Maharashtra News : ਮਹਾਰਾਸ਼ਟਰ-ਛੱਤੀਸਗੜ੍ਹ ਸਰਹੱਦ ਨੇੜੇ ਮੁਕਾਬਲੇ 'ਚ 4 ਨਕਸਲੀ ਢੇਰ 

By : BALJINDERK

Published : Aug 27, 2025, 7:32 pm IST
Updated : Aug 27, 2025, 7:32 pm IST
SHARE ARTICLE
ਮਹਾਰਾਸ਼ਟਰ-ਛੱਤੀਸਗੜ੍ਹ ਸਰਹੱਦ ਨੇੜੇ ਮੁਕਾਬਲੇ 'ਚ 4 ਨਕਸਲੀ ਢੇਰ 
ਮਹਾਰਾਸ਼ਟਰ-ਛੱਤੀਸਗੜ੍ਹ ਸਰਹੱਦ ਨੇੜੇ ਮੁਕਾਬਲੇ 'ਚ 4 ਨਕਸਲੀ ਢੇਰ 

Maharashtra News : 1 SLR ਰਾਈਫਲ, 2 ਇੰਸਾਸ ਰਾਈਫਲਾਂ ਤੇ 1 .303 ਰਾਈਫਲ ਹੋਈ ਬਰਾਮਦ 

Maharashtra News in Punjabi : ਪੂਰਬੀ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ’ਚ ਬੁਧਵਾਰ ਨੂੰ ਮੁਕਾਬਲੇ ’ਚ ਤਿੰਨ ਔਰਤਾਂ ਸਮੇਤ ਘੱਟੋ-ਘੱਟ ਚਾਰ ਨਕਸਲੀ ਮਾਰੇ ਗਏ। ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਘਟਨਾ ਛੱਤੀਸਗੜ੍ਹ ਦੇ ਗੜ੍ਹਚਿਰੌਲੀ ਅਤੇ ਨਰਾਇਣਪੁਰ ਜ਼ਿਲ੍ਹੇ ਦੀ ਸਰਹੱਦ ਨੇੜੇ ਵਾਪਰੀ। 

ਪੁਲਿਸ ਨੂੰ 25 ਅਗੱਸਤ ਨੂੰ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਗੱਟਾ ਦਲਮ, ਕੰਪਨੀ ਨੰਬਰ 10 ਅਤੇ ਗੜ੍ਹਚਿਰੌਲੀ ਡਿਵੀਜ਼ਨ ਦੇ ਹੋਰ ਮਾਉਵਾਦੀ ਸੰਗਠਨ ਕੋਪਰਸ਼ੀ ਜੰਗਲ ਖੇਤਰ ਵਿਚ ਮੌਜੂਦ ਹਨ। ਗੜ੍ਹਚਿਰੌਲੀ ਪੁਲਿਸ ਦੀ ਨਕਸਲ ਵਿਰੋਧੀ ਕਮਾਂਡੋ ਫੋਰਸ ਸੀ-60 ਦੀਆਂ 19 ਇਕਾਈਆਂ ਅਤੇ ਸੀ.ਆਰ.ਪੀ.ਐਫ. ਦੀ ਕੁਇਕ ਐਕਸ਼ਨ ਟੀਮ ਦੀਆਂ ਦੋ ਯੂਨਿਟਾਂ ਨੂੰ ਇਲਾਕੇ ਵਿਚ ਭੇਜਿਆ ਗਿਆ। 

ਪਿਛਲੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਦੇ ਬਾਵਜੂਦ ਵਧੀਕ ਪੁਲਿਸ ਸੁਪਰਡੈਂਟ ਓਰਾਟਿਜਨ ਐਮ. ਰਮੇਸ਼ ਦੀ ਅਗਵਾਈ ਵਾਲੀ ਟੀਮ ਬੁਧਵਾਰ ਸਵੇਰੇ ਜੰਗਲ ਪਹੁੰਚੀ। ਬਿਆਨ ’ਚ ਕਿਹਾ ਗਿਆ ਹੈ ਕਿ ਨਕਸਲੀਆਂ ਨੇ ਉਸ ਸਮੇਂ ਗੋਲੀਬਾਰੀ ਸ਼ੁਰੂ ਕਰ ਦਿਤੀ ਜਦੋਂ ਟੀਮ ਤਲਾਸ਼ੀ ਮੁਹਿੰਮ ਚਲਾ ਰਹੀ ਸੀ। ਸੁਰੱਖਿਆ ਕਰਮਚਾਰੀਆਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਗੋਲੀਬਾਰੀ ਲਗਭਗ ਅੱਠ ਘੰਟਿਆਂ ਤਕ ਰੁਕ-ਰੁਕ ਕੇ ਜਾਰੀ ਰਹੀ। 

ਅਧਿਕਾਰੀਆਂ ਨੇ ਦਸਿਆ ਕਿ ਇਸ ਤੋਂ ਬਾਅਦ ਤਿੰਨ ਔਰਤਾਂ ਅਤੇ ਇਕ ਪੁਰਸ਼ ਦੀਆਂ ਲਾਸ਼ਾਂ, ਇਕ ਐਸ.ਐਲ.ਆਰ. ਰਾਈਫਲ, ਦੋ ਇੰਸਾਸ ਰਾਈਫਲਾਂ ਅਤੇ ਇਕ .303 ਰਾਈਫਲ ਬਰਾਮਦ ਕੀਤੀ ਗਈ। ਬਿਆਨ ’ਚ ਕਿਹਾ ਗਿਆ ਹੈ ਕਿ ਬਾਕੀ ਨਕਸਲੀਆਂ ਦੀ ਭਾਲ ਇਲਾਕੇ ’ਚ ਜਾਰੀ ਹੈ। (ਪੀਟੀਆਈ)

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement