ਦਲਾਈ ਲਾਮਾ ਦੀ ਆੜ 'ਚ ਚੀਨ ਨੇ ਭਾਰਤ-ਗਲੋਬਲ ਬੌਧ ਸ਼ਿਖ਼ਰ ਸੰਮੇਲਨ ਨੂੰ ਨਿਸ਼ਾਨਾ ਬਣਾਇਆ 
Published : Apr 27, 2023, 9:45 pm IST
Updated : Apr 27, 2023, 9:45 pm IST
SHARE ARTICLE
Dalai Lama
Dalai Lama

ਡੀ.ਐਫ.ਆਰ.ਏ.ਸੀ. ਨੇ ਇਕ ਰਿਪੋਰਟ 'ਚ ਚੀਨ ਦੀ ਇਸ ਸਾਰੀ ਸਾਜ਼ਿਸ਼ ਦਾ ਸੱਚ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ

ਬੀਜਿੰਗ  - ਤਿੱਬਤੀ ਬੋਧੀਆਂ ਦੇ ਸਰਵਉੱਚ ਨੇਤਾ 14ਵੇਂ ਦਲਾਈ ਲਾਮਾ 'ਤੇਨਜਿਨ ਗਯਾਤਸੋ' ਦੀ ਇਕ ਵੀਡੀਓ  ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਕਲਿੱਪ ਵਿਚ ਦਲਾਈ ਲਾਮਾ ਨੂੰ ਇੱਕ ਸਮਾਗਮ ਦੌਰਾਨ ਇੱਕ ਨਾਬਾਲਗ ਬੱਚੇ ਦੇ ਬੁੱਲ੍ਹਾਂ ਨੂੰ ਚੁੰਮਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਉਸ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ ਅਤੇ ਉਸ ਵਿਰੁੱਧ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਇਕ ਯੋਜਨਾਬੱਧ ਮੁਹਿੰਮ ਚਲਾਈ ਗਈ ਸੀ, ਜਿਸ ਵਿਚ ਦਲਾਈ ਲਾਮਾ ਨਾਲ ਨਵੀਂ ਦਿੱਲੀ ਵਿਚ ਗਲੋਬਲ ਬੁੱਧ ਸੰਮੇਲਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।

ਡੀ.ਐਫ.ਆਰ.ਏ.ਸੀ. ਨੇ ਇਕ ਰਿਪੋਰਟ 'ਚ ਚੀਨ ਦੀ ਇਸ ਸਾਰੀ ਸਾਜ਼ਿਸ਼ ਦਾ ਸੱਚ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ, ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ, ਘਟਨਾ ਬਾਰੇ ਬੱਚੇ ਦਾ ਬਿਆਨ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਬੱਚੇ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਦਲਾਈ ਲਾਮਾ ਨਾਲ ਮੁਲਾਕਾਤ ਕਰ ਕੇ  ਸਕਾਰਾਤਮਕ ਅਨੁਭਵ ਰਿਹਾ ਹੈ।

ਉਸ ਨਾਲ ਕੁਝ ਵੀ ਗਲਤ ਨਹੀਂ ਹੋਇਆ। ਬੱਚੇ ਦੇ ਰਿਸ਼ਤੇਦਾਰਾਂ ਨੇ ਵੀ ਬੱਚੇ ਦੇ ਨਾਲ ਕੁਝ ਗਲਤ ਹੋਣ ਦੇ ਦਾਅਵੇ ਤੋਂ ਇਨਕਾਰ ਕੀਤਾ ਹੈ ਪਰ ਬੱਚੇ ਦੇ ਇਸ ਬਿਆਨ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ। ਚੀਨ ਸਮੇਤ ਪੱਛਮੀ ਮੀਡੀਆ ਹਾਊਸਾਂ ਨੇ ਇਸ ਬਿਆਨ ਨੂੰ ਨਾ ਤਾਂ ਪ੍ਰਸਾਰਿਤ ਕੀਤਾ ਅਤੇ ਨਾ ਹੀ ਪ੍ਰਕਾਸ਼ਿਤ ਕੀਤਾ।

ਦਲਾਈ ਲਾਮਾ ਨੇ ਵੀ ਇੱਕ ਬਿਆਨ ਜਾਰੀ ਕਰਕੇ ਇਸ ਘਟਨਾ ਲਈ ਮੁਆਫ਼ੀ ਮੰਗੀ। ਇਸ ਮਾਮਲੇ 'ਚ ਧਾਰਮਿਕ ਆਗੂ ਆਪਣੇ ਬਿਆਨ ਨਾਲ ਹੋਏ ਨੁਕਸਾਨ ਲਈ ਬੱਚੇ ਅਤੇ ਉਸ ਦੇ ਪਰਿਵਾਰ ਦੇ ਨਾਲ-ਨਾਲ ਦੁਨੀਆ ਭਰ ਦੇ ਉਸ ਦੇ ਸਾਰੇ ਦੋਸਤਾਂ ਤੋਂ ਮੁਆਫ਼ੀ ਮੰਗਣਾ ਚਾਹੁੰਦਾ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement