ਖ਼ਰਾਬ ਮੌਸਮ ਕਾਰਨ ਹੈਲੀਕਾਪਟਰ ਦੀ ਹੰਗਾਮੀ ਲੈਂਡਿੰਗ ਦੌਰਾਨ ਜ਼ਖ਼ਮੀ ਹੋਈ ਮਮਤਾ ਬੈਨਰਜੀ

By : KOMALJEET

Published : Jun 27, 2023, 7:56 pm IST
Updated : Jun 27, 2023, 7:56 pm IST
SHARE ARTICLE
Mamata Banerjee
Mamata Banerjee

ਬੈਕੁੰਠਪੁਰ ਜੰਗਲ ’ਤੇ ਉਡਾਨ ਭਰਦੇ ਸਮੇਂ ਭਾਰੀ ਮੀਂਹ ਕਾਰਨ ਜਹਾਜ਼ ਦੇ ਹਿੱਲਣ-ਜੁਲਣ ਨਾਲ ਬੈਨਰਜੀ ਨੂੰ ਕਮਰ ਅਤੇ ਪੈਰਾਂ ’ਤੇ ਸੱਟਾਂ ਲੱਗੀਆਂ

ਸਿਲੀਗੁੜੀ/ਕੋਲਕਾਤਾ, 27 ਜੂਨ: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਹੈਲੀਕਾਪਟਰ ਮੰਗਲਵਾਰ ਦੁਪਹਿਰ ਨੂੰ ਖ਼ਰਾਬ ਮੌਸਮ ਕਾਰਨ ਸਿਲੀਗੁੜੀ ਨੇੜੇ ਸੋਵੋਕੇ ਹਵਾਈ ਅੱਡੇ ’ਤੇ ਹੰਗਾਮੀ ਸਥਿਤੀ ’ਚ ਉਤਰਿਆ, ਜਿਸ ਕਾਰਨ ਉਨ੍ਹਾਂ ਨੂੰ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ:  ਆਮ ਲੋਕਾਂ ਦੀ ਰਸੋਈ ਗ਼ਾਇਬ ਹੋਇਆ ਟਮਾਟਰ, ਕੀਮਤਾਂ 120 ਤਕ ਪੁੱਜੀਆਂ

ਅਜਿਹੀ ਜਾਣਕਾਰੀ ਮਿਲੀ ਹੈ ਕਿ ਬੈਕੁੰਠਪੁਰ ਜੰਗਲ ’ਤੇ ਉਡਾਨ ਭਰਦੇ ਸਮੇਂ ਭਾਰੀ ਮੀਂਹ ਕਾਰਨ ਜਹਾਜ਼ ਦੇ ਹਿੱਲਣ-ਜੁਲਣ ਨਾਲ ਬੈਨਰਜੀ ਨੂੰ ਕਮਰ ਅਤੇ ਪੈਰਾਂ ’ਤੇ ਸੱਟਾਂ ਲੱਗੀਆਂ। ਉਹ ਕੋਲਕਾਤਾ ਲਈ ਉਡਾਨ ਭਰਨ ਲਈ ਜਲਪਾਈਗੁੜੀ ਤੋਂ ਬਾਗਡੋਗਰਾ ਹਵਾਈ ਅੱਡੇ ਜਾ ਰਹੇ ਸਨ। ਕੋਲਕਾਤਾ ਪਰਤਣ ਤੋਂ ਬਾਅਦ ਸਰਕਾਰੀ ਐਸ.ਐਸ.ਕੇ.ਐਮ. ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕੀਤਾ।

ਇਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਮੁਖੀ ਬਾਗਡੋਗਰਾ ਹਵਾਈ ਅੱਡੇ ਤਕ ਸੜਕੀ ਮਾਰਗ ਨਾਲ ਗਈ ਅਤੇ ਫਿਰ ਉਨ੍ਹਾਂ ਨੇ ਕੋਲਕਾਤਾ ਲਈ ਉਡਾਨ ਭਰੀ।
ਉਹ 8 ਜੁਲਾਈ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਪ੍ਰਚਾਰ ਕਰਨ ਉੱਤਰੀ ਜ਼ਿਲ੍ਹਿਆਂ ਦੇ ਦੋ ਦਿਨਾਂ ਦੇ ਦੌਰੇ ਮਗਰੋਂ ਕੋਲਕਾਤਾ ਪਰਤੇ। ਰਾਜਪਾਲ ਸੀ.ਵੀ. ਆਨੰਦ ਬੋਸ ਨੇ ਬੈਨਰਜੀ ਨਾਲ ਟੈਲੀਫ਼ੋਨ ’ਤੇ ਗੱਲ ਕੀਤੀ ਅਤੇ ਉਨ੍ਹਾਂ ਦਾ ਹਾਲਾਚਾਲ ਪੁਛਿਆ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement