CBSE 2026 ਤੋਂ ਸਾਲ ’ਚ ਦੋ ਵਾਰ 10ਵੀਂ ਜਮਾਤ ਦੇ ਬੋਰਡ ਇਮਤਿਹਾਨ ਕਰਵਾਏਗਾ, ਨਿਯਮਾਂ ਬਾਰੇ ਲੋਕਾਂ ਤੋਂ ਮੰਗੇ ਸੁਝਾਅ 
Published : Feb 25, 2025, 10:43 pm IST
Updated : Feb 25, 2025, 10:43 pm IST
SHARE ARTICLE
CBSE
CBSE

ਬੋਰਡ ਇਮਤਿਹਾਨ ਦਾ ਪਹਿਲਾ ਪੜਾਅ 17 ਫ਼ਰਵਰੀ ਤੋਂ 6 ਮਾਰਚ, 2026 ਤਕ ਹੋਵੇਗਾ, ਜਦਕਿ ਦੂਜਾ ਪੜਾਅ 5 ਮਈ ਤੋਂ 20 ਮਈ, 2026 ਤਕ ਹੋਵੇਗਾ

ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਮੰਗਲਵਾਰ ਨੂੰ 2026 ਤੋਂ ਸਾਲ ’ਚ ਦੋ ਵਾਰ 10ਵੀਂ ਜਮਾਤ ਦੇ ਬੋਰਡ ਇਮਤਿਹਾਨ ਕਰਵਾਉਣ ਲਈ ਨਿਯਮਾਂ ਦੇ ਖਰੜੇ ਨੂੰ ਮਨਜ਼ੂਰੀ ਦੇ ਦਿਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਖਰੜਾ ਨਿਯਮਾਂ ਨੂੰ ਜਨਤਕ ਕੀਤਾ ਜਾਵੇਗਾ ਅਤੇ ਹਿੱਤਧਾਰਕਾਂ 9 ਮਾਰਚ ਤਕ ਅਪਣੇ ਵਿਚਾਰ ਦੇਣ ਦੀ ਉਮੀਦ ਹੈ, ਜਿਸ ਤੋਂ ਬਾਅਦ ਨੀਤੀ ਨੂੰ ਅੰਤਿਮ ਰੂਪ ਦਿਤਾ ਜਾਵੇਗਾ। 

ਖਰੜਾ ਨਿਯਮਾਂ ਅਨੁਸਾਰ 10ਵੀਂ ਜਮਾਤ ਦੀ ਬੋਰਡ ਇਮਤਿਹਾਨ ਦਾ ਪਹਿਲਾ ਪੜਾਅ 17 ਫ਼ਰਵਰੀ ਤੋਂ 6 ਮਾਰਚ, 2026 ਤਕ ਹੋਵੇਗਾ, ਜਦਕਿ ਦੂਜਾ ਪੜਾਅ 5 ਮਈ ਤੋਂ 20 ਮਈ, 2026 ਤਕ ਹੋਵੇਗਾ। ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਦੋਵੇਂ ਇਮਤਿਹਾਨ ਪੂਰੇ ਸਿਲੇਬਸ ਨੂੰ ਕਵਰ ਕਰਨਗੇ। ਵਿਦਿਆਰਥੀਆਂ ਨੂੰ ਦੋਹਾਂ ਪੜਾਵਾਂ ਲਈ ਇਕੋ ਇਮਤਿਹਾਨ ਕੇਂਦਰ ਅਲਾਟ ਕੀਤਾ ਜਾਵੇਗਾ। ਇਮਤਿਹਾਨ ਫੀਸ ’ਚ ਵਾਧਾ ਕੀਤਾ ਜਾਵੇਗਾ ਅਤੇ ਅਰਜ਼ੀਆਂ ਦਾਖਲ ਕਰਦੇ ਸਮੇਂ ਵਿਦਿਆਰਥੀਆਂ ਤੋਂ ਦੋਹਾਂ ਇਮਤਿਹਾਨ ਲਈ ਚਾਰਜ ਲਿਆ ਜਾਵੇਗਾ।’’

ਅਧਿਕਾਰੀ ਦੇ ਅਨੁਸਾਰ, ‘‘ਬੋਰਡ ਇਮਤਿਹਾਨ ਦਾ ਪਹਿਲਾ ਅਤੇ ਦੂਜਾ ਪੜਾਅ ਪੂਰਕ ਇਮਤਿਹਾਨ ਵਜੋਂ ਵੀ ਕੰਮ ਕਰੇਗਾ ਅਤੇ ਕਿਸੇ ਵੀ ਹਾਲਤ ’ਚ ਕੋਈ ਵਿਸ਼ੇਸ਼ ਇਮਤਿਹਾਨ ਨਹੀਂ ਲਈ ਜਾਵੇਗੀ।’’

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement