ਰਾਜਸਥਾਨ 'ਚ ਭਰਾ ਦੀ ਮੌਤ ਦਾ ਦੁੱਖ ਨਾ ਸਹਾਰ ਸਕੀ ਭੈਣ, ਕੀਤੀ ਖ਼ੁਦਕੁਸ਼ੀ

By : GAGANDEEP

Published : Jul 29, 2023, 7:26 pm IST
Updated : Jul 29, 2023, 7:26 pm IST
SHARE ARTICLE
PHOTO
PHOTO

ਭੈਣ- ਭਰਾ ਦੀ ਮੌਤ ਤੋਂ ਬਾਅਦ ਪ੍ਰਵਾਰ ਦਾ ਰੋ-ਰੋ ਬੁਰਾ ਹਾਲ

 

ਬੀਕਾਨੇਰ: ਰਾਜਸਥਾਨ ਦੇ ਬੀਕਾਨੇਰ 'ਚ ਬਰਸਾਤੀ ਪਾਣੀ ਦੇਖਣ ਗਿਆ 19 ਸਾਲਾ ਨੌਜਵਾਨ ਪਾਣੀ 'ਚ ਰੁੜ੍ਹ ਗਿਆ। ਕਰੀਬ ਅੱਧੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਸੰਦੀਪ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਜਦੋਂ ਭੈਣ ਰੇਖਾ ਖਿਲੇਰੀ ਨੂੰ ਆਪਣੇ ਭਰਾ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਸ ਨੇ ਵੀ ਪਾਣੀ ਵਾਲੇ ਡਿਗ ਵਿਚ ਛਾਲ ਮਾਰ ਦਿਤੀ। ਉਸ ਦੀ ਵੀ ਮੌਤ ਹੋ ਗਈ।

ਇਹ ਵੀ ਪੜ੍ਹੋ: ਸਕੂਲ ਆਫ ਐਮੀਨੈਸ ਦੇ 18 ਵਿਦਿਆਰਥੀਆਂ ਸ੍ਰੀਹਰੀਕੋਟਾ ਲਈ ਰਵਾਨਾ : ਹਰਜੋਤ ਸਿੰਘ ਬੈਂਸ

ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਤੋਂ ਬਾਅਦ ਇਲਾਕੇ ਦੀਆਂ ਨਾਲੀਆਂ ਵਿਚ ਪਾਣੀ ਦਰਿਆ ਵਾਂਗ ਵਹਿ ਰਿਹਾ ਹੈ। ਇਸ ਪਾਣੀ ਨੂੰ ਦੇਖਣ ਲਈ ਸੰਦੀਪ ਖਿਲੇਰੀ (19) ਆਪਣੇ ਦੋਸਤਾਂ ਨਾਲ ਬਰਸਾਤੀ ਨਦੀ ਦੇਖਣ ਗਿਆ ਸੀ। ਦੋਸਤਾਂ ਨੇ ਦਸਿਆ- ਜਿਥੇ ਸੰਦੀਪ ਖੜਾ ਸੀ, ਉਥੋਂ ਮਿੱਟੀ ਦੱਬ ਕੇ ਅੱਗੇ ਵਹਿ ਗਈ।  ਪਾਣੀ ਵਿਚ ਸੰਦੀਪ ਵੀ ਵਹਿ ਗਿਆ। ਨਾਲ ਆਏ ਦੋਸਤਾਂ ਅਤੇ ਪਿੰਡ ਵਾਸੀਆਂ ਨੇ ਕਰੀਬ ਅੱਧੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਸੰਦੀਪ ਨੂੰ ਬਾਹਰ ਕੱਢਿਆ।

ਇਹ ਵੀ ਪੜ੍ਹੋ: ਫਿਰੋਜ਼ਪੁਰ ਤੋਂ ਸ਼ਰਮਸਾਰ ਕਰਨ ਵਾਲੀ ਖ਼ਬਰ, ਤਲਾਕਸ਼ੁਦਾ ਔਰਤ ਨਾਲ ਕੀਤਾ ਬਲਾਤਕਾਰ

ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਉਸ ਨੂੰ ਤੁਰੰਤ ਬੱਜੂ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿਤਾ। ਸੰਦੀਪ ਦੀ ਮੌਤ ਦੀ ਖ਼ਬਰ ਸੁਣ ਕੇ ਘਰ 'ਚ ਸੋਗ ਫੈਲ ਗਿਆ। ਜਦੋਂ ਭੈਣ ਰੇਖਾ  ਨੂੰ ਅਪਣੇ ਭਰਾ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਹ ਸਦਮਾ ਬਰਦਾਸ਼ਤ ਨਾ ਕਰ ਸਕੀ। ਆਪਣੇ ਭਰਾ ਦੀ ਮੌਤ ਦਾ ਪਤਾ ਲੱਗਣ 'ਤੇ ਉਸ ਨੇ ਘਰ ਦੇ ਕੋਲ  ਬਣੇ ਪਾਣੀ ਵਾਲੇ ਡਿੱਗ 'ਚ ਛਾਲ ਮਾਰ ਦਿਤੀ। ਉਸ ਦੀ ਵੀ ਮੌਤ ਹੋ ਗਈ। ਦੋਵਾਂ ਭੈਣ-ਭਰਾ ਦੀ ਮੌਤ ਤੋਂ ਬਾਅਦ ਪ੍ਰਵਾਰ ਦਾ ਰੋ-ਰੋ ਬੁਰਾ ਹਾਲ ਹੈ। 
 

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement