Delhi News : ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ’ਤੇ ਕਾਂਗਰਸ ਨੇ ਵਿੰਨ੍ਹਿਆ ਨਿਸ਼ਾਨਾ 

By : BALJINDERK

Published : May 26, 2025, 6:46 pm IST
Updated : May 26, 2025, 6:46 pm IST
SHARE ARTICLE
ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ’ਤੇ ਕਾਂਗਰਸ ਨੇ ਵਿੰਨ੍ਹਿਆ ਨਿਸ਼ਾਨਾ 
ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ’ਤੇ ਕਾਂਗਰਸ ਨੇ ਵਿੰਨ੍ਹਿਆ ਨਿਸ਼ਾਨਾ 

Delhi News : ਕਿਹਾ- ‘ਚੰਗੇ ਦਿਨ’ ਦਾ ਵਾਅਦਾ ਅਸਲ ’ਚ ਇਕ ‘ਡਰਾਉਣਾ ਸੁਪਨਾ’ ਸਾਬਤ ਹੋਇਆ, ‘ਅਣਐਲਾਨੀ ਐਮਰਜੈਂਸੀ’ 11 ਸਾਲ ਦੀ ਹੋ ਗਈ : ਕਾਂਗਰਸ

Delhi News in Punjabi : ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ’ਤੇ ਕਾਂਗਰਸ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ‘ਅਣਐਲਾਨੀ ਐਮਰਜੈਂਸੀ’ 11 ਸਾਲ ਦੀ ਹੋ ਗਈ ਹੈ ਅਤੇ ‘ਚੰਗੇ ਦਿਨ’ ਦਾ ਵਾਅਦਾ ਅਸਲ ’ਚ ਇਕ ‘ਡਰਾਉਣਾ ਸੁਪਨਾ’ ਸਾਬਤ ਹੋਇਆ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਕਿ ਪਿਛਲੇ 11 ਸਾਲਾਂ ’ਚ 140 ਕਰੋੜ ਲੋਕਾਂ ’ਚੋਂ ਹਰ ਵਰਗ ਪਰੇਸ਼ਾਨ ਰਿਹਾ। 

ਖੜਗੇ ਨੇ ‘ਐਕਸ’ ’ਤੇ ਹਿੰਦੀ ’ਚ ਇਕ ਪੋਸਟ ’ਚ ਕਿਹਾ ਕਿ 11 ਸਾਲਾਂ ’ਚ ਵੱਡੇ ਵਾਅਦਿਆਂ ਨੂੰ ਖੋਖਲੇ ਦਾਅਵਿਆਂ ’ਚ ਬਦਲ ਕੇ ਮੋਦੀ ਸਰਕਾਰ ਨੇ ਦੇਸ਼ ਨੂੰ ਇਸ ਤਰ੍ਹਾਂ ਬਰਬਾਦ ਕਰ ਦਿਤਾ ਹੈ ਕਿ ‘ਅੱਛੇ ਦਿਨ’ ਦਾ ਵਾਅਦਾ ਹੁਣ ਇਕ ‘ਬੁਰਾ ਸੁਪਨਾ’ ਸਾਬਤ ਹੋਇਆ ਹੈ। 

ਖੜਗੇ ਨੇ ਕਿਹਾ, ‘‘ਨੌਜੁਆਨ - ਸਾਲਾਨਾ ਦੋ ਕਰੋੜ ਨੌਕਰੀਆਂ ਦਾ ਵਾਅਦਾ ਅਸਲ ’ਚ ਕਰੋੜਾਂ ਨੌਕਰੀਆਂ ਗਾਇਬ ਹੋ ਗਈਆਂ ਹਨ। ਕਿਸਾਨ - ਆਮਦਨ ਦੁੱਗਣੀ ਨਹੀਂ ਹੋਈ, ਇਸ ਤੋਂ ਇਲਾਵਾ ਰਬੜ ਦੀਆਂ ਗੋਲੀਆਂ ਦਾ ਸਾਹਮਣਾ ਕਰਨਾ ਪਿਆ। ਔਰਤਾਂ - ਰਾਖਵਾਂਕਰਨ ਸੁਰੱਖਿਆ ’ਤੇ ਲਗਾਈਆਂ ਸ਼ਰਤਾਂ।’’ (ਪੀਟੀਆਈ)

ਅਰਥਵਿਵਸਥਾ ’ਤੇ ਖੜਗੇ ਨੇ ਦਾਅਵਾ ਕੀਤਾ ਕਿ ਮਹਿੰਗਾਈ ਅਪਣੇ ਸਿਖਰ ’ਤੇ ਹੈ ਅਤੇ ਬੇਰੁਜ਼ਗਾਰੀ ਦਾ ਹੜ੍ਹ ਆ ਗਿਆ ਹੈ। ਉਸ ਨੇ ਅੱਗੇ ਦਾਅਵਾ ਕੀਤਾ ਕਿ ਖਪਤ ਰੁਕ ਗਈ ਹੈ, ‘ਮੇਕ ਇਨ ਇੰਡੀਆ’ ਫਲਾਪ ਹੋ ਗਿਆ ਹੈ ਅਤੇ ਨਾਬਰਾਬਰੀ ਵੀ ਅਪਣੇ ਸਿਖਰ ’ਤੇ ਹੈ। 

(For more news apart from  Congress hits back at Modi government on completion of 11 years News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement