ਗਲੇ ਵਿਚ ਪੈਨਸਿਲ ਦਾ ਛਿਲਕਾ ਫਸਣ ਕਰ ਕੇ 6 ਸਾਲਾਂ ਬੱਚੀ ਦੀ ਮੌਤ 
Published : Dec 24, 2022, 1:53 pm IST
Updated : Dec 24, 2022, 1:53 pm IST
SHARE ARTICLE
 A 6-year-old girl died after a pencil peel stuck in her throat
A 6-year-old girl died after a pencil peel stuck in her throat

ਮਾਪਿਆਂ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਲਾਸ਼ ਲੈ ਕੇ ਘਰ ਪਰਤ ਗਏ।

 ਹਮੀਰਪੁਰ- ਉੱਤਰ ਪ੍ਰਦੇਸ਼ ਦੇ ਹਮੀਰਪੁਰ ਤੋਂ ਇਕ ਦੁਖ਼ਦ ਘਟਨਾ ਸਾਹਮਣੇ ਆਈ ਹੈ। ਇੱਥੇ 6 ਸਾਲਾ ਬੱਚੀ ਦੇ ਗਲੇ ਵਿਚ ਪੈਨਸਿਲ ਦੀ ਛਿਲਕਾ ਫਸ ਜਾਣ ਕਾਰਨ ਉਸ ਦੀ ਮੌਤ ਹੋ ਗਈ। ਬੱਚੀ ਪਹਿਲੀ ਜਮਾਤ ਦੀ ਵਿਦਿਆਰਥਣ ਸੀ। ਬੱਚੀ ਆਰਕੀਤਾ ਆਪਣੇ ਭੈਣ-ਭਰਾਵਾਂ ਨਾਲ ਆਪਣੇ ਘਰ ਦੀ ਛੱਤ 'ਤੇ ਪੜ੍ਹ ਰਹੀ ਸੀ। ਉਹ ਸ਼ਾਪਨਰ (ਕਟਰ) ਨੂੰ ਮੂੰਹ ਵਿਚ ਦਬਾਅ ਕੇ ਪੈਨਸਿਲ ਸ਼ਾਰਪ ਰਹੀ ਸੀ।

ਫਿਰ ਕਟਰ ਤੋਂ ਪੈਨਸਿਲ ਦੀ ਛਿਲਕ ਨਿਕਲੀ ਅਤੇ ਉਸ ਦੀ ਸਾਹ ਨਲੀ ਵਿਚ ਫਸ ਗਈ। ਪੈਨਸਿਲ ਦੀ ਛਿਲਕ ਫਸ ਜਾਣ ਕਾਰਨ ਬੱਚੀ ਸਾਹ ਨਹੀਂ ਲੈ ਸਕੀ ਅਤੇ ਉਸ ਦੀ ਹਾਲਤ ਵਿਗੜਨ 'ਤੇ ਉਸ ਦੇ ਭੈਣ-ਭਰਾਵਾਂ ਨੇ ਮਾਪਿਆਂ ਨੂੰ ਜਾਣਕਾਰੀ ਦਿੱਤੀ। ਜਿਨ੍ਹਾਂ ਨੇ ਬੱਚੀ ਨੂੰ ਤੁਰੰਤ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਪਿਆਂ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਲਾਸ਼ ਲੈ ਕੇ ਘਰ ਪਰਤ ਗਏ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement