70 ਸਾਲਾਂ 'ਚ ਜੋ ਵੀ ਦੇਸ਼ ਦੀ ਪੂੰਜੀ ਬਣੀ ਉਸਨੂੰ ਮੋਦੀ ਸਰਕਾਰ ਨੇ ਵੇਚ ਦਿੱਤਾ: ਰਾਹੁਲ ਗਾਂਧੀ
Published : Aug 24, 2021, 6:12 pm IST
Updated : Aug 24, 2021, 6:38 pm IST
SHARE ARTICLE
Rahul Gandhi and PM modi
Rahul Gandhi and PM modi

'ਰੇਲਵੇ ਨੂੰ ਨਿੱਜੀ ਹੱਥਾਂ ਨੂੰ ਵੇਚਿਆ ਜਾ ਰਿਹਾ'

 

ਨਵੀਂ ਦਿੱਲੀ: ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰ ਨਰਿੰਦਰ ਮੋਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਕਿਹਾ ਹੈ ਕਿ 70 ਸਾਲਾਂ ਵਿੱਚ  ਜੋ ਵੀ ਦੇਸ਼ ਦੀ ਪੂੰਜੀ ਬਣੀ, ਮੋਦੀ ਸਰਕਾਰ ਨੇ ਇਸਨੂੰ ਵੇਚਣ ਦਾ ਕੰਮ ਕੀਤਾ।

 

 

 

ਰੇਲਵੇ ਨੂੰ ਨਿੱਜੀ ਹੱਥਾਂ ਨੂੰ ਵੇਚਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸਭ ਕੁਝ ਵੇਚ ਰਹੇ ਹਨ। ਪੀਐਮ ਮੋਦੀ ਦੇ ਨਾਅਰੇ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਦਾ ਨਾਅਰਾ ਇਹ ਸੀ ਕਿ 70 ਸਾਲਾਂ ਵਿੱਚ ਕੁਝ ਨਹੀਂ ਹੋਇਆ। ਕੱਲ੍ਹ ਵਿੱਤ ਮੰਤਰੀ ਨੇ 70 ਸਾਲਾਂ ਵਿੱਚ ਜੋ ਵੀ ਦੇਸ਼ ਵਿਚ ਬਣਿਆ ਉਸਨੂੰ ਵੇਚ ਦਿੱਤਾ। 

 

Rahul Gandhi Rahul Gandhi

 

ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, “ਸੜਕ, ਰੇਲਵੇ, ਬਿਜਲੀ ਖੇਤਰ, ਪੈਟਰੋਲੀਅਮ ਪਾਈਪਲਾਈਨ, ਦੂਰਸੰਚਾਰ, ਗੋਦਾਮ, ਖਨਨ, ਹਵਾਈ ਅੱਡਾ, ਬੰਦਰਗਾਹ, ਸਟੇਡੀਅਮ ਇਹ ਸਭ ਕਿਸਨੂੰ ਜਾ ਰਿਹਾ ਹੈ? ਇਹ ਸਭ ਬਣਾਉਣ ਵਿੱਚ 70 ਸਾਲ ਲੱਗ ਗਏ। ਇਹ ਤਿੰਨ-ਚਾਰ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ, ਤੁਹਾਡਾ ਭਵਿੱਖ ਵੇਚਿਆ ਜਾ ਰਿਹਾ ਹੈ।

Rahul Gandhi and PM Narendra ModiRahul Gandhi and PM Narendra Modi

ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਉਹਨਾਂ ਨੇ ਦਾਅਵਾ ਕੀਤਾ ਕਿ ਸਰਕਾਰ ਨੇ 400 ਸਟੇਸ਼ਨ, 150 ਰੇਲ ਗੱਡੀਆਂ, ਬਿਜਲੀ ਸੰਚਾਰ ਦਾ ਨੈਟਵਰਕ, ਪੈਟਰੋਲੀਅਮ ਦਾ ਨੈਟਵਰਕ, ਸਰਕਾਰੀ ਗੋਦਾਮ, 25 ਹਵਾਈ ਅੱਡੇ ਅਤੇ 160 ਕੋਲਾ ਖਾਣਾਂ ਵੇਚੀਆਂ ਹਨ। ਈਸਟ ਇੰਡੀਆ ਕੰਪਨੀ ਦੇ ਸਮੇਂ ਵੀ ਏਕਾਧਿਕਾਰ ਸੀ। ਅਸੀਂ ਗੁਲਾਮੀ ਵੱਲ ਵਧ ਰਹੇ ਹਾਂ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement