Nagpur violence ਦੇ ਮਾਸਟਰਮਾਈਂਡ Fahim Khan ਦੇ ਘਰ ’ਤੇ ਚਲਿਆ ਬੁਲਡੋਜ਼ਰ 

By : PARKASH

Published : Mar 24, 2025, 1:10 pm IST
Updated : Mar 24, 2025, 1:10 pm IST
SHARE ARTICLE
Bulldozer drives at the house of Nagpur violence mastermind Fahim Khan
Bulldozer drives at the house of Nagpur violence mastermind Fahim Khan

Nagpur violence mastermind Fahim Khan: ਨਾਗਪੁਰ ਪੁਲਿਸ ਨੇ ਫ਼ਹੀਮ ਖ਼ਾਨ ਦੀਆਂ ਦੋ ਦੁਕਾਨਾਂ ਵੀ ਕੀਤੀਆਂ ਸੀਲ

 

Nagpur violence mastermind Fahim Khan: ਨਾਗਪੁਰ ਹਿੰਸਾ ਮਾਮਲੇ ਵਿੱਚ ਪ੍ਰਸ਼ਾਸਨ ਦੀ ਕਾਰਵਾਈ ਤੇਜ਼ ਹੋ ਗਈ ਹੈ। ਪੁਲਿਸ ਨੇ ਫ਼ਹੀਮ ਖ਼ਾਨ ਨੂੰ ਨਾਗਪੁਰ ਹਿੰਸਾ ਦਾ ਮਾਸਟਰਮਾਈਂਡ ਐਲਾਨਿਆ ਹੈ। ਉਹ ਪੁਲਿਸ ਹਿਰਾਸਤ ਵਿੱਚ ਹੈ। ਇਸ ਦੇ ਨਾਲ ਹੀ ਨਗਰ ਨਿਗਮ ਦੀ ਟੀਮ ਨੇ ਫ਼ਹੀਮ ਖ਼ਾਨ ਦੇ ਘਰ ’ਤੇ ਬੁਲਡੋਜ਼ਰ ਚਲਾਇਆ ਹੈ। ਨਗਰ ਨਿਗਮ ਦਾ ਬੁਲਡੋਜ਼ਰ ਫ਼ਹੀਮ ਖ਼ਾਨ ਦੇ ਘਰ ਦੇ ਗ਼ੈਰ-ਕਾਨੂੰਨੀ ਹਿੱਸੇ ’ਤੇ ਚਲਾਇਆ ਗਿਆ। ਨਗਰ ਨਿਗਮ ਨੇ ਫ਼ਹੀਮ ਖ਼ਾਨ ਨੂੰ ਗ਼ੈਰ-ਕਾਨੂੰਨੀ ਉਸਾਰੀ ਹਟਾਉਣ ਲਈ 24 ਘੰਟੇ ਦਾ ਸਮਾਂ ਦਿੱਤਾ ਸੀ, ਜੋ ਕਿ ਪੂਰਾ ਹੋ ਚੱਕਾ ਹੈ।

ਫ਼ਹੀਮ ਨੇ ਖ਼ੁਦ ਗ਼ੈਰ-ਕਾਨੂੰਨੀ ਉਸਾਰੀ ਨਹੀਂ ਹਟਾਈ। ਅਜਿਹੀ ਸਥਿਤੀ ਵਿੱਚ ਪ੍ਰਸ਼ਾਸਨ ਨੇ ਘਰ ’ਤੇ ਬੁਲਡੋਜ਼ਰ ਚਲਾਇਆ। ਉਸ ਦਾ ਘਰ ਨਾਗਪੁਰ ਨਗਰ ਨਿਗਮ ਦੇ ਅਧੀਨ ਸੰਜੇ ਬਾਗ ਕਲੋਨੀ ਵਿੱਚ ਹੈ। ਇਹ ਦੋ ਮੰਜ਼ਿਲਾ ਘਰ ਹੈ, ਜਿਸਨੂੰ ਅੱਜ ਢਾਹ ਦਿੱਤਾ ਗਿਆ ਹੈ। ਨਾਗਪੁਰ ਪੁਲਿਸ ਨੇ ਫ਼ਹੀਮ ਦੀਆਂ ਦੋ ਦੁਕਾਨਾਂ ਵੀ ਸੀਲ ਕਰ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੁਕਾਨਾਂ ਦੀ ਵਰਤੋਂ ਨਾਗਪੁਰ ਵਿੱਚ ਦੰਗੇ ਕਰਨ ਵਾਲੇ ਦੰਗਾਕਾਰੀਆਂ ਦੁਆਰਾ ਕੀਤੀ ਗਈ ਸੀ।

ਦਸਣਯੋਗ ਹੈ ਕਿ ਫ਼ਹੀਮ ਖ਼ਾਨ ਘੱਟ ਗਿਣਤੀ ਡੈਮੋਕ੍ਰੇਟਿਕ ਪਾਰਟੀ ਦੇ ਸ਼ਹਿਰੀ ਪ੍ਰਧਾਨ ਹਨ। ਉਹ ਨਾਗਪੁਰ ਦੇ ਯਸ਼ੋਧਰਾ ਨਗਰ ਵਿੱਚ ਸੰਜੇ ਬਾਗ ਕਲੋਨੀ ਵਿੱਚ ਰਹਿੰਦਾ ਹੈ। ਉਸਦਾ ਨਾਮ ਵੀ ਐਫ਼ਆਈਆਰ ਵਿੱਚ ਸ਼ਾਮਲ ਹੈ। ਐਫ਼ਆਈਆਰ ਦੇ ਅਨੁਸਾਰ, ਫ਼ਹੀਮ ਖ਼ਾਨ ਨੇ ਝੜਪ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਇੱਕ ਭੜਕਾਊ ਭਾਸ਼ਣ ਦਿੱਤਾ ਸੀ। ਇਸ ਕਾਰਨ ਹਿੰਸਾ ਭੜਕ ਗਈ। ਫ਼ਹੀਮ ਖ਼ਾਨ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਨਿਤਿਨ ਗਡਕਰੀ ਵਿਰੁੱਧ ਵੀ ਚੋਣ ਲੜ ਚੁੱਕਾ ਹੈ ਹਾਲਾਂਕਿ, ਉਹ ਸਾਢੇ ਛੇ ਲੱਖ ਵੋਟਾਂ ਦੇ ਫ਼ਰਕ ਨਾਲ ਹਾਰ ਗਿਆ।

ਪੁਲਿਸ ਦੇ ਅਨੁਸਾਰ, ਫ਼ਹੀਮ ਖ਼ਾਨ ਦੁਆਰਾ ਇਕੱਠੀ ਕੀਤੀ ਗਈ ਭੀੜ ਨੇ ਦਹਿਸ਼ਤ ਪੈਦਾ ਕਰਨ ਦੇ ਇਰਾਦੇ ਨਾਲ ਕੁਹਾੜੀਆਂ, ਪੱਥਰ, ਡੰਡੇ ਅਤੇ ਹੋਰ ਖ਼ਤਰਨਾਕ ਹਥਿਆਰ ਲਹਿਰਾਏ ਸਨ। ਉਸ ’ਤੇ ਧਾਰਮਿਕ ਦੁਸ਼ਮਣੀ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ।

(For more news apart from Nagpur violence Latest News, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement