Malappuram (Kerala) : ਤਕਨੀਕੀ ਖ਼ਰਾਬੀ ਕਾਰਨ ਏਅਰ ਇੰਡੀਆ ਐਕਸਪ੍ਰੈਸ ਦੀ ਦੋਹਾ ਜਾਣ ਵਾਲੀ ਉਡਾਣ ਕਾਲੀਕਟ ਪਰਤੀ

By : BALJINDERK

Published : Jul 23, 2025, 7:02 pm IST
Updated : Jul 23, 2025, 7:02 pm IST
SHARE ARTICLE
ਤਕਨੀਕੀ ਖ਼ਰਾਬੀ ਕਾਰਨ ਏਅਰ ਇੰਡੀਆ ਐਕਸਪ੍ਰੈਸ ਦੀ ਦੋਹਾ ਜਾਣ ਵਾਲੀ ਉਡਾਣ ਕਾਲੀਕਟ ਪਰਤੀ
ਤਕਨੀਕੀ ਖ਼ਰਾਬੀ ਕਾਰਨ ਏਅਰ ਇੰਡੀਆ ਐਕਸਪ੍ਰੈਸ ਦੀ ਦੋਹਾ ਜਾਣ ਵਾਲੀ ਉਡਾਣ ਕਾਲੀਕਟ ਪਰਤੀ

Malappuram (Kerala) : ਜਹਾਜ਼ ਦੇ ਕੈਬਿਨ AC 'ਚ ਆਈ ਸੀ ਤਕਨੀਕੀ ਖ਼ਰਾਬੀ, ਯਾਤਰੀ ਸੁਰੱਖਿਅਤ, ਬਦਲਵੀਂ ਉਡਾਣ ਦਾ ਕੀਤਾ ਪ੍ਰਬੰਧ 

Malappuram (Kerala) News in Punjabi :  ਦੋਹਾ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਇਕ ਉਡਾਣ ਤਕਨੀਕੀ ਖਰਾਬੀ ਕਾਰਨ ਬੁਧਵਾਰ ਨੂੰ ਉਡਾਣ ਭਰਨ ਦੇ ਦੋ ਘੰਟੇ ਬਾਅਦ ਕਾਲੀਕਟ ਕੌਮਾਂਤਰੀ ਹਵਾਈ ਅੱਡੇ ਉਤੇ ਵਾਪਸ ਆ ਗਈ। ਅਧਿਕਾਰੀਆਂ ਨੇ ਕਿਹਾ ਕਿ ਬਾਅਦ ਵਿਚ ਫਸੇ ਮੁਸਾਫ਼ਰਾਂ ਲਈ ਇਕ ਬਦਲਵੀਂ ਉਡਾਣ ਦਾ ਪ੍ਰਬੰਧ ਕੀਤਾ ਗਿਆ ਸੀ। 

ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਚਾਲਕ ਦਲ ਸਮੇਤ 188 ਲੋਕਾਂ ਨੂੰ ਲੈ ਕੇ ਉਡਾਣ ਨੰਬਰ ਐਕਸ.ਆਈ.375 ਨੇ ਕਾਲੀਕਟ ਤੋਂ ਸਵੇਰੇ ਕਰੀਬ 9:07 ਵਜੇ ਉਡਾਣ ਭਰੀ ਸੀ ਪਰ ਵਾਪਸ ਮੁੜ ਗਈ ਅਤੇ ਸਵੇਰੇ 11:12 ਵਜੇ ਸੁਰੱਖਿਅਤ ਉਤਰ ਗਈ। ਉਨ੍ਹਾਂ ਕਿਹਾ ਕਿ ਜਹਾਜ਼ ਦੇ ਕੈਬਿਨ ਏ.ਸੀ. ’ਚ ਕੁੱਝ ਤਕਨੀਕੀ ਖਰਾਬੀ ਸੀ। ਅਧਿਕਾਰੀ ਨੇ ਕਿਹਾ ਕਿ ਇਹ ਐਮਰਜੈਂਸੀ ਲੈਂਡਿੰਗ ਨਹੀਂ ਸੀ। ਦੋਹਾ ਲਈ ਬਦਲਵੀਂ ਉਡਾਣ ਦੁਪਹਿਰ 2:16 ਵਜੇ ਮੁਸਾਫ਼ਰਾਂ ਨੂੰ ਲੈ ਕੇ ਰਵਾਨਾ ਹੋਈ।

ਏਅਰਲਾਈਨ ਨੇ ਇਕ ਬਿਆਨ ’ਚ ਕਿਹਾ, ‘‘ਸਾਨੂੰ ਖੇਚਲ ਉਤੇ ਅਫਸੋਸ ਹੈ ਅਤੇ ਅਸੀਂ ਦੁਹਰਾਉਂਦੇ ਹਾਂ ਕਿ ਸਾਡੇ ਸੰਚਾਲਨ ਦੇ ਹਰ ਪਹਿਲੂ ’ਚ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ।’’ 

(For more news apart from Air India Express flight to Doha returns Calicut due to technical snag News in Punjabi, stay tuned to Rozana Spokesman)

Location: India, Kerala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement