (For more news apart from Trains Collision Andhra Pradesh, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement