ਰਾਜਸਥਾਨ 'ਚ ਟੈਂਪੂ ਤੇ ਬੱਸ ਵਿਚਾਲੇ ਹੋਈ ਟੱਕਰ, ਤਿੰਨ ਦੀ ਮੌਤ

By : GAGANDEEP

Published : Apr 28, 2023, 11:01 am IST
Updated : Apr 28, 2023, 11:01 am IST
SHARE ARTICLE
photo
photo

ਕਰ ਇੰਨੀ ਖ਼ਤਰਨਾਕ ਸੀ ਕਿ ਲਾਸ਼ਾਂ ਦੋ ਘੰਟੇ ਤੱਕ ਫਸੀਆਂ ਰਹੀਆਂ।

 

ਬੀਕਾਨੇਰ: ਰਾਜਸਥਾਨ ਦੇ ਬੀਕਾਨੇਰ 'ਚ ਦੇਰ ਰਾਤ ਹੋਏ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਟੈਂਪੂ ਅਤੇ ਬੱਸ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ ਇੰਨੀ ਖ਼ਤਰਨਾਕ ਸੀ ਕਿ ਲਾਸ਼ਾਂ ਦੋ ਘੰਟੇ ਤੱਕ ਫਸੀਆਂ ਰਹੀਆਂ। ਟੈਂਪੂ ਵਿੱਚ ਭਰੀਆਂ ਪਲਾਸਟਿਕ ਦੀਆਂ ਪਾਈਪਾਂ ਬੱਸ ਦੇ ਸ਼ੀਸ਼ੇ ਤੋੜ ਕੇ ਆਰ ਪਾਰ ਹੋ ਗਈਆਂ। ਹਾਦਸੇ ਤੋਂ ਬਾਅਦ ਬੱਸ ਹਾਈ ਟੈਂਸ਼ਨ ਲਾਈਨ ਦੇ ਖੰਭੇ ਨਾਲ ਟਕਰਾ ਗਈ।

ਇਹ ਵੀ ਪੜ੍ਹੋ: ''ਜਨਤਕ ਪਖਾਨੇ' ਨਾਲੋਂ ਮੋਬਾਇਲ ਫੋਨ ਵਿਚ ਹੁੰਦੇ ਹਨ ਜ਼ਿਆਦਾ ਬੈਕਟੀਰੀਆ'' 

ਮਰਨ ਵਾਲਿਆਂ ਵਿੱਚ ਲੋਡਿੰਗ ਟੈਂਪੂ ਵਿੱਚ ਬੈਠੇ ਦੋ ਵਿਅਕਤੀਆਂ ਅਤੇ ਬੱਸ ਡਰਾਈਵਰ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਬੱਸ ਵਿੱਚ ਬੈਠਾ ਇੱਕ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਸਟੇਸ਼ਨ ਅਧਿਕਾਰੀ ਈਸ਼ਵਰ ਪ੍ਰਸਾਦ ਜਾਂਗਿਡ ਨੇ ਦੱਸਿਆ ਕਿ ਲੋਡਿੰਗ ਟੈਂਪੂ ਚਰਖੜਾ ਤੋਂ ਨੋਖਾ ਵੱਲ ਆ ਰਿਹਾ ਸੀ। ਟੈਂਪੂ ਪਲਾਸਟਿਕ ਦੀਆਂ ਪਾਈਪਾਂ ਨਾਲ ਭਰਿਆ ਹੋਇਆ ਸੀ। ਬੱਸ ਡਰਾਈਵਰ ਬਾਈਪਾਸ 'ਤੇ ਬਣੇ ਹੋਟਲ 'ਚ ਖਾਣਾ ਖਾਣ ਲਈ ਬੱਸ ਲੈ ਕੇ ਜਾ ਰਿਹਾ ਸੀ। ਅਜਿਹੇ 'ਚ ਦੋਵਾਂ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ।

ਇਹ ਵੀ ਪੜ੍ਹੋ: ਇਸ ਵਿਅਕਤੀ ਨੇ 37 ਘੰਟੇ ਇੰਟਰਵਿਊ ਲੈ ਕੇ ਬਣਾਇਆ ਗਿਨੀਜ਼ ਵਰਲਡ ਰਿਕਾਰਡ 

ਹਾਦਸੇ ਤੋਂ ਬਾਅਦ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਦੋਵੇਂ ਵਾਹਨਾਂ ਵਿੱਚ ਫਸ ਗਈਆਂ। ਜਿਸ ਨੂੰ ਪੁਲਿਸ ਨੇ ਮੌਕੇ 'ਤੇ ਮੌਜੂਦ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ। ਹਾਦਸੇ ਦੌਰਾਨ ਬੱਸ 11 ਹਜ਼ਾਰ ਕੇਵੀ ਬਿਜਲੀ ਲਾਈਨ ਦੇ ਖੰਭੇ ਨਾਲ ਟਕਰਾ ਗਈ। ਇਸ ਤੋਂ ਬਾਅਦ ਬਿਜਲੀ ਵਿਭਾਗ ਵੱਲੋਂ ਲਾਈਟਾਂ ਬੰਦ ਕਰਨ ਤੋਂ ਬਾਅਦ ਬਚਾਅ ਹੋ ਸਕਿਆ। ਵਿਭਾਗ ਨੂੰ ਬਿਜਲੀ ਬੰਦ ਕਰਨ ਵਿੱਚ ਕਰੀਬ 20 ਮਿੰਟ ਲੱਗ ਗਏ। ਇਸ ਕਾਰਨ ਲਾਸ਼ਾਂ ਨੂੰ ਕੱਢਣ ਵਿੱਚ ਦੇਰੀ ਹੋਈ। ਤਿੰਨੋਂ ਲਾਸ਼ਾਂ ਨੂੰ ਕੱਢਣ ਲਈ ਕਰੀਬ ਦੋ ਘੰਟੇ ਦਾ ਸਮਾਂ ਲੱਗਾ।

Location: India, Rajasthan, Bikaner

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement