'ਧਾਰਮਕ ਆਜ਼ਾਦੀ ਨਾਲ ਸਮਝੌਤਾ ਹੋਇਆ ਤਾਂ ਦੁਨੀਆਂ ਬਦਤਰ ਹੋ ਜਾਵੇਗੀ'
Published : Jun 27, 2019, 9:40 am IST
Updated : Jun 27, 2019, 2:08 pm IST
SHARE ARTICLE
Mike Pompeo with PM Narendra Modi
Mike Pompeo with PM Narendra Modi

ਮਾਈਕ ਪੋਂਪੀਉ ਨੇ ਮੋਦੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 26 ਜੂਨ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਉ ਨੇ ਬੁਧਵਾਰ ਨੂੰ ਧਾਰਮਕ ਆਜ਼ਾਦੀ ਦੇ ਅਧਿਕਾਰ ਦੇ ਹੱਕ 'ਚ 'ਮਜ਼ਬੂਤੀ' ਨਾਲ ਬੋਲਣ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਇਸ ਅਧਿਕਾਰ ਨਾਲ ਸਮਝੌਤਾ ਹੋਇਆ ਤਾਂ ਇਸ ਨਾਲ ਦੁਨੀਆਂ ਬਦਤਰ ਹੋ ਜਾਂਦੀ ਹੈ। ਪੋਂਪੀਉ ਦੀ ਟਿਪਣੀ ਦੀ ਅਹਿਮੀਅਤ ਇਸ ਲਈ ਹੈ ਕਿਉਂਕਿ ਕੁੱਝ ਦਿਨ ਪਹਿਲਾਂ ਹੀ ਅਮਰੀਕੀ ਵਿਦੇਸ਼ ਮੰਤਰਾਲੇ ਨੇ 2018 ਦੀ ਸਾਲਾਨਾ ਕੌਮਾਂਤਰੀ ਧਾਰਮਕ ਆਜ਼ਾਦੀ ਰੀਪੋਰਟ ਜਾਰੀ ਕੀਤੀ ਸੀ।

Religious FreedomReligious Freedom

ਇਸ 'ਚ ਦੋਸ਼ ਲਾਇਆ ਗਿਆ ਸੀ ਕਿ ਭਾਰਤ 'ਚ 2018 'ਚ ਗਊਆਂ ਦੇ ਵਪਾਰ ਜਾਂ ਗਊ ਨੂੰ ਮਾਰਨ ਦੀ ਅਫ਼ਵਾਹ 'ਤੇ ਘੱਟ ਗਿਣਤੀ ਧਰਮ ਨਾਲ ਸਬੰਧਤ ਲੋਕਾਂ, ਖ਼ਾਸ ਕਰ ਕੇ ਮੁਸਲਮਾਨਾ ਵਿਰੁੱਧ ਕੱਟੜਪੰਥੀ ਹਿੰਦੂ ਸਮੂਹਾਂ ਨੇ ਭੀੜਾਂ ਵੱਲੋਂ ਹਿੰਸਾ ਕੀਤੀ ਗਈ ਹੈ। ਨਵੀਂ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ 'ਚ 'ਭਾਰਤ ਨੀਤੀ' ਬਾਰੇ ਅਪਣੇ ਭਾਸ਼ਣ ਵਿਚ ਪੋਮਪਿਓ ਨੇ ਕਿਹਾ, 'ਭਾਰਤ 'ਚ 4 ਪ੍ਰਮੁੱਖ ਧਰਮਾਂ ਦਾ ਜਨਮ ਹੋਇਆ ਹੈ। ਸਾਰਿਆਂ ਨੂੰ ਧਾਰਮਕ ਅਜ਼ਾਦੀ ਮਿਲੇ, ਇਸ ਲਈ ਇਸ ਨਾਲ ਖੜਾ ਹੋਣਾ ਚਾਹੀਦਾ ਹੈ। ਇਹਨਾਂ ਅਧਿਕਾਰਾਂ ਦੇ ਹੱਕ 'ਚ ਇਕੱਠਿਆਂ ਮਜ਼ਬੂਤੀ ਨਾਲ ਬੋਲਣਾ ਚਾਹੀਦਾ ਹੈ। ਜਦੋਂ ਵੀ ਇਹਨਾਂ ਅਧਿਕਾਰਾਂ ਨਾਲ ਸਮਝੌਤਾ ਕੀਤਾ ਜਾਂਦਾ ਹੈ ਤਾਂ ਦੁਨੀਆ ਬਦਤਰ ਹੁੰਦੀ ਹੈ।' 

Jaish-E-Mohammed Masood Azhar property sealedJaish-E-Mohammed Masood Azhar

ਉਹਨਾਂ ਕਿਹਾ ਕਿ ਜੈਸ਼-ਏ-ਮੁਹੰਮਦ ਦੇ ਸਰਗਣੇ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਕੌਮਾਂਤਰੀ ਅਤਿਵਾਦੀ ਐਲਾਨ ਕੀਤੇ ਜਾਣ ਤੋਂ ਅਮਰੀਕਾ ਖ਼ੁਸ਼ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੇ ਅਤਿਵਾਦ ਦੀ ਹਮਾਇਤ ਕਰਨ ਵਾਲੇ ਫ਼ਲਸਤੀਨ ਦੇ ਐਨ.ਜੀ.ਓ. ਵਿਰੁੱਧ ਪਿੱਛੇ ਜਹੇ ਸੰਯੁਕਤ ਰਾਸ਼ਟਰ 'ਚ ਵੋਟ ਦਿੱਤੀ ਸੀ ਅਤੇ ਇਹ ਵਿਖਾਇਆ ਸੀ ਕਿ ਅਤਿਵਾਦ ਨੂੰ ਹੱਲਾਸ਼ੇਰੀ ਦੇਣਾ ਗ਼ਲਤ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement