Viral News: ਜਨਮਦਿਨ 'ਤੇ ਦੁਬਈ ਨਾ ਲਿਜਾਣ 'ਤੇ ਔਰਤ ਨੇ ਪਤੀ ਨੂੰ ਕੁੱਟ-ਕੁੱਟ ਕੇ ਮਾਰਿਆ

By : GAGANDEEP

Published : Nov 25, 2023, 3:04 pm IST
Updated : Nov 25, 2023, 3:04 pm IST
SHARE ARTICLE
Viral News woman beat up her husband for not taking him to Dubai on his birthday
Viral News woman beat up her husband for not taking him to Dubai on his birthday

Viral News: ਪੁਲਿਸ ਨੇ ਜਾਂਚ ਕੀਤੀ ਸ਼ੁਰੂ

 Viral News woman beat up her husband for not taking him to Dubai on his birthday: ਮਹਾਰਾਸ਼ਟਰ ਦੇ ਪੁਣੇ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪੁਣੇ 'ਚ ਇਕ 36 ਸਾਲਾ ਵਿਅਕਤੀ ਦੀ ਪਤਨੀ ਨੇ ਆਪਣੀ ਪਤੀ ਨੂੰ ਮੁੱਕਾ ਮਾਰ ਕੇ ਮਾਰ ਦਿਤਾ। ਦਰਅਸਲ ਪਤੀ ਨੇ ਪਤਨੀ ਨੂੰ ਜਨਮਦਿਨ ਮਨਾਉਣ ਲਈ ਦੁਬਈ ਲੈ ਕੇ ਜਾਣ ਤੋਂ ਇਨਕਾਰ ਕਰ ਦਿਤਾ ਸੀ। ਅਜਿਹੇ 'ਚ ਪਤਨੀ ਨੇ ਪਤੀ 'ਤੇ ਹਮਲਾ ਕਰ ਦਿਤਾ। ਇਹ ਘਟਨਾ ਸ਼ੁੱਕਰਵਾਰ ਨੂੰ ਪੁਣੇ ਦੇ ਵਨਵਾੜੀ ਇਲਾਕੇ 'ਚ ਇਕ ਪਾਸ਼ ਰਿਹਾਇਸ਼ੀ ਸੁਸਾਇਟੀ 'ਚ ਸਥਿਤ ਇਕ ਅਪਾਰਟਮੈਂਟ 'ਚ ਵਾਪਰੀ।

ਇਹ ਵੀ ਪੜ੍ਹੋ: Punjabi youth died in Canada: 3 ਕਿੱਲੇ ਜ਼ਮੀਨ ਵੇਚ ਕੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ

ਮ੍ਰਿਤਕ ਦੀ ਪਛਾਣ ਨਿਖਿਲ ਖੰਨਾ ਵਜੋਂ ਹੋਈ ਹੈ, ਜੋ ਕਿ ਉਸਾਰੀ ਉਦਯੋਗ ਦਾ ਕਾਰੋਬਾਰ ਕਰਦਾ ਸੀ, ਜਿਸ ਦਾ ਛੇ ਸਾਲ ਪਹਿਲਾਂ ਰੇਣੂਕਾ (38) ਨਾਲ ਪ੍ਰੇਮ ਵਿਆਹ ਹੋਇਆ ਸੀ। ਵਨਵਾਦੀ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ ਘਟਨਾ ਸ਼ੁੱਕਰਵਾਰ ਦੁਪਹਿਰ ਨੂੰ ਵਾਪਰੀ। ਸ਼ੁਰੂਆਤੀ ਜਾਂਚ ਦੇ ਅਨੁਸਾਰ, ਇਹ ਸਾਹਮਣੇ ਆਇਆ ਹੈ ਕਿ ਜੋੜੇ ਵਿੱਚ ਲੜਾਈ ਹੋਈ ਸੀ ਕਿਉਂਕਿ ਨਿਖਿਲ ਰੇਣੁਕਾ ਨੂੰ ਉਸ ਦਾ ਜਨਮਦਿਨ ਮਨਾਉਣ ਲਈ ਦੁਬਈ ਨਹੀਂ ਲੈ ਗਿਆ ਸੀ ਨਾ ਹੀ ਉਸ ਨੂੰ ਮਹਿੰਗੇ ਤੋਹਫ਼ੇ ਦਿਤੇ। 

ਇਹ ਵੀ ਪੜ੍ਹੋ: BSF nabs Pakistani infiltrator in Ferozepur: ਬੀਐਸਐਫ ਨੇ ਫ਼ਿਰੋਜ਼ਪੁਰ 'ਚ ਫੜਿਆ ਪਾਕਿ ਘੁਸਪੈਠੀਆ, ਜਾਂਚ 'ਚ ਜੁਟੀ ਪੁਲਿਸ 

ਰੇਣੂਕਾ ਜਨਮ ਦਿਨ ਮਨਾਉਣ ਲਈ ਦੁਬਾਈ ਜਾਣਾ ਚਾਹੁੰਦੀ ਸੀ ਪਰ ਉਸ ਦਾ ਪਤੀ ਉਸ ਨੂੰ ਨਹੀਂ ਲੈ ਕੇ ਗਿਆ। ਰੇਣੁਕਾ ਆਪਣੇ ਪਤੀ ਤੋਂ ਬਹੁਤ ਨਾਰਾਜ਼ ਸੀ।
ਪੁਲਿਸ ਨੇ ਅੱਗੇ ਦੱਸਿਆ ਕਿ ਲੜਾਈ ਦੌਰਾਨ ਰੇਣੁਕਾ ਨੇ ਨਿਖਿਲ ਦੇ ਮੂੰਹ 'ਤੇ ਮੁੱਕਾ ਮਾਰਿਆ। ਮੁੱਕਾ ਇੰਨਾ ਜ਼ਬਰਦਸਤ ਸੀ ਕਿ ਨਿਖਿਲ ਦਾ ਨੱਕ ਅਤੇ ਕੁਝ ਦੰਦ ਟੁੱਟ ਗਏ। ਜ਼ਿਆਦਾ ਖੂਨ ਵਹਿਣ ਕਾਰਨ ਨਿਖਿਲ ਬੇਹੋਸ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਨਿਖਿਲ ਦੀ ਮੌਤ ਹੋ ਗਈ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ 'ਚ ਹੀ ਹੋਵੇਗਾ।

Location: India, Maharashtra, Pune

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement