ਹਲਵਾਈ ਤੋਂ ਇਕ ਲੱਖ ਦੀ ਰਿਸ਼ਵਤ ਲੈਂਦੇ ਜੀਐਸਟੀ ਇੰਸਪੈਕਟਰ ਕਾਬੂ
Published : Oct 23, 2018, 1:43 pm IST
Updated : Oct 23, 2018, 1:45 pm IST
SHARE ARTICLE
Bribe
Bribe

ਕੁਸ਼ਲਗੜ੍ਹ ਨਿਵਾਸੀ ਲੋਕਪਾਲ ਸੈਨੀ ਨੇ ਲਿਖਿਤ ਸ਼ਿਕਾਇਤ ਕੀਤੀ ਕਿ ਸੈਂਟਰਲ ਐਕਸਾਈਜ਼ ਜੀਐਸਟੀ ਇੰਸਪੈਕਟਰ ਸਾਇਰ ਸਿੰਘ 12 ਅਕਤੂਬਰ ਨੂੰ ਉਸਦੀ ਦੁਕਾਨ ਦੇ ਆਏ।

ਜੈਪੁਰ, ( ਪੀਟੀਆਈ) : ਰਾਜਸਥਾਨ ਦੇ ਅਲਵਰ ਵਿਖੇ ਸੈਂਟਰਲ ਐਕਸਾਈਜ਼ ਜੀਐਸਟੀ ਇੰਸਪੈਕਟਰ ਨੂੰ ਅਲਵਰ ਏਸੀਬੀ ਨੇ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗਿਰਫਤਾਰ ਕੀਤਾ ਹੈ। ਇਸਨੇ ਕੁਸ਼ਲਗੜ੍ਹ ਸਥਿਤ ਮਠਿਆਈ ਦੀ ਦੁਕਾਨ ਚਲਾਉਣ ਵਾਲੇ ਤੋਂ ਜੀਐਸਟੀ ਵਿਚ ਖਰਾਬੀ ਕਰਨ ਦਾ ਦੋਸ਼ ਲਗਾਉਂਦੇ ਹੋਏ ਚਾਰ ਲੱਖ ਦੀ ਰਿਸ਼ਵਤ ਮੰਗੀ ਸੀ। ਜਾਣਕਾਰੀ ਮੁਤਾਬਕ ਪੀੜਤ ਦੀ ਸ਼ਿਕਾਇਤ ਤੇ ਅਲਵਰ ਏਸੀਬੀ ਨੇ ਮਾਮਲੇ ਦੀ ਪੁਸ਼ਟੀ ਕਰਵਾਈ

ਅਤੇ ਉਸ ਤੋਂ ਬਾਅਦ ਅਲਵਰ ਦੇ ਨਗਲੀ ਸਰਕਲ ਤੋਂ ਇੰਸਪੈਕਟਰ ਨੂੰ ਰਿਸ਼ਵਤ ਦੇ ਪੈਸਿਆਂ ਨਾਲ ਕਾਬੂ ਕਰ ਲਿਆ। ਏਸੀਬੀ ਇੰਚਾਰਜ ਸਲੇਹ ਮੁਹੰਮਦ ਨੇ ਦੱਸਿਆ ਕਿ ਕੁਸ਼ਲਗੜ੍ਹ ਨਿਵਾਸੀ ਲੋਕਪਾਲ ਸੈਨੀ ਨੇ ਲਿਖਿਤ ਸ਼ਿਕਾਇਤ ਕੀਤੀ ਕਿ ਸੈਂਟਰਲ ਐਕਸਾਈਜ਼ ਜੀਐਸਟੀ ਇੰਸਪੈਕਟਰ ਸਾਇਰ ਸਿੰਘ 12 ਅਕਤੂਬਰ ਨੂੰ ਉਸਦੀ ਦੁਕਾਨ ਦੇ ਆਏ। ਉਨ੍ਹਾਂ ਦੀ ਦੁਕਾਨ ਕੁਸ਼ਲਗੜ੍ਹ ਅਤੇ ਥਾਨਾਗਾਜੀ ਵਿਚ ਹੈ। ਉਨ੍ਹਾਂ ਕਿਹਾ ਕਿ ਉਹ ਜੀਐਸੀਟੀ ਵਿਚ ਖਰਾਬੀ ਕਰ ਰਿਹਾ ਹੈ ਅਤੇ ਘੱਟ ਆਮਦਨੀ ਦਿਖਾ ਕੇ ਟੈਕਸ ਬਚਾ ਰਿਹਾ ਹੈ।

Bribery and CorruptionBribery and Corruption

ਤੇਰੇ ਵਿਰੁਧ ਕਾਰਵਾਈ ਹੋਵੇਗੀ। ਉਸ ਤੋਂ ਬਾਅਦ ਫਿਰ 15 ਅਕਤੂਬਰ ਨੂੰ ਦੁਕਾਨ ਤੇ ਆ ਕੇ ਕਾਰਵਾਈ ਤੋਂ ਬਚਣ ਦੇ ਬਦਲੇ ਵਿਚ ਚਾਰ ਲੱਖ ਰੁਪਏ ਦੀ ਰਿਸ਼ਵਤ ਮੰਗੀ ਪਰ ਲੋਕਪਾਲ ਨੇ ਪੈਸੇ ਨਹੀਂ ਦਿਤੇ। ਇਸ ਤੇ 18 ਅਕਤੂਬਰ ਨੂੰ ਇੰਸਪੈਕਟਰ ਫਿਰ ਤੋਂ ਉਨ੍ਹਾਂ ਦੇ ਦਫਤਰ ਪੁੱਜਾ ਅਤੇ ਕਾਰਵਾਈ ਦੀ ਧਮਕੀ ਦਿੰਦੇ ਹੋਏ 22 ਅਕਤੂਬਰ ਨੂੰ ਪੈਸੇ ਦਾ ਪ੍ਰਬੰਧ ਕਰਨ ਲਈ ਕਿਹਾ। ਲੋਕਪਾਲ ਨੇ ਇਸਦੀ ਸੂਚਨਾ ਏਸੀਬੀ ਨੂੰ ਦਿਤੀ। ਇਸ ਤੇ ਅਲਵਰ ਐਸਪੀ ਨੇ ਮਾਮਲੇ ਦੀ ਪੁਸ਼ਟੀ ਕਰਵਾਈ ਜਿਸ ਵਿਚ ਮਾਮਲਾ ਸਹੀ ਪਾਇਆ ਗਿਆ।

ਏਸੀਬੀ ਨੇ ਲੋਕਪਾਲ ਰਾਹੀ ਇੰਸਪੈਕਟਰ ਨਾਲ ਫੋਨ ਤੇ ਗੱਲਬਾਤ ਕਰਕੇ ਤਿੰਨ ਲੱਖ ਵਿਚ ਸੌਦਾ ਤੈਅ ਕੀਤਾ। ਇਸ ਤੇ ਇੰਸਪੈਕਟਰ ਨੇ ਇਕ ਲੱਖ ਰੁਪਏ ਦੀ ਪਹਿਲੀ ਕਿਸ਼ਤ 22 ਅਕਤੂਬਰ ਨੂੰ ਦੇਣ ਦੀ ਗੱਲ ਕਹੀ। ਉਸ ਤੋਂ ਬਾਅਦ ਲੋਕਪਾਲ ਨੇ ਸੋਮਵਾਰ ਨੂੰ ਇੰਸਪੈਕਟਰ ਨਾਲ ਸਪੰਰਕ ਕੀਤਾ। ਦਿਨ ਭਰ ਉਹ ਘੁਮਾਉਂਦਾ ਰਿਹਾ ਪਰ ਰਾਤ ਨੂੰ ਉਸਨੇ ਅਲਵਰ ਦੇ ਨਗਲੀ ਸਰਕਲ ਤੇ ਪੈਸੇ ਲੈ ਕੇ ਬੁਲਾਇਆ।

ਪੈਸੇ ਦੇਣ ਤੋਂ ਬਾਅਦ ਲੋਕਪਾਲ ਦੇ ਇਸ਼ਾਰੇ ਤੇ ਏਸੀਬੀ ਨੇ ਇੰਸਪੈਕਟਰ ਸਾਇਰ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਸਲੇਹ ਮੁਹੰਮਦ ਨੇ ਦੱਸਿਆ ਕਿ ਪੁਛਗਿਛ ਤੋਂ ਬਾਅਦ ਮੰਗਲਵਾਰ ਨੂੰ ਇੰਸਪੈਕਟਰ ਨੂੰ ਏਸੀਬੀ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement