‘ਤੇਰੇ ’ਤੇ FIR ਦਰਜ ਕਰਵਾ ਦਿਤੀ ਹੈ, ਜਾਣੋ ਸਾਬਕਾ ਕ੍ਰਿਕੇਟਰ ਹਰਭਜਨ ਸਿੰਘ ਕਿਉਂ ਘਿਰੇ ਖ਼ਾਲਿਸਤਾਨ ਵਿਵਾਦ ’ਚ
Published : Feb 25, 2025, 11:05 pm IST
Updated : Feb 25, 2025, 11:05 pm IST
SHARE ARTICLE
Harbhajan Singh
Harbhajan Singh

ਕ੍ਰਿਕੇਟ ਮੈਚਾਂ ’ਚ ਮਾੜੀ ਕੁਮੈਂਟਰੀ ਬਾਰੇ ਬਹਿਸ ਤੋਂ ਸ਼ੁਰੂ ਹੋਇਆ ਸੀ ਮਾਮਲਾ

ਚੰਡੀਗੜ੍ਹ : ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਸਾਬਕਾ ਭਾਰਤੀ ਕ੍ਰਿਕੇਟਰ ਹਰਭਜਨ ਸਿੰਘ ਹਾਲ ਹੀ ਵਿੱਚ ਉਸ ਸਮੇਂ ਵਿਵਾਦਾਂ ਵਿੱਚ ਆ ਗਏ ਜਦੋਂ ਇੱਕ ਟਰੋਲਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਉਨ੍ਹਾਂ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ। ਟਰੋਲਰ ਨਾਲ ਲੰਮੀ ਬਹਿਸ ਤੋਂ ਬਾਅਦ, ਹਰਭਜਨ ਸਿੰਘ ਨੇ ਉਸ ਨੂੰ ਦੱਸਿਆ ਕਿ ਉਸ ਨੇ ਗਲਤ ਭਾਸ਼ਾ ਦੀ ਵਰਤੋਂ ਕਰਨ ਲਈ FIR ਦਰਜ ਕਰਵਾਈ ਹੈ।

ਕੁਲ ਮਿਲਾ ਕੇ ਇਹ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਇਕ ‘ਐਕਸ’ ਯੂਜ਼ਰ ਨੇ ਪੋਸਟ ਕੀਤਾ ਸੀ ਕਿ ਹਿੰਦੀ ਕਮੈਂਟਰੀ ਮਾੜੀ ਹੁੰਦੀ ਹੈ ਅਤੇ ਹਰਭਜਨ ਸਿੰਘ ਨੇ ਉਸ ਨੂੰ 'ਅੰਗਰੇਜ਼ ਕੀ ਔਲਾਦ' ਕਿਹਾ ਸੀ। ਇਸ ’ਤੇ ਇਕ ਟਰੋਲਰ Randomsena ਨੇ ਸਵਾਲ ਕੀਤਾ ਸੀ ਕਿ ਹਰਭਜਨ ਸਿੰਘ ਨੇ ਟਵੀਟ ਕਰਨ ਵਾਲੇ ਨੂੰ ਮਾਂ ਦੀ ਗਾਲ੍ਹ ਕੱਢੀ ਸੀ। 

ਫਿਰ Randomsena ਨੇ ਹਰਭਜਨ ਸਿੰਘ ’ਤੇ ਖ਼ਾਲਿਸਤਾਨੀ ਹੋਣ ਦਾ ਇਲਜ਼ਾਮ ਲਾਇਆ ਅਤੇ ਲਿਖਿਆ, ‘‘100 'ਚੋਂ ਇਕ ਗੱਲ, ਜੇਕਰ ਹਰਭਜਨ ਸਿੰਘ ਸੱਚਾ ਦੇਸ਼ ਭਗਤ ਹੈ ਤਾਂ ਉਸ ਨੂੰ ਇਕ ਵਾਰ 'ਖਾਲਿਸਤਾਨ ਮੁਰਦਾਬਾਦ' ਟਵੀਟ ਕਰਨਾ ਚਾਹੀਦਾ ਹੈ, ਮੈਂ ਉਸ ਤੋਂ ਮੁਆਫੀ ਮੰਗਾਂਗਾ। ਪਰ ਉਹ ਵਿਸ਼ੇ ਨੂੰ ਮੋੜ ਦੇਵੇਗਾ ਪਰ ਖਾਲਿਸਤਾਨ ਮੁਰਦਾਬਾਦ ਨਹੀਂ ਕਹੇਗਾ। ਜਦੋਂ ਤੱਕ @harbhajan_singh ਇਸ ਟਵੀਟ ਨੂੰ ਨਹੀਂ ਪੜ੍ਹ ਲੈਂਦਾ, ਉਦੋਂ ਤੱਕ ਰੀਟਵੀਟ ਕਰਦੇ ਰਹੋ।’’

ਇਸ ਪੋਸਟ 'ਤੇ ਹਰਭਜਨ ਸਿੰਘ ਨੇ ਜਵਾਬ ਦਿੱਤਾ, ‘‘ਤੂੰ ਹੈਂ ਕਿਸ ਪਾਸੇ? ਅਯੁੱਧਿਆ ਦੇ ਸਾਡੇ ਹਿੰਦੂ ਭਰਾਵਾਂ ਬਾਰੇ ਬੁਰਾ ਬੋਲ ਰਿਹਾ ਹੈਂ। ਮੈਨੂੰ ਤੇਰੀ ਮਾਨਸਿਕ ਸਥਿਤੀ ਨਾਲੋਂ ਜ਼ਿਆਦਾ ਤੇਰੇ ਗੱਦਾਰ ਹੋਣ 'ਤੇ ਸ਼ੱਕ ਹੈ।’’ ਬਹਿਸ ਦੀ ਗਰਮੀ ਉਦੋਂ ਹੋਰ ਵਧ ਗਈ ਜਦੋਂ ਐਕਸ-ਟ੍ਰੋਲਰ ਰੈਂਡਮਸੇਨਾ ਨੇ ਐਕਸ 'ਤੇ ਜਾ ਕੇ ਹਰਭਜਨ ਸਿੰਘ ਦੇ 'ਆਪ' ਏਜੰਟ ਅਤੇ ਖਾਲਿਸਤਾਨੀ ਹੋਣ ਬਾਰੇ ਪੋਸਟ ਕੀਤਾ। 

ਇਸ ਪੋਸਟ ਤੋਂ ਬਾਅਦ ਅਤੇ ਹਰਭਜਨ ਸਿੰਘ ਨੇ ਗਲਤ ਭਾਸ਼ਾ ਦੀ ਵਰਤੋਂ ਨੂੰ ਲੈ ਕੇ ‘ਐਕਸ’ ਟਰੋਲਰ ਨੂੰ ਹਮਲਾਵਰ ਢੰਗ ਨਾਲ ਨਿਸ਼ਾਨਾ ਬਣਾਇਆ। ਉਨ੍ਹਾਂ ਲਿਖਿਆ, ‘‘ਤੁਹਾਡੀ ਗਲਤ ਭਾਸ਼ਾ ਇਹ ਸਪੱਸ਼ਟ ਕਰਦੀ ਹੈ ਕਿ ਤੁਸੀਂ ਘੁਸਪੈਠੀਏ ਹੋ ਕਿਉਂਕਿ ਭਾਰਤ ਦੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੇ। ਤੁਸੀਂ ਮੈਨੂੰ ਜੋ ਗਾਲ੍ਹਾਂ ਕੱਢੀਆਂ ਸਨ, ਉਨ੍ਹਾਂ ਨੂੰ ਰਿਕਾਰਡ ਕੀਤਾ ਗਿਆ ਸੀ। ਅਤੇ ਐਫ.ਆਈ.ਆਰ. ਦਰਜ ਕੀਤੀ ਗਈ ਹੈ।’’

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement