ਭਾਜਪਾ ਨੂੰ ਦੇਸ਼ ਦੀਆਂ ਬੇਟੀਆਂ ਮੂੰਹਤੋੜ ਜਵਾਬ ਦੇਣਗੀਆਂ : ਸੁਸ਼ਮਿਤਾ ਦੇਵ
Published : Oct 25, 2019, 8:43 pm IST
Updated : Oct 25, 2019, 8:43 pm IST
SHARE ARTICLE
Congress leader Sushmita Dev slams BJP
Congress leader Sushmita Dev slams BJP

ਕਿਹਾ - ਜਿਸ ਪਾਰਟੀ ਨੇ 'ਬੇਟੀ ਬਚਾਉ, ਬੇਟੀ ਪੜ੍ਹਾਉ' ਦਾ ਨਾਹਰਾ ਦਿਤਾ, ਉਹੀ ਪਾਰਟੀ ਬੇਟੀਆਂ ਦਾ ਸ਼ੋਸ਼ਣ ਕਰਨ ਵਾਲੇ ਦੀ ਤਾਜਪੋਸ਼ੀ ਕਰ ਰਹੀ ਹੈ।

ਨਵੀਂ ਦਿੱਲੀ : ਮਹਿਲਾ ਕਾਂਗਰਸ ਦੀ ਪ੍ਰਧਾਨ ਸੁਸ਼ਮਿਤਾ ਦੇਵ ਨੇ ਹਰਿਆਣਾ ਦੇ ਗੀਤਿਕਾ ਸ਼ਰਮਾ ਹਤਿਆ ਕਾਂਡ ਦੇ ਮੁਲਜ਼ਮ ਅਤੇ ਨਵੇਂ ਚੁਣੇ ਆਜ਼ਾਦ ਵਿਧਾਇਕ ਗੋਪਾਲ ਕਾਂਡ ਦੇ ਸਮਰਥਨ ਨਾਲ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨ 'ਤੇ ਭਾਜਪਾ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਦੇਸ਼ ਦੀਆਂ ਬੇਟੀਆਂ ਮੂਕ ਦਰਸ਼ਕ ਬਣ ਕੇ ਨਹੀਂ ਰਹਿਣਗੀਆਂ।

Gopal Kanda Gopal Kanda

ਦੇਵ ਨੇ ਭਾਜਪਾ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਕਿਹਾ ਕਿ ਕਾਂਡਾ ਵਿਰੁਧ ਬਲਾਤਕਾਰ, ਖ਼ੁਦਕੁਸ਼ੀ ਲਈ ਉਕਸਾਉਣ ਅਤੇ ਅਪਰਾਧਕ ਸਾਜ਼ਸ਼ ਰਚਣ ਜਿਹੇ ਗੰਭੀਰ ਦੋਸ਼ ਲੱਗੇ ਸਨ। ਅਜਿਹੇ ਵਿਅਕਤੀ ਦੀ ਹਮਾਇਤ ਨਾਲ ਸਰਕਾਰ ਬਣਾਉਣਾ ਭਾਜਪਾ ਦੀ ਸੱਤਾ ਦੀ ਭੁੱਖ ਦਾ ਸਬੂਤ ਹੈ। ਉਨ੍ਹਾਂ ਕਿਹਾ, 'ਜਿਸ ਪਾਰਟੀ ਨੇ 'ਬੇਟੀ ਬਚਾਉ, ਬੇਟੀ ਪੜ੍ਹਾਉ' ਦਾ ਨਾਹਰਾ ਦਿਤਾ ਅਤੇ ਉਹ ਵੀ ਹਰਿਆਦਾ ਦੀ ਧਰਤੀ ਤੋਂ ਅੱਜ ਉਹੀ ਪਾਰਟੀ ਬੇਟੀਆਂ ਦਾ ਸ਼ੋਸ਼ਣ ਕਰਨ ਵਾਲੇ ਦੀ ਤਾਜਪੋਸ਼ੀ ਕਰ ਰਹੀ ਹੈ। ਇਹ ਸੱਤਾ ਦੀ ਭੁੱਖ ਦੀ ਮਿਸਾਲ ਹੈ।

Sushmita Dev Sushmita Dev

ਦੇਵ ਨੇ ਕਿਹਾ ਕਿ ਦੇਸ਼ ਦੀਆਂ ਬੇਟੀਆਂ ਵੇਖ ਰਹੀਆਂ ਹਨ ਕਿ ਅਮਿਤ ਸ਼ਾਹ ਸੱਤਾ ਅਤੇ ਔਰਤ ਸੁਰੱਖਿਆ ਵਿਚੋਂ ਕਿਸ ਨੂੰ ਅਹਿਮ ਮੰਨਦੇ ਹਨ? ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਬੇਟੀਆਂ ਮੂਕ ਦਰਸ਼ਕ ਨਹੀਂ ਰਹਿਣਗੀਆਂ ਅਤੇ ਸਮਾਂ ਆਉਣ 'ਤੇ ਮੂੰਹਤੋੜ ਜਵਾਬ ਦੇਣਗੀਆਂ। ਗੋਪਾਲ ਕਾਂਡਾ ਨੇ ਭਾਜਪਾ ਨੂੰ ਸਰਕਾਰ ਬਣਾਉਣ ਵਿਚ ਅਪਣਾ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement