ਸਕੂਲਾਂ 'ਚ ਮਾਪਿਆਂ ਦੀ ਵੀ ਲੱਗੇਗੀ ਹਾਜ਼ਰੀ, ਸਿਰਫ਼ ਬੱਚਿਆਂ ਨੂੰ ਸਕੂਲ ਵਿਚ ਦਾਖਲ਼ ਕਰਵਾਉਣ ਨਾਲ ਨਹੀਂ ਚੱਲੇਗਾ ਕੰਮ! 
Published : Aug 28, 2023, 1:47 pm IST
Updated : Aug 28, 2023, 1:47 pm IST
SHARE ARTICLE
File Photo
File Photo

ਇਨ੍ਹਾਂ ’ਚ ਸਕੂਲ ਦੇ ਨਾਲ-ਨਾਲ ਘਰ ਪਰਿਵਾਰ ਅਤੇ ਆਲੇ ਦੁਆਲੇ ਦੇ ਮਾਹੌਲ ਨੂੰ ਪੜ੍ਹਨ-ਪੜ੍ਹਾਉਣ ਲਾਇਕ ਬਣਾਉਣ ਦੀ ਜ਼ਰੂਰਤ ਦੱਸੀ ਗਈ ਹੈ

 

ਨਵੀਂ ਦਿੱਲੀ : ਬੱਚਿਆਂ ਨੂੰ ਸਕੂਲ ’ਚ ਸਿਰਫ਼ ਦਾਖ਼ਲਾ ਦਿਵਾਉਣ 'ਤੇ ਮਾਂ-ਬਾਪ ਦੀ ਜ਼ਿੰਮੇਵਾਰੀ ਹੁਣ ਪੂਰੀ ਨਹੀਂ ਹੋਵੇਗੀ, ਬਲਕਿ ਉਨ੍ਹਾਂ ਨੂੰ ਉਸ ਦੇ ਸਮੁੱਚੇ ਵਿਕਾਸ ਲਈ ਸਕੂਲਾਂ ਨਾਲ ਜੁੜ ਕੇ ਕੰਮ ਕਰਨਾ ਪਵੇਗਾ। ਸਕੂਲਾਂ ਲਈ ਤਿਆਰ ਕੀਤੇ ਗਏ ਨਵਾਂ ਨੈਸ਼ਨਲ ਕੈਰੀਕੁਲਮ ਫਰੇਮਵਰਕ (ਐੱਨਸੀਐੱਫ) ਨੇ ਬੱਚਿਆਂ ਦੇ ਪੜ੍ਹਨ-ਪੜ੍ਹਾਉਣ ਬਾਰੇ ਇਕ ਰੋਡਮੈਪ ਤਿਆਰ ਕੀਤਾ ਹੈ, ਜਿਸ ’ਚ ਬੱਚਿਆਂ ਨੂੰ ਸਕੂਲ ’ਚ ਦਾਖ਼ਲਾ ਦਿੰਦੇ ਸਮੇਂ ਮਾਂ-ਬਾਪ ਦੀ ਓਰੀਐਂਟੇਸ਼ਨ ਕਲਾਸ ਲਗਾਈ ਜਾਵੇਗੀ।

ਉਨ੍ਹਾਂ ਨੂੰ ਘਰਾਂ ’ਚ ਬੱਚਿਆਂ ਦੀ ਪੜ੍ਹਾਈ ਲਈ ਬਿਹਤਰ ਮਾਹੌਲ ਦੇਣ ਸਮੇਤ ਸਕੂਲਾਂ ਨਾਲ ਜੁੜ ਕੇ ਬੱਚਿਆਂ ਦੇ ਵਿਕਾਸ ’ਤੇ ਕਿਵੇਂ ਨਜ਼ਰ ਰੱਖਣੀ ਹੈ ਉਹਨਾਂ ਨੂੰ ਕੀ ਕੁੱਝ ਕਰਨਾ ਪਵੇਗਾ, ਆਦਿ ਨਾਲ ਜੁੜੀਆਂ ਜਾਣਕਾਰੀਆਂ ਦਿੱਤੀਆਂ ਜਾਣਗੀਆਂ। ਐੱਨਸੀਐੱਫ ’ਚ ਪਹਿਲੀ ਵਾਰ ਸਿਲੇਬਸ ਨਾਲ ਬੱਚਿਆਂ ਨਾਲ ਜੁੜੇ ਉਨ੍ਹਾਂ ਪਹਿਲੂਆਂ ’ਤੇ ਵੀ ਧਿਆਨ ਦਿੱਤਾ ਗਿਆ ਹੈ, ਜਿਹੜਾ ਬੱਚਿਆਂ ਦੇ ਸਮੁੱਚੇ ਵਿਕਾਸ ਲਈ ਲੋੜੀਂਦੇ ਹਨ।

ਇਨ੍ਹਾਂ ’ਚ ਸਕੂਲ ਦੇ ਨਾਲ-ਨਾਲ ਘਰ ਪਰਿਵਾਰ ਅਤੇ ਆਲੇ ਦੁਆਲੇ ਦੇ ਮਾਹੌਲ ਨੂੰ ਪੜ੍ਹਨ-ਪੜ੍ਹਾਉਣ ਲਾਇਕ ਬਣਾਉਣ ਦੀ ਜ਼ਰੂਰਤ ਦੱਸੀ ਗਈ ਹੈ। ਐੱਨਸੀਐੱਫ ਤਹਿਤ ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਸਕੂਲ ਤੋਂ ਬਾਅਦ ਜੇਕਰ ਬੱਚੇ ਕਿਤੇ ਸਭ ਤੋਂ ਵੱਧ ਸਮਾਂ ਰਹਿੰਦੇ ਹਨ, ਤਾਂ ਉਹ ਘਰ, ਪਰਿਵਾਰ ਤੇ ਆਂਢ-ਗੁਆਂਢ ਹੈ। ਇਸ ਹਾਲਤ ’ਚ ਜੇਕਰ ਉੱਥੇ ਮਾਹੌਲ ਠੀਕ ਨਹੀਂ ਤਾਂ ਸਕੂਲ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਨਹੀਂ ਬਣਾ ਸਕੇਗਾ।

ਫਿਲਹਾਲ ਇਸ ਬਾਰੇ ਜਿਨ੍ਹਾਂ ਅਹਿਮ ਕਦਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ, ਉਨ੍ਹਾਂ ’ਚ ਓਰੀਐਂਟੇਸ਼ਨ ਕਲਾਸ, ਪੈਰੇਂਟ-ਟੀਚਰ ਮੀਟਿੰਗ, ਮਾਤਾ-ਪਿਤਾ ਦੇ ਸੰਵਾਦ, ਸਕੂਲ ਮੈਨੇਜਮੈਂਟ ਕਮੇਟੀ ਗਠਿਤ ਕਰਨ, ਬਾਲ ਮੇਲਾ, ਪ੍ਰਦਰਸ਼ਨੀ, ਸਵੱਛਤਾ ਤੇ ਸਿਹਤ ਕੈਂਪ ਵਰਗੀਆਂ ਸਰਗਰਮੀਆਂ ਸ਼ਾਮਲ ਹਨ। ਸਕੂਲਾਂ ’ਚ ਹੋਣ ਵਾਲੇ ਹਰੇਕ ਪ੍ਰੋਗਰਾਮ ’ਚ ਮਾਪਿਆਂ ਦੇ ਨਾਲ ਹੀ ਸਮਾਜ ਦੇ ਲੋਕਾਂ ਦੀ ਭਾਈਵਾਲੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

ਐੱਨਸੀਐੱਫ ਅਨੁਸਾਰ ਅਜੇ ਸਕੂਲਾਂ ’ਚ ਮਾਤਾ-ਪਿਤਾ ਸਿਰਫ਼ ਦਾਖ਼ਲਾ ਦਿਵਾਉਣ ਜਾਂ ਬੱਚਿਆਂ ਦਾ ਨਤੀਜਾ ਲੈਣ ਲਈ ਆਉਂਦੇ ਹਨ। ਬਾਕੀ ਦਿਨਾਂ ’ਚ ਉਹ ਬੱਚਿਆਂ ਬਾਰੇ ਕੁੱਝ ਨਹੀਂ ਪੁੱਛਦੇ। ਇਸ ਹਾਲਤ ’ਚ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਮਾਤਾ-ਪਿਤਾ ਨੂੰ ਇਸ ਲਈ ਪ੍ਰੇਰਿਤ ਕਰਨ। ਇਹ ਯਕੀਨੀ ਬਣਾਉਣ ਕਿ ਮਾਂ-ਬਾਪ ਹਰ ਰੋਜ਼ ਸਕੂਲ ਆ ਕੇ ਬੱਚਿਆਂ ਦਾ ਹਾਲ ਜਾਣਨ ਤੇ ਉਹਨਾਂ ਬਾਰੇ ਅਧਿਆਪਕਾਂ ਤੋਂ ਪੁੱਛਣ। 

ਬੱਚਿਆਂ ਦੀ ਪੜ੍ਹਾਈ ਬਾਰੇ ਪੁੱਛਣ, ਦੇਖਣ ਅਤੇ ਜ਼ਰੂਰੀ ਸੁਝਾਅ ਵੀ ਦੇਣ। ਇਸ ਦੇ ਨਾਲ ਹੀ ਸਕੂਲਾਂ ’ਚ ਹੋਣ ਵਾਲੇ ਹਰ ਇਕ ਪ੍ਰੋਗਰਾਮਾਂ ’ਚ ਵੀ ਮਾਂ-ਬਾਪ ਤੇ ਸਮਾਜ ਦੇ ਲੋਕਾਂ ਦੀ ਸਿੱਖਿਆ ਨੀਤੀ ਦੇ ਅਮਲ ਬਾਰੇ ਸਿੱਖਿਆ ਮੰਤਰਾਲੇ ਨੇ ਜੋ ਨੈਸ਼ਨਲ ਕੈਰੀਕੁਲਮ ਫਰੇਮਵਰਕ ਜਾਰੀ ਕੀਤਾ ਹੈ। ਇਸ ਤਹਿਤ ਸਕੂਲਾਂ ਲਈ ਤੀਜੀ ਕਲਾਸ ਤੋਂ 12ਵੀਂ ਤੱਕ ਪਾਠ ਪੁਸਤਕਾਂ ਤਿਆਰ ਕੀਤੀਆਂ ਜਾਣਗੀਆਂ। ਮੰਨਿਆ ਜਾ ਰਿਹਾ ਹੈ ਕਿ ਇਹ ਪਾਠ ਪੁਸਤਕਾਂ ਅਗਲੇ ਵਿੱਦਿਅਕ ਸੈਸ਼ਨ ਤੱਕ ਤਿਆਰ ਹੋ ਜਾਣਗੀਆਂ। ਇਸ ਦੇ ਨਾਲ ਹੀ ਫਰੇਮਵਰਕ ਤਹਿਤ ਤਜਵੀਜ਼ਸ਼ੁਦਾ ਕੀਤੀਆਂ ਗਈਆਂ ਸਿਫ਼ਾਰਸ਼ਾਂ ਵੀ ਸਕੂਲਾਂ ’ਚ ਲਾਗੂ ਕੀਤੀਆਂ ਜਾਣਗੀਆਂ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement