ਮਨੀਪੁਰ ’ਚ ਔਰਤ ਨਾਲ ਛੇੜਛਾੜ ਕਰਨ ਵਾਲਾ ਬੀ.ਐਸ.ਐਫ਼. ਜਵਾਨ ਮੁਅੱਤਲ

By : KOMALJEET

Published : Jul 26, 2023, 8:07 am IST
Updated : Jul 26, 2023, 8:07 am IST
SHARE ARTICLE
A Still from viral video
A Still from viral video

ਹੈੱਡ ਕਾਂਸਟੇਬਲ ਸਤੀਸ਼ ਪ੍ਰਸਾਦ ਵਲੋਂ ਰਾਸ਼ਨ ਦੀ ਦੁਕਾਨ ’ਤੇ ਇਕ ਸਥਾਨਕ ਔਰਤ ਨਾਲ ਕੀਤੀ ਗਈ ਛੇੜਛਾੜ

20 ਜੁਲਾਈ ਦੀ ਦੱਸੀ ਜਾ ਰਹੀ ਘਟਨਾ 
ਨਵੀਂ ਦਿੱਲੀ :
ਸਰਹੱਦੀ ਸੁਰਖਿਆ ਬਲ (ਬੀ.ਐਸ.ਐਫ਼.) ਨੇ ਬੀਤੇ ਹਫ਼ਤੇ ਅਸ਼ਾਂਤ ਮਨੀਪੁਰ ’ਚ ਇਕ ਰਾਸ਼ਨ ਦੀ ਦੁਕਾਨ ’ਤੇ ਇਕ ਸਥਾਨਕ ਔਰਤ ਨਾਲ ਛੇੜਛਾਛ ਕਰਨ ਦੇ ਦੋਸ਼ਾਂ ’ਚ ਅਪਣੇ ਇਕ ਜਵਾਨ ਨੂੰ ਮੁਅੱਤਲ ਕਰ ਦਿਤਾ ਹੈ।

ਇਕ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਵੀਡੀਉ ’ਚ ਹੈੱਡ ਕਾਂਸਟੇਬਲ ਸਤੀਸ਼ ਪ੍ਰਸਾਦ ਅਪਣੀ ਵਰਦੀ ਪਾਈ ਅਤੇ ਇੰਸਾਸ ਰਾਈਫ਼ਲ ਨਾਲ ਔਰਤ ਨਾਲ ਕਥਿਤ ਤੌਰ ’ਤੇ ਛੇੜਛਾੜ ਕਰਦਾ ਦਿਸ ਰਿਹਾ ਹੈ। ਇਸ ਵੀਡੀਉ ਨੂੰ ਸੋਸ਼ਲ ਮੀਡੀਆ ’ਤੇ ਵੀ ਵੱਡੀ ਗਿਣਤੀ ’ਚ ਸਾਂਝਾ ਕੀਤਾ ਗਿਆ। ਬੀ.ਐਸ.ਐਫ਼. ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਘਟਨਾਂ 20 ਜੁਲਾਈ ਨੂੰ ਇੰਫਾਲ ਜ਼ਿਲ੍ਹੇ ’ਚ ਦਰਜ ਕੀਤੀ ਗਈ ਸੀ।  

ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਬੀ.ਐਸ.ਐਫ਼. ਨੇ ਮੁਲਜ਼ਮ ਨੂੰ ਮੁਅੱਤਲ ਕਰ ਦਿੱਤਾ ਅਤੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਰਦੀ ਵਾਲਾ ਜਵਾਨ ਇਕ ਔਰਤ ਨੂੰ ਜ਼ਬਰਦਸਤੀ ਛੂਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਵਾਨ ਕੋਲ ਰਾਈਫਲ ਵੀ ਹੈ। ਔਰਤ ਉਸ ਨੂੰ ਵਾਰ-ਵਾਰ ਰੋਕ ਰਹੀ ਹੈ, ਫਿਰ ਵੀ ਉਹ ਫਲਰਟ ਕਰ ਰਿਹਾ ਹੈ।

Location: India, Manipur

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement