ਵਿਆਹ 'ਤੇ ਜਾ ਰਹੇ ਚਾਰ ਦੋਸਤਾਂ ਦੀ ਕਾਰ ਨੂੰ ਟਰੱਕ ਨੇ ਮਾਰੀ ਟੱਕਰ, ਦੋ ਦੀ ਹੋਈ ਮੌਤ

By : GAGANDEEP

Published : Apr 24, 2023, 12:49 pm IST
Updated : Apr 24, 2023, 12:49 pm IST
SHARE ARTICLE
photo
photo

ਦੋ ਦੋਸਤ ਹੋਏ ਗੰਭੀਰ ਜ਼ਖਮੀ

 

ਪਟਨਾ: ਬਿਹਾਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਬਰਾਤ ਲੈ ਕੇ ਜਾ ਰਹੀ ਕਾਰ ਹਾਦਸਾਗ੍ਰਸਤ ਹੋ ਗਈ। ਜਾਣਕਾਰੀ ਅਨੁਸਾਰ ਮੁਸਰੀਘਾੜੀ ਥਾਣੇ ਅਧੀਨ ਪੈਂਦੇ ਸਮਸਤੀਪੁਰ-ਪਟਨਾ ਮੁੱਖ ਮਾਰਗ 'ਤੇ ਐਤਵਾਰ ਰਾਤ ਨੂੰ ਇਕ ਟਰੱਕ ਨੇ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ: ਖੇਤ 'ਚ ਕੰਮ ਕਰ ਰਹੇ ਕਿਸਾਨਾਂ 'ਤੇ ਡਿੱਗੀ ਅਸਮਾਨੀ ਬਿਜਲੀ, 9 ਕਿਸਾਨਾਂ ਦੀ ਮੌਤ 

ਹਾਦਸੇ ਵਿੱਚ ਕਾਰ ਵਿੱਚ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਦਕਿ ਕਾਰ 'ਚ ਸਵਾਰ ਦੋ ਵਿਅਕਤੀ ਇਸ ਘਟਨਾ 'ਚ ਜ਼ਖਮੀ ਹੋ ਗਏ। ਕਾਰ 'ਚ ਸਵਾਰ ਨੌਜਵਾਨ ਵਿਆਹ 'ਚ ਸ਼ਾਮਲ ਹੋਣ ਜਾ ਰਹੇ ਸਨ ਅਤੇ ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਇਕ ਦਰੱਖਤ ਨਾਲ ਜਾ ਟਕਰਾਈ ਅਤੇ ਉਸ ਦਾ ਏਅਰ ਬੈਗ ਖੁੱਲ੍ਹ ਗਿਆ।

ਇਹ ਵੀ ਪੜ੍ਹੋ:ਪਤਨੀ ਨੂੰ ਜਨਮ ਦਿਨ 'ਤੇ ਤੋਹਫਾ ਤਾਂ ਕੀ ਦੇਣਾ ਸੀ, ਦਿੱਤੀ ਦਰਦਨਾਕ ਮੌਤ

 ਮ੍ਰਿਤਕ ਦੀ ਪਛਾਣ ਰਮਾਕਾਂਤ ਸਾਹਨੀ (23) ਅਤੇ ਦੂਜੇ ਦੀ ਪਛਾਣ ਕਮਲੇਸ਼ ਕੁਮਾਰ (22)  ਦੇ ਰੂਪ 'ਚ ਹੋਈ ਹੈ।  ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਰਿਸ਼ਤੇਦਾਰਾਂ ਮੁਤਾਬਕ ਕਾਰ 'ਚ ਸਵਾਰ ਚਾਰ ਦੋਸਤ ਬਰਾਤ 'ਚ ਜਾ ਰਹੇ ਸਨ। ਪਰਿਵਾਰਕ ਮੈਂਬਰਾਂ ਨੂੰ ਸਵੇਰੇ ਚਾਰ ਵਜੇ ਸੂਚਨਾ ਮਿਲੀ। ਦੋ ਹੋਰ ਜ਼ਖ਼ਮੀਆਂ ਦਾ ਇਲਾਜ ਮੁਸਰੀਗੜ੍ਹੀ ਦੇ ਇੱਕ ਨਿੱਜੀ ਕਲੀਨਿਕ ਵਿੱਚ ਚੱਲ ਰਿਹਾ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement