US woman Rape : ਭਾਰਤ ਘੁੰਮਣ ਆਈ US ਮਹਿਲਾ ਨਾਲ ਵਿਆਹ ਦਾ ਝਾਂਸਾ ਦੇ ਕੇ ਕੀਤਾ ਰੇਪ
Published : Jul 25, 2024, 7:27 pm IST
Updated : Jul 25, 2024, 7:27 pm IST
SHARE ARTICLE
 US woman Rape
US woman Rape

ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ

US woman Rape in Rajasthan : ਅਮਰੀਕਾ ਤੋਂ ਭਾਰਤ ਘੁੰਮਣ ਆਈ ਇੱਕ ਮਹਿਲਾ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਜਵਾਨ ਨੇ ਇਸ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਅਜਮੇਰ ਅਤੇ ਜੈਪੁਰ ਵਿੱਚ ਕਈ ਵਾਰ ਰੇਪ ਕੀਤਾ। 3 ਤੋਂ 21 ਜੁਲਾਈ ਦਰਮਿਆਨ ਔਰਤ ਨਾਲ ਕਈ ਵਾਰ ਰੇਪ ਹੋਇਆ। ਜਦੋਂ ਔਰਤ ਨੂੰ ਪਤਾ ਲੱਗਾ ਕਿ ਉਸ ਨਾਲ ਵਿਆਹ ਦੇ ਨਾਂ 'ਤੇ ਠੱਗੀ ਹੋਈ ਹੈ ਤਾਂ ਪੀੜਤਾ ਨੇ ਮਹਿਲਾ ਥਾਣਾ ਬੂੰਦੀ 'ਚ ਸ਼ਿਕਾਇਤ ਦਰਜ ਕਰਵਾਈ।

ਜ਼ੀਰੋ ਐਫਆਈਆਰ ਦਰਜ ਕਰਕੇ ਅਜਮੇਰ ਭੇਜੀ 

ਵਿਦੇਸ਼ੀ ਮਹਿਲਾ ਨਾਲ ਰੇਪ ਦੀ ਜਾਣਕਾਰੀ ਮਿਲਦੇ ਹੀ ਉੱਚ ਅਧਿਕਾਰੀ ਵੀ ਉਥੇ ਪਹੁੰਚ ਗਏ। ਐਸਪੀ ਹਨੂੰਮਾਨ ਪ੍ਰਸਾਦ ਮੀਨਾ ਨੇ ਪੂਰੇ ਮਾਮਲੇ ਦੀ ਜਾਣਕਾਰੀ ਲਈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੂੰਦੀ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ। ਮਹਿਲਾ ਥਾਣਾ ਇੰਚਾਰਜ ਅਸ਼ਮੀਨ ਬਾਨੋ ਨੇ ਦੱਸਿਆ ਕਿ ਐਫਆਈਆਰ ਦਰਜ ਕਰ ਲਈ ਗਈ ਹੈ ਕਿਉਂਕਿ ਮਾਮਲਾ ਅਜਮੇਰ ਦਾ ਹੈ, ਇਸ ਲਈ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਕੇਸ ਨੂੰ ਅਜਮੇਰ ਭੇਜ ਦਿੱਤਾ ਗਿਆ ਹੈ।

ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ 

ਦਿੱਤੀ ਗਈ ਰਿਪੋਰਟ ਦੇ ਆਧਾਰ 'ਤੇ ਦੱਸਿਆ ਗਿਆ ਕਿ ਔਰਤ ਦੀ ਸੋਸ਼ਲ ਮੀਡੀਆ ਰਾਹੀਂ ਦੋਸਤੀ ਹੋਈ ਸੀ। ਇਹ ਵਿਦੇਸ਼ੀ ਔਰਤ ਭਾਰਤ ਘੁੰਮਣ ਆਈ ਸੀ। ਇਸ ਦੌਰਾਨ ਉਸ ਦੀ ਸੋਸ਼ਲ ਮੀਡੀਆ 'ਤੇ ਇਕ ਨੌਜਵਾਨ ਨਾਲ ਦੋਸਤੀ ਹੋ ਗਈ ਸੀ।

ਦਿੱਲੀ ਤੋਂ ਇਹ ਵਿਦੇਸ਼ੀ ਔਰਤ ਜੈਪੁਰ ਪਹੁੰਚੀ, ਜਿੱਥੇ ਉਸ ਦੀ ਮੁਲਾਕਾਤ ਉਸ ਨੌਜਵਾਨ ਨਾਲ ਹੋਈ, ਜਿਸ ਨਾਲ ਉਸ ਦੀ ਫੇਸਬੁੱਕ ਰਾਹੀਂ ਦੋਸਤੀ ਹੋਈ ਸੀ। ਉਹ ਉਸ ਦੇ ਨਾਲ ਜੈਪੁਰ ਆਈ ਅਤੇ ਉੱਥੇ ਨੌਜਵਾਨ ਨੇ ਉਸ ਨਾਲ ਰੇਪ ਕੀਤਾ। ਇਸ ਤੋਂ ਬਾਅਦ ਉਹ ਉਸ ਨੂੰ ਅਜਮੇਰ ਲੈ ਗਿਆ। ਇੱਥੇ ਵੀ ਇੱਕ ਨੌਜਵਾਨ ਨੇ ਇੱਕ ਹੋਟਲ ਵਿੱਚ ਪੀੜਤਾ ਨਾਲ ਰੇਪ ਕੀਤਾ।

ਔਰਤ ਨੂੰ ਭਰੋਸੇ 'ਚ ਲੈਣ ਲਈ ਨੌਜਵਾਨ ਜਾਅਲੀ ਵਿਆਹ ਦਾ ਡਰਾਮਾ ਰਚਿਆ

ਆਰੋਪੀ ਨੌਜਵਾਨ ਵਿਆਹ ਦਾ ਝਾਂਸਾ ਦੇ ਕੇ ਪੀੜਤਾ ਨਾਲ ਵਾਰ-ਵਾਰ ਰੇਪ ਕਰਦਾ ਰਿਹਾ। ਨੌਜਵਾਨ ਨੇ ਪੀੜਤਾ ਨੂੰ ਵਿਸ਼ਵਾਸ ਦਿਵਾਉਣ ਲਈ ਮੰਦਰ ਵਿੱਚ ਜਾਅਲੀ ਵਿਆਹ ਦਾ ਡਰਾਮਾ ਵੀ ਰਚਿਆ। ਜਦੋਂ ਲੜਕੀ ਨੇ ਹੋਟਲ ਤੋਂ ਨੌਜਵਾਨ ਦੇ ਘਰ ਜਾਣ ਦੀ ਜ਼ਿੱਦ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਉਹ ਨੌਜਵਾਨ ਵੀ ਸ਼ਾਦੀਸ਼ੁਦਾ ਨਿਕਲਿਆ ਅਤੇ ਉਸ ਦਾ ਇੱਕ ਬੱਚਾ ਵੀ ਹੈ। ਇਸ ਤੋਂ ਬਾਅਦ ਔਰਤ ਨੇ ਐਨਜੀਓ ਚਲਾ ਰਹੇ ਇੱਕ ਨੌਜਵਾਨ ਨੂੰ ਸੂਚਨਾ ਦਿੱਤੀ ,ਜਿਸ ਤੋਂ ਬਾਅਦ ਉਹ ਬੂੰਦੀ ਆਈ।

Location: India, Rajasthan

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement