Rajasthan News: ਰਾਜਸਥਾਨ 'ਚ ਸ਼ਰਮਨਾਕ ਕਰਤੂਤ, ਇਕ ਫ਼ਰਾਂਸੀਸੀ ਸੈਲਾਨੀ ਨਾਲ ਕੀਤਾ ਬਲਾਤਕਾਰ
Published : Jun 24, 2025, 12:43 pm IST
Updated : Jun 24, 2025, 12:43 pm IST
SHARE ARTICLE
French tourist raped in Rajasthan News in punjab
French tourist raped in Rajasthan News in punjab

Rajasthan News: ਕੈਫ਼ੇ ਵਿੱਚ ਪਾਰਟੀ ਤੋਂ ਬਾਅਦ ਮੁਲਜ਼ਮ ਲੜਕੀ ਨੂੰ ਲੈ ਗਿਆ ਸੀ ਨਾਲ

French tourist raped in Rajasthan News in punjab: ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਵਿਦੇਸ਼ੀ ਸੈਲਾਨੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਇਸ ਸਮੇਂ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸ਼ਹਿਰ ਦੇ ਇੱਕ ਕੈਫ਼ੇ ਵਿੱਚ ਆਯੋਜਿਤ ਇੱਕ ਪਾਰਟੀ ਵਿੱਚ ਗਈ ਸੀ।

ਇਹ ਘਟਨਾ ਸ਼ਹਿਰ ਦੇ ਬੜਗਾਓਂ ਥਾਣਾ ਖੇਤਰ ਦੀ ਹੈ। ਲੜਕੀ ਫ਼ਰਾਂਸ ਦੀ ਰਹਿਣ ਵਾਲੀ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਡੀਐਸਪੀ ਕੈਲਾਸ਼ਚੰਦਰ ਅਤੇ ਬੜਗਾਓਂ ਥਾਣਾ ਅਧਿਕਾਰੀ ਪੂਰਨ ਸਿੰਘ ਹਸਪਤਾਲ ਪਹੁੰਚੇ।

ਐਫ਼ਆਈਆਰ ਵਿੱਚ ਪੀੜਤਾ ਨੇ ਕਿਹਾ ਕਿ ਸੋਮਵਾਰ ਨੂੰ ਬਡਗਾਓਂ ਥਾਣਾ ਖੇਤਰ ਦੇ ਟਾਈਗਰ ਹਿੱਲ ਵਿਖੇ ਸਥਿਤ ਦ ਗ੍ਰੀਕ ਫ਼ਾਰਮ ਕੈਫ਼ੇ ਐਂਡ ਰੈਸਟਰੋ ਵਿੱਚ ਇੱਕ ਪਾਰਟੀ ਚੱਲ ਰਹੀ ਸੀ। ਪੀੜਤ ਵੀ ਉੱਥੇ ਗਈ ਸੀ। ਪਾਰਟੀ ਤੋਂ ਬਾਅਦ, ਇੱਕ ਨੌਜਵਾਨ ਉਸ ਨੂੰ ਜ਼ਬਰਦਸਤੀ ਬਾਹਰ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ। ਪੁਲਿਸ ਅਧਿਕਾਰੀ ਪੂਰਨ ਸਿੰਘ ਨੇ ਦੱਸਿਆ ਕਿ ਪੀੜਤ ਨੇ ਸਾਰੀ ਘਟਨਾ ਡੀਐਸਪੀ ਨੂੰ ਦੱਸੀ ਹੈ। ਪੁਲਿਸ ਇਸ ਮਾਮਲੇ ਵਿੱਚ ਕੈਫ਼ੇ ਦੇ ਮਾਲਕ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

(For more news apart from 'French tourist raped in Rajasthan News in punjabi ',  stay tuned to Rozana Spokesman)

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement