ਹਾਈਕੋਰਟ ਨੇ ਗਿਆਨਵਾਪੀ ਮਾਮਲੇ 'ਚ ਫੈਸਲਾ ਰੱਖਿਆ ਸੁਰੱਖਿਅਤ 
Published : Jul 27, 2023, 5:42 pm IST
Updated : Jul 27, 2023, 5:42 pm IST
SHARE ARTICLE
photo
photo

ਅਦਾਲਤ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਅਪਣਾ ਫੈਸਲਾ 3 ਅਗਸਤ ਤੱਕ ਸੁਰੱਖਿਅਤ ਰੱਖ ਲਿਆ

 

ਪ੍ਰਯਾਗਰਾਜ : ਇਲਾਹਾਬਾਦ ਹਾਈ ਕੋਰਟ ਨੇ ਗਿਆਨਵਾਪੀ ਸਰਵੇਖਣ ਮਾਮਲੇ ਦੀ ਸੁਣਵਾਈ ਤੋਂ ਬਾਅਦ ਵੀਰਵਾਰ ਨੂੰ ਅਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਅਦਾਲਤ 3 ਅਗਸਤ ਨੂੰ ਫੈਸਲਾ ਸੁਣਾਏਗੀ। ਉਦੋਂ ਤੱਕ ਏ.ਐਸ.ਆਈ ਦੇ ਸਰਵੇ 'ਤੇ ਰੋਕ ਲਾਗੂ ਰਹੇਗੀ।

ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਪ੍ਰੀਤਿੰਕਰ ਦਿਵਾਕਰ ਦੀ ਅਦਾਲਤ ਵਿਚ ਵੀਰਵਾਰ ਦੁਪਹਿਰ 3.15 ਵਜੇ ਸੁਣਵਾਈ ਸ਼ੁਰੂ ਹੋਈ। ਚੀਫ਼ ਜਸਟਿਸ ਦੀ ਅਦਾਲਤ ਵਿਚ ਰੁਟੀਨ ਦਾ ਕੰਮ ਖ਼ਤਮ ਹੋਣ ਕਾਰਨ ਜਸਟਿਸ ਦਿਵਾਕਰ ਨੇ ਦੋਵਾਂ ਧਿਰਾਂ ਦੇ ਵਕੀਲਾਂ ਨੂੰ ਬਹਿਸ ਕਰਨ ਲਈ ਕਿਹਾ।

ਸੁਣਵਾਈ ਦੀ ਸ਼ੁਰੂਆਤ ਵਿਚ, ਭਾਰਤੀ ਪੁਰਾਤੱਤਵ ਵਿਭਾਗ (ਏਐਸਆਈ) ਦੇ ਵਧੀਕ ਡਾਇਰੈਕਟਰ ਨੇ ਅਦਾਲਤ ਨੂੰ ਦਸਿਆ ਕਿ ਏ.ਐਸ.ਆਈ ਕਿਸੀ ਹਿੱਸੇ ਵਿਚ ਖੁਦਾਈ ਕਰਾਉਣ ਨਹੀਂ ਕਰਨ ਜਾ ਰਹੀ ਹੈ। ਉਹ ਚੀਫ਼ ਜਸਟਿਸ ਦੇ ਸਵਾਲ ਦਾ ਜਵਾਬ ਦੇ ਰਹੇ ਸਨ। ਚੀਫ ਜਸਟਿਸ ਨੇ ਪੁੱਛਿਆ ਕਿ ਖੁਦਾਈ ਤੋਂ ਤੁਹਾਡਾ ਕੀ ਮਤਲਬ ਹੈ? ਏ.ਐਸ.ਆਈ ਅਧਿਕਾਰੀ ਨੇ ਜਵਾਬ ਦਿਤਾ ਕਿ ਡੇਟਿੰਗ ਅਤੇ ਪੁਰਾਤੱਤਵ ਗਤੀਵਿਧੀਆਂ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਨੂੰ ਖੁਦਾਈ ਕਿਹਾ ਜਾਂਦਾ ਹੈ, ਪਰ ਅਸੀਂ ਸਮਾਰਕ ਦੇ ਕਿਸੇ ਹਿੱਸੇ ਦੀ ਖੁਦਾਈ ਕਰਨ ਨਹੀਂ ਜਾ ਰਹੇ।

ਮਸਜਿਦ ਕਮੇਟੀ ਦੇ ਵਕੀਲ ਨੇ ਦਲੀਲ ਦਿਤੀ ਕਿ ਮੁਕੱਦਮੇ ਦੀ ਸਾਂਭ-ਸੰਭਾਲ ਖੁਦ ਸੁਪਰੀਮ ਕੋਰਟ ਦੇ ਸਾਹਮਣੇ ਲੰਬਿਤ ਹੈ ਅਤੇ ਜੇਕਰ ਸੁਪਰੀਮ ਕੋਰਟ ਬਾਅਦ ਵਿਚ ਇਸ ਸਿੱਟੇ 'ਤੇ ਪਹੁੰਚਦੀ ਹੈ ਕਿ ਮੁਕੱਦਮਾ ਕਾਇਮ ਰੱਖਣ ਯੋਗ ਨਹੀਂ ਹੈ, ਤਾਂ ਸਾਰੀ ਕਾਰਵਾਈ ਵਿਅਰਥ ਹੋ ਜਾਵੇਗੀ। ਇਸ ਲਈ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਰਵੇ ਕੀਤਾ ਜਾਣਾ ਚਾਹੀਦਾ ਹੈ। ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ।

ਅਦਾਲਤ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਅਪਣਾ ਫੈਸਲਾ 3 ਅਗਸਤ ਤੱਕ ਸੁਰੱਖਿਅਤ ਰੱਖ ਲਿਆ ਅਤੇ ਕਿਹਾ ਕਿ ਜਦੋਂ ਤੱਕ ਫੈਸਲਾ ਨਹੀਂ ਹੋ ਜਾਂਦਾ, ਉਦੋਂ ਤੱਕ ਏ.ਐਸ.ਆਈ ਦੇ ਸਰਵੇ 'ਤੇ ਲੱਗੀ ਰੋਕ ਲਾਗੂ ਰਹੇਗੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement