ਮਸੂਰੀ 'ਚ ਵੱਡਾ ਹਾਦਸਾ, ਟੁੱਟਿਆ ਪੁੱਲ, ਇਕ ਦੀ ਮੌਤ, ਇਕ ਗੰਭੀਰ ਜ਼ਖਮੀ

By : GAGANDEEP

Published : Apr 27, 2023, 4:45 pm IST
Updated : Apr 27, 2023, 4:45 pm IST
SHARE ARTICLE
photo
photo

ਉਪਰੋਂ ਲੰਘ ਰਿਹਾ ਟਰੱਕ ਡਿੱਗਿਆ ਹੇਠਾਂ

 

ਮਸੂਰੀ : ਉੱਤਰਾਖੰਡ ਦੇ ਮਸੂਰੀ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੋਂ ਦੇ ਲਾਇਬ੍ਰੇਰੀ ਬਾਜ਼ਾਰ ਵਿੱਚ ਲਕਸ਼ਮੀ ਨਰਾਇਣ ਮੰਦਰ ਦੇ ਬਿਲਕੁਲ ਬਣਿਆ ਦਹਾਕਿਆਂ ਪੁਰਾਣਾ ਪੁੱਲ ਟੁੱਟ ਗਿਆ।। ਜਿਸ ਸਮੇਂ ਇਹ ਪੁੱਲ ਟੁੱਟਿਆ ਉਸ ਸਮੇਂ ਉਥੋਂ ਮਲਬੇ ਨਾਲ ਭਰਿਆ ਇੱਕ ਡੰਪਰ ਲੰਘ ਰਿਹਾ ਸੀ।

ਇਹ ਵੀ ਪੜ੍ਹੋ: 6 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਭਾਖੜਾ ਨਹਿਰ 'ਚੋਂ ਮਿਲੀ ਲਾਸ਼

ਪੁੱਲ ਟੁੱਟਦੇ ਹੀ ਡੰਪਰ ਹੇਠਾਂ ਡਿੱਗ ਗਿਆ, ਜਿਸ ਵਿੱਚ ਡਰਾਈਵਰ ਦੀ ਮੌਤ ਹੋ ਗਈ। ਇੱਕ ਹੋਰ ਨੌਜਵਾਨ ਵੀ ਜ਼ਖ਼ਮੀ ਹੋਇਆ ਹੈ। ਹਾਦਸੇ ਦੀ ਲਪੇਟ ਵਿੱਚ ਇੱਕ ਸਕਾਰਪੀਓ ਗੱਡੀ ਵੀ ਆ ਗਈ, ਹਾਲਾਂਕਿ ਇਸ ਗੱਡੀ ਵਿੱਚ ਸਵਾਰ ਵਿਅਕਤੀ ਵਾਲ-ਵਾਲ ਬਚ ਗਏ।

ਇਹ ਵੀ ਪੜ੍ਹੋ: ਆਪਸ 'ਚ ਟਕਰਾਏ ਦੋ ਟਰੱਕ, ਪੁੱਤ ਦੇ ਸਾਹਮਣੇ ਜ਼ਿੰਦਾ ਸੜਿਆ ਪਿਓ 

ਘਟਨਾ ਦੇ ਚਸ਼ਮਦੀਦ ਸਾਬਕਾ ਨਗਰ ਪਾਲਿਕਾ ਚੇਅਰਮੈਨ ਓਪੀ ਉਨਿਆਲ ਨੇ ਦੱਸਿਆ ਕਿ ਟਰੱਕ ਮਲਬੇ ਨਾਲ ਭਰਿਆ ਹੋਇਆ ਸੀ। ਜਿਵੇਂ ਹੀ ਟਰੱਕ ਉਨ੍ਹਾਂ ਦੇ ਰੈਸਟੋਰੈਂਟ ਦੇ ਸਾਹਮਣੇ ਪਹੁੰਚਿਆ ਤਾਂ ਸੜਕ 'ਚ ਜਾਮ ਲੱਗ ਗਿਆ ਅਤੇ ਦਹਾਕਿਆਂ ਪੁਰਾਣਾ ਪੁੱਲ ਵੀ ਟੁੱਟ ਗਿਆ। ਇਸ ਕਾਰਨ ਟਰੱਕ ਦੂਨ-ਮਸੂਰੀ ਰੋਡ 'ਤੇ ਡਿੱਗ ਗਿਆ।

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement