ਚੰਡੀਗੜ੍ਹ 'ਚ ਪੁਲਿਸ ਨੇ ਨਸ਼ਾ ਤਸਕਰ ਨੂੰ ਸਿਖਾਇਆ ਸਬਕ, ਗੰਜਾ ਕਰਾਇਆ ਉਸ ਦੇ ਇਲਾਕੇ 'ਚ ਹੀ ਘੁੰਮਾਇਆ

By : GAGANDEEP

Published : Sep 25, 2023, 11:14 am IST
Updated : Sep 25, 2023, 12:26 pm IST
SHARE ARTICLE
photo
photo

ਮੁਲਜ਼ਮ ਨੇ ਮੁਆਫ਼ੀ ਮੰਗਦਿਆਂ ਕਿਹਾ, ''ਅੱਗੋਂ ਤੋਂ ਨੌਜਵਾਨਾਂ ਦੀ ਜ਼ਿੰਦਗੀ ਨਹੀਂ ਕਰਾਂਗਾ ਖ਼ਰਾਬ''

 

ਚੰਡੀਗੜ੍ਹ : 'ਮੈਨੂੰ ਮਾਫ਼ ਕਰਨਾ, ਮੈਂ ਆਪਣੇ ਖ਼ਾਤਰ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਿਆ ਹੈ, ਭਵਿੱਖ 'ਚ ਅਜਿਹਾ ਨਹੀਂ ਕਰਾਂਗਾ।' ਇਹ ਗੱਲ ਸੈਕਟਰ-38ਏ ਦੇ 45 ਸਾਲਾ ਮੁਕੇਸ਼ ਕੁਮਾਰ ਉਰਫ ਮੱਖੀ ਨੇ ਕਹੀ। ਉਹ ਆਪਣੇ ਇਲਾਕੇ ਦੇ ਲੋਕਾਂ ਤੋਂ ਹੱਥ ਜੋੜ ਕੇ ਮੁਆਫੀ ਮੰਗ ਰਿਹਾ ਸੀ। ਸੈਕਟਰ-39 ਥਾਣੇ ਦੀ ਪੁਲਿਸ ਨੇ ਉਸ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਉਸ ਨੂੰ ਸਬਕ ਸਿਖਾਉਣ ਲਈ ਪੁਲਿਸ ਨੇ ਪਹਿਲਾਂ ਉਸ ਨੂੰ ਗੰਜਾ ਬਣਾਇਆ ਅਤੇ ਫਿਰ ਉਸ ਨੂੰ ਉਸ ਦੇ ਇਲਾਕੇ ਵਿੱਚ ਘੁੰਮਾਇਆ। ਪੁਲਿਸ ਦਾ ਮਕਸਦ ਸੀ ਕਿ ਜੇਕਰ ਕੋਈ ਨਸ਼ਾ ਵੇਚ ਰਿਹਾ ਹੈ ਤਾਂ ਉਸ ਦਾ ਵੀ ਇਹੀ ਅੰਜਾਮ ਹੋਵੇਗਾ।

ਇਹ ਵੀ ਪੜ੍ਹੋ: ਬਠਿੰਡਾ ਪਲਾਟ ਖਰੀਦ ਮਾਮਲੇ 'ਚ ਵਿਜੀਲੈਂਸ ਨੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ 'ਤੇ ਕੇਸ ਕੀਤਾ ਦਰਜ  

ਇਸ ਤੋਂ ਪਹਿਲਾਂ ਪਿਛਲੇ ਮਹੀਨੇ ਸੈਕਟਰ-36 ਥਾਣਾ ਪੁਲਿਸ ਨੇ ਉਨ੍ਹਾਂ ਦੇ ਇਲਾਕੇ 'ਚ ਹੈਰੋਇਨ ਵੇਚਦੇ ਇਕ ਹੋਟਲ ਸੰਚਾਲਕ ਨੂੰ ਫੜਿਆ ਸੀ ਅਤੇ ਉਸ ਨੂੰ ਵੀ ਇਲਾਕੇ 'ਚ ਘੁੰਮਾਇਆ ਸੀ। ਮੁਲਜ਼ਮ ਮੁਕੇਸ਼ ਕੁਮਾਰ ਉਰਫ ਮੱਖੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਗਿਆ ਹੈ। ਪੁਲਿਸ ਨੇ ਮੋਬਾਈਲ ਫ਼ੋਨ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਇਸ ਦੇ ਕਾਲ ਡਿਟੇਲ ਰਿਕਾਰਡ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਸ ਦੇ ਸਰੋਤ ਦਾ ਪਤਾ ਲਗਾਇਆ ਜਾ ਸਕੇ। ਮੁਲਜ਼ਮ ਨੂੰ ਸੈਕਟਰ-39 ਥਾਣੇ ਦੀ ਪੁਲਿਸ ਨੇ ਗਸ਼ਤ ਦੌਰਾਨ ਕਾਬੂ ਕੀਤਾ।

ਇਹ ਵੀ ਪੜ੍ਹੋ: ਏਸ਼ੀਅਨ ਖੇਡਾਂ ’ਚ ਭਾਰਤ ਨੂੰ ਸ਼ੂਟਿੰਗ ’ਚ ਮਿਲਿਆ ਪਹਿਲਾ ਗੋਲਡ 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement