ਜੰਮੂ ਦੀ ਆਲੀਆ ਮੀਰ ਨੂੰ ਮਿਲਿਆ ਜੰਗਲੀ ਜੀਵ ਸੁਰੱਖਿਆ ਪੁਰਸਕਾਰ, ਵਾਈਲਡਲਾਈਫ ਰੈਸਕਿਊ ਟੀਮ ਦਾ ਹਿੱਸਾ ਹੈ ਆਲੀਆ
Published : Mar 26, 2023, 7:57 pm IST
Updated : Mar 26, 2023, 7:57 pm IST
SHARE ARTICLE
Alia Mir
Alia Mir

ਲੈਫਟੀਨੈਂਟ ਮਨੋਜ ਸਿਨਹਾ ਨੇ ਆਲੀਆ ਨੂੰ ਜੰਗਲੀ ਜੀਵ ਸਨਮਾਨ ਪ੍ਰਦਾਨ ਕੀਤਾ

 ਜੰਮੂ ਕਸ਼ਮੀਰ- ਆਲੀਆ ਮੀਰ ਨੂੰ ਜੰਮੂ-ਕਸ਼ਮੀਰ ਵੱਲੋਂ ਜੰਗਲੀ ਜੀਵ ਸੁਰੱਖਿਆ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ। ਉਹ ਅਪਣੇ ਖੇਤਰ ਵਿਚ ਆਪਣੇ ਬਚਾਅ ਦੇ ਯਤਨਾਂ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਪਹਿਲੀ ਮਹਿਲਾ ਬਣ ਗਈ ਹੈ। ਆਲੀਆ ਮੀਰ ਕਸ਼ਮੀਰ ਦੀ ਪਹਿਲੀ ਮਹਿਲਾ ਹੈ ਜੋ ਚੈਰਿਟੀ ਵਾਈਲਡਲਾਈਫ਼ SOS ਸੰਸਥਾ ਲਈ ਕੰਮ ਕਰਦੀ ਹੈ ਅਤੇ ਵਾਈਲਡਲਾਈਫ ਰੈਸਕਿਊ ਟੀਮ ਦਾ ਹਿੱਸਾ ਹੈ।  

ਲੈਫਟੀਨੈਂਟ ਮਨੋਜ ਸਿਨਹਾ ਨੇ ਆਲੀਆ ਨੂੰ ਜੰਗਲੀ ਜੀਵ ਸਨਮਾਨ ਪ੍ਰਦਾਨ ਕੀਤਾ। ਪ੍ਰਸਿੱਧ ਸਮਾਜ ਸ਼ਾਸਤਰੀ ਆਲੀਆ ਮੀਰ ਨੂੰ ਜੰਮੂ-ਕਸ਼ਮੀਰ ਸਮੂਹਕ ਜੰਗਲਾਤ ਵਲੋਂ ਆਯੋਜਿਤ ਵਿਸ਼ਵ ਜੰਗਲਾਤ ਦਿਵਸ ਸਮਾਰੋਹ 'ਚ ਸਨਮਾਨਤ ਕੀਤਾ ਗਿਆ ਹੈ। ਸਨਮਾਨਤ ਹੋਣ ਤੋਂ ਬਾਅਦ ਆਲੀਆ ਨੇ ਕਿਹਾ ਕਿ ਉਹ ਇਹ ਸਨਮਾਨ ਪ੍ਰਾਪਤ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹੈ।

ਆਲੀਆ ਨੇ ਕਿਹਾ ਕਿ ਮੈਂ ਇਸ ਸਨਮਾਨ ਲਈ ਚੁਣੇ ਜਾਣ 'ਤੇ ਬਹੁਤ ਖੁਸ਼ ਹਾਂ। ਮੈਂ ਉਨ੍ਹਾਂ ਸਾਰੇ ਲੋਕਾਂ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੇ ਹਰ ਕਦਮ 'ਤੇ ਭਰੋਸਾ ਕੀਤਾ ਅਤੇ ਇਸ ਮੁਕਾਮ 'ਤੇ ਪਹੁੰਚਣ 'ਚ ਮੇਰੀ ਮਦਦ ਕੀਤੀ। ਆਲੀਆ ਨੂੰ ਕਸ਼ਮੀਰ ਵਿਚ ਰਿੱਛ ਦੇ ਬਚਾਅ, ਜੰਗਲੀ ਜਾਨਵਰਾਂ ਨੂੰ ਬਚਾਉਣ ਅਤੇ ਛੱਡਣ, ਜ਼ਖਮੀ ਜਾਨਵਰਾਂ ਦੀ ਦੇਖਭਾਲ ਅਤੇ ਜੰਗਲੀ ਜੀਵਨ ਸਮੇਤ ਜੰਗਲੀ ਜੀਵ ਸੁਰੱਖਿਆ ਦੇ ਸਾਰੇ ਪਹਿਲੂਆਂ ਵਿਚ ਉਸ ਦੀਆਂ ਪ੍ਰਾਪਤੀਆਂ ਲਈ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਆਲੀਆ ਮੀਰ ਕਸ਼ਮੀਰ ਦੀ ਪਹਿਲੀ ਜੰਗਲੀ ਜੀਵ ਬਚਾਅ ਕਰਨ ਵਾਲੀ ਮਹਿਲਾ ਹੈ, ਜੋ ਵਾਈਲਡਲਾਈਫ SOS ਪ੍ਰੋਗਰਾਮ ਵਿਚ ਇਕ ਸਿੱਖਿਆ ਪ੍ਰਣਾਲੀ ਦੀ ਮੁਖੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement