ਅਗਨੀਵੀਰ ਭਰਤੀ ਲਈ ਪ੍ਰੀਖਿਆ 30 ਜੂਨ ਤੋਂ

By : JUJHAR

Published : Jun 24, 2025, 2:36 pm IST
Updated : Jun 24, 2025, 3:10 pm IST
SHARE ARTICLE
Agniveer recruitment exam from June 30
Agniveer recruitment exam from June 30

ਸੀਈਈ ਪ੍ਰੀਖਿਆ 10 ਜੁਲਾਈ ਤੋਂ ਹੋਵੇਗੀ, ਐਡਮਿਟ ਕਾਰਡ ਜਾਰੀ

ਭਾਰਤੀ ਫੌਜ ਵਿਚ ਅਗਨੀਵੀਰ ਭਰਤੀ ਸਾਲ 2025-26 ਲਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਔਨਲਾਈਨ ਕਾਮਨ ਐਂਟਰੈਂਸ ਪ੍ਰੀਖਿਆ (ਸੀਈਈ) 30 ਜੂਨ ਤੋਂ 10 ਜੁਲਾਈ ਦੇ ਵਿਚਕਾਰ ਲਈ ਜਾਵੇਗੀ। ਇਹ ਪ੍ਰੀਖਿਆ ਆਈਓਐਨ ਡਿਜੀਟਲ ਜ਼ੋਨ, ਬਹਾਦਰਗੜ੍ਹ ਪਟਿਆਲਾ ਅਤੇ ਰਿਮਟ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਲਈ ਜਾਵੇਗੀ। ਫ਼ੌਜ ਦੀ ਅਧਿਕਾਰਤ ਵੈਬਸਾਈਟ ’ਤੇ ਮਿਤੀ ਅਨੁਸਾਰ ਪ੍ਰੀਖਿਆ ਸ਼ਡਿਊਲ ਜਾਰੀ ਕੀਤਾ ਗਿਆ ਹੈ।

ਉਮੀਦਵਾਰਾਂ ਨੂੰ ਐਡਮਿਟ ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ, ਅਤੇ ਪ੍ਰੀਖਿਆ ਦਾ ਨਤੀਜਾ ਜੁਲਾਈ 2025 ਵਿਚ ਘੋਸ਼ਿਤ ਕੀਤਾ ਜਾਵੇਗਾ। ਇਹ ਔਨਲਾਈਨ ਪ੍ਰੀਖਿਆ ਭਰਤੀ ਪ੍ਰਕਿਰਿਆ ਦਾ ਪਹਿਲਾ ਪੜਾਅ ਹੈ। ਇਸ ਤੋਂ ਬਾਅਦ, ਦੂਜੇ ਪੜਾਅ ਵਿਚ ਭਰਤੀ ਰੈਲੀਆਂ ਕੀਤੀਆਂ ਜਾਣਗੀਆਂ, ਜਿਸ ਵਿਚ ਸੀਈਈ ਵਿਚ ਪ੍ਰਦਰਸ਼ਨ ਦੇ ਆਧਾਰ ’ਤੇ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਬੁਲਾਇਆ ਜਾਵੇਗਾ।

ਨਤੀਜੇ ਦੇ ਆਧਾਰ ’ਤੇ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ

ਅੰਤਿਮ ਮੈਰਿਟ ਸੂਚੀ ਸੀਈਈ ਦੇ ਨਤੀਜਿਆਂ ਅਤੇ ਭਰਤੀ ਰੈਲੀ ਦੌਰਾਨ ਕਰਵਾਏ ਗਏ ਸਕ੍ਰੀਨਿੰਗ ਟੈਸਟ ਵਿਚ ਪ੍ਰਦਰਸ਼ਨ ਦੇ ਆਧਾਰ ’ਤੇ ਤਿਆਰ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਅੱਪਡੇਟ ਲਈ ਨਿਯਮਿਤ ਤੌਰ ’ਤੇ ਫੌਜ ਦੀ ਵੈੱਬਸਾਈਟ ਦੀ ਜਾਂਚ ਕਰਦੇ ਰਹਿਣ ਅਤੇ ਸਮੇਂ ਸਿਰ ਪ੍ਰੀਖਿਆ ਕੇਂਦਰ ਪਹੁੰਚਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement