Kolkata News : ਕੋਲਕਾਤਾ 'ਚ ਹੋਸਟਲ ਦੀਆਂ ਨਾਬਾਲਗ ਵਿਦਿਆਰਥਣਾਂ ਨਾਲ ਛੇੜਛਾੜ, ਪੁਲਿਸ ਨੇ 3 ਆਰੋਪੀਆਂ ਨੂੰ ਕੀਤਾ ਗ੍ਰਿਫਤਾਰ
Published : Sep 23, 2024, 4:37 pm IST
Updated : Sep 23, 2024, 4:37 pm IST
SHARE ARTICLE
School girls molested
School girls molested

ਇਹ ਘਟਨਾ ਕੋਲਕਾਤਾ ਦੇ ਹਰੀਦੇਵਪੁਰ ਇਲਾਕੇ 'ਚ ਸਥਿਤ ਸੇਂਟ ਸਟੀਫਨ ਸਕੂਲ ਦੇ ਹੋਸਟਲ 'ਚ ਵਾਪਰੀ

Kolkata News : ਕੋਲਕਾਤਾ 'ਚ ਹੋਸਟਲ ਦੀਆਂ ਸਕੂਲੀ ਵਿਦਿਆਰਥਣਾਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਆਰੋਪ 'ਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਖ਼ਬਰਾਂ ਮੁਤਾਬਕ ਹੋਸਟਲ ਵਾਰਡਨ ਦੇ ਪਤੀ ਅਤੇ ਇੱਕ ਅਧਿਆਪਕ ਨੇ ਨਾਬਾਲਗ ਲੜਕੀਆਂ ਨਾਲ ਕਈ ਵਾਰ ਛੇੜਛਾੜ ਕੀਤੀ। ਇਹ ਘਟਨਾ ਕੋਲਕਾਤਾ ਦੇ ਹਰੀਦੇਵਪੁਰ ਇਲਾਕੇ 'ਚ ਸਥਿਤ ਸੇਂਟ ਸਟੀਫਨ ਸਕੂਲ ਦੇ ਹੋਸਟਲ 'ਚ ਵਾਪਰੀ। ਸਾਰਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਐਤਵਾਰ ਨੂੰ ਵਿਦਿਆਰਥਣਾਂ ਦੇ ਮਾਪੇ ਉਨ੍ਹਾਂ ਨੂੰ ਮਿਲਣ ਗਏ। ਬੱਚੀਆਂ ਨੇ ਆਪਣਾ ਦੁੱਖ ਬਿਆਨ ਕੀਤਾ ਅਤੇ ਫਿਰ ਮਾਪੇ ਸ਼ਿਕਾਇਤ ਲੈ ਕੇ ਥਾਣੇ ਪਹੁੰਚ ਗਏ।

ਦੱਸਿਆ ਜਾ ਰਿਹਾ ਹੈ ਕਿ ਹੋਸਟਲ ਵਾਰਡਨ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਉਦੋਂ ਤੋਂ ਉਸ ਦਾ ਪਤੀ ਅਕਸਰ ਹੋਸਟਲ ਆਉਂਦਾ ਰਹਿੰਦਾ ਸੀ। ਉਹ ਰਾਤ ਭਰ ਆਪਣੀ ਪਤਨੀ ਨਾਲ ਰੁਕਦਾ ਵੀ ਸੀ ਪਰ ਹੋਸਟਲ ਦੇ ਹੋਰ ਅਧਿਕਾਰੀਆਂ ਨੂੰ ਇਨ੍ਹਾਂ ਮੁਲਾਕਾਤਾਂ ਦੀ ਜਾਣਕਾਰੀ ਨਹੀਂ ਸੀ। ਵਾਰਡਨ ਦੇ ਪਤੀ 'ਤੇ ਕੁਝ ਦਿਨ ਪਹਿਲਾਂ ਇਕ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਦਾ ਆਰੋਪ ਹੈ। ਇਸ ਤੋਂ ਬਾਅਦ ਉਸ ਨੇ ਹੋਸਟਲ ਵਿੱਚ ਤਿੰਨ ਹੋਰ ਵਿਦਿਆਰਥਣਾਂ ਨਾਲ ਛੇੜਛਾੜ ਕੀਤੀ। ਪੁਲਸ ਨੇ ਇਸ ਮਾਮਲੇ 'ਚ ਹੋਸਟਲ ਵਾਰਡਨ, ਸੇਂਟ ਸਟੀਫਨ ਸਕੂਲ ਦੇ ਅਧਿਆਪਕ ਅਤੇ ਅਥਾਰਟੀ ਨਾਲ ਜੁੜੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਵਾਰਡਨ ਦਾ ਪਤੀ ਅਜੇ ਫਰਾਰ ਹੈ ਅਤੇ ਉਸ ਦੀ ਭਾਲ ਜਾਰੀ ਹੈ।

ਛੇੜਛਾੜ ਦੇ ਮਾਮਲੇ 'ਚ ਅੰਗਰੇਜ਼ੀ ਅਧਿਆਪਕ ਗ੍ਰਿਫਤਾਰ

ਕੋਲਕਾਤਾ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ, ' ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਅੰਗਰੇਜ਼ੀ ਅਧਿਆਪਕ ਵਿਸ਼ਵਨਾਥ ਸਿਲ ਵੀ ਸ਼ਾਮਲ ਹੈ। ਇਕ ਹੋਰ ਵਿਅਕਤੀ ਦਾ ਨਾਂ ਸੋਵੋਂਨ ਮੰਡਲ ਹੈ, ਜੋ ਸੰਸਥਾ ਨਾਲ ਸਬੰਧਤ ਕੰਮ ਦੇਖਦਾ ਸੀ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ 'ਤੇ ਅਸੀਂ ਤੁਰੰਤ ਪੋਕਸੋ ਐਕਟ ਦੀ ਧਾਰਾ 10/17 ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 74/54, 64/62 ਤਹਿਤ ਕੇਸ ਦਰਜ ਕੀਤਾ ਹੈ। 

ਅਧਿਕਾਰੀ ਨੇ ਦੱਸਿਆ ਕਿ ਪੀੜਤਾਂ ਦੀ ਸੀਨੀਅਰ ਮਹਿਲਾ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜਾਂਚ ਕੀਤੀ ਗਈ। ਬਾਲ ਭਲਾਈ ਕਮੇਟੀ ਨਾਲ ਵੀ ਸੰਪਰਕ ਕੀਤਾ ਗਿਆ ਅਤੇ ਫਿਰ ਉਨ੍ਹਾਂ ਨੇ ਪੀੜਤਾਂ ਨੂੰ ਉਨ੍ਹਾਂ ਦੇ ਮਾਪਿਆਂ ਹਵਾਲੇ ਕਰਨ ਦੇ ਆਦੇਸ਼ ਦਿੱਤੇ। ਪੁਲਿਸ ਦੀ ਸੁਰੱਖਿਆ ਨਾਲ ਲੜਕੀਆਂ ਨੂੰ ਘਰ ਪਹੁੰਚਾਇਆ ਗਿਆ। ਇਹ ਘਟਨਾ ਅਜਿਹੇ ਸਮੇਂ ਵਿੱਚ ਸਾਹਮਣੇ ਆਈ ਹੈ ਜਦੋਂ ਕੋਲਕਾਤਾ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਨੂੰ ਲੈ ਕੇ ਕਾਫੀ ਬਵਾਲ ਹੋਇਆ ਸੀ।

 

 

Location: India, West Bengal

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement