''ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ'' ਫਲਾਇਟ ਵਿਚ ਸਾਧਵੀ ਪ੍ਰਗਿਆ 'ਤੇ ਭੜਕੇ ਯਾਤਰੀ, ਵੇਖੋ ਵੀਡੀਓ
Published : Dec 23, 2019, 1:48 pm IST
Updated : Dec 23, 2019, 1:51 pm IST
SHARE ARTICLE
Photo
Photo

ਸੀਟ ਨੂੰ ਲੈ ਕੇ ਸਾਧਵੀ ਪ੍ਰਗਿਆ ਦਾ ਕਰੂ-ਮੈਂਬਰਾ ਨਾਲ ਹੋਇਆ ਸੀ ਵਿਵਾਦ

ਨਵੀਂ ਦਿੱਲੀ : ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਸਾਧਵੀ ਪ੍ਰਗਿਆ ਠਾਕੁਰ ਇਕ ਵਾਰ ਫਿਰ ਤੋਂ ਸੁਰਖੀਆਂ ਵਿਚ ਹੈ। ਇਸ ਵਾਰ ਸਾਧਵੀ ਪ੍ਰਗਿਆ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ ਜਿਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਇਸ ਵਿਚ ਇਕ ਯਾਤਰੀ ਭਾਜਪਾ ਸੰਸਦ ਮੈਂਬਰ ਨੂੰ ਕਹਿ ਰਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀ ਇਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹੋ।

PhotoPhoto

ਦਰਅਸਲ ਦਿੱਲੀ ਤੋਂ ਭੋਪਾਲ ਜਾ ਰਹੀ ਸਪਾਇਸਜੈੱਟ ਦੀ ਫਲਾਇਟ ਵਿਚ ਸਾਧਵੀ ਪ੍ਰਗਿਆ ਦਾ ਸੀਟ ਨੂੰ ਲੈ ਕੇ ਕਰੂ-ਮੈਂਬਰਾ ਨਾਲ ਝਗੜਾ ਹੋ ਗਿਆ। ਸੀਟ ਦੀ ਮੰਗ ਨੂੰ ਲੈ ਕੇ ਸਾਧਵੀ ਜਹਾਜ਼ ਵਿਚ ਹੀ ਧਰਨੇ 'ਤੇ ਬੈਠ ਗਈ। ਇਸ ਤੋਂ ਬਾਅਦ ਫਲਾਇਟ ਵਿਚ ਮੌਜੂਦ ਯਾਤਰੀਆਂ ਨੇ ਸਾਧਵੀ ਪ੍ਰਗਿਆ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਅਤੇ ਉਸ ਦੇ ਵਿਵਹਾਰ ਦੀ ਨਿੰਦਾ ਕੀਤੀ।

 


 

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਉਸ ਵਿਚ ਇਕ ਮਹਿਲਾ ਕਹਿ ਰਹੀ ਹੈ ਕਿ ਤੁਸੀ ਫ਼ੈਸਲਾ ਲਵੋਂ..ਤੁਹਾਡਾ ਮੈਨੇਜਮੈਂਟ ਕੋਣ ਹੈ ? ਇੱਥੋਂ ਦੀ ਪ੍ਰਫੈਸ਼ਨਲੀਜ਼ਮ ਨਹੀਂ ਹੈ।ਇਸ 'ਤੇ ਸਾਧਵੀ ਪ੍ਰਗਿਆ ਕਹਿੰਦੀ ਹੈ ਕਿ ਮੈ ਤਾਂ ਸਵੇਰੇ ਹੀ ਕਹਿ ਦਿੱਤਾ ਸੀ ਕਿ ਮੈਨੂੰ ਆਪਣੀ ਰੂਲ ਬੁੱਕ ਦਿਖਾ ਦੇਵੋ..ਜੇਕਰ ਮੈਨੂੰ ਬਣੇਗਾ ਬੈਠਾਂਗੀ ਨਹੀਂ ਬਣੇਗਾ ਤਾਂ ਚੱਲੀ ਜਾਵਾਂਗੀ।

PhotoPhoto

 ਇਸੇ ਵਿਚਾਲੇ ਇਕ ਵਿਅਕਤੀ ਆਉਂਦਾ ਹੈ ਅਤੇ ਸਾਧਵੀ ਪ੍ਰਗਿਆ ਨੂੰ ਕਹਿੰਦਾ ਹੈ ''ਕਿ ਤੁਸੀ ਇਕ ਲੀਡਰ ਹੋ ਅਤੇ ਤੁਹਾਡਾ ਕੰਮ ਜਨਤਾਂ ਨੂੰ ਪਰੇਸ਼ਾਨ ਕਰਨਾ ਨਹੀਂ ਹੈ।  ਤੁਹਾਨੂੰ ਇਸ ਗੱਲ ਦੀ ਸ਼ਰਮ ਨਹੀਂ ਹੈ ਕਿ ਤੁਹਾਡੇ ਕਰਕੇ 50 ਵਿਅਕਤੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ''। ਇਸ 'ਤੇ ਸਾਧਵੀ ਪ੍ਰਗਿਆ ਉਸ ਨੂੰ ਸਹੀ ਭਾਸ਼ਾ ਦਾ ਇਸਤੇਮਾਲ ਕਰਨ ਨੂੰ ਕਹਿੰਦੀ ਹੈ ਜਿਸ ‘ਤੇ ਉਹ ਵਿਅਕਤੀ ਕਹਿੰਦਾ ਹੈ ਕਿ ਸ਼ਰਮ ਬਹੁਤ ਚੰਗਾ ਸ਼ਬਦ ਹੈ।

PhotoPhoto

ਦੱਸ ਦਈਏ ਕਿ ਪਿਛਲੇ ਦਿਨੀਂ ਹੀ ਸਪਾਇਸਜੈੱਟ ਦੀ ਫਲਾਇਟ ਵਿਚ ਸੀਟ ਨੂੰ ਲੈ ਕੇ ਸਾਧਵੀ ਪ੍ਰਗਿਆ ਸਿੰਘ ਠਾਕੁਰ ਦਾ ਕਰੂ-ਮੈਂਬਰਾਂ ਨਾਲ ਵਿਵਾਦ ਹੋ ਗਿਆ ਸੀ। ਸਾਧਵੀ ਸੱਭ ਤੋਂ ਅੱਗੇ ਭਾਵ ਐਮਰਜੈਂਸੀ ਸੀਟ ਚਾਹੁੰਦੀ ਸੀ ਪਰ ਉਹ ਵਹੀਲਚੇਅਰ 'ਤੇ ਏਅਰਪੋਰਟ ਪਹੁੰਚੀ ਸੀ ਤਾਂ ਉਸ ਨੂੰ ਐਮਰਜੈਂਸੀ ਸੀਟ ਨਹੀਂ ਮਿਲ ਸਕਦੀ ਸੀ ਪਰ ਭਾਜਪਾ ਸੰਸਦ ਮੈਂਬਰ ਇਸ ਨੂੰ ਲੈ ਕੇ ਜਿੱਦ ਕਰ ਰਹੀ ਸੀ। ਜਿਸ ਨੂੰ ਲੈ ਕੇ ਵਿਵਾਦ ਹੋ ਗਿਆ। ਸਾਧਵੀ ਨੇ ਫਲਾਇਟ ਕਰੂ-ਮੈਂਬਰਾ 'ਤੇ ਦੁਰਵਿਵਹਾਰ ਦਾ ਇਲਜ਼ਾਮ ਲਗਾਇਆ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement