ਜੇ ਆਦਿਵਾਸੀ ਸੰਸਦ ਮੈਂਬਰ ਖ਼ੁਦ ਨੂੰ ਹਿੰਦੂ ਨਹੀਂ ਮੰਨਦੇ ਤਾਂ ‘ਡੀ.ਐਨ.ਏ. ਟੈਸਟ’ ਹੋਵੇ : ਰਾਜਸਥਾਨ ਦੇ ਸਿਖਿਆ ਮੰਤਰੀ 
Published : Jun 23, 2024, 10:34 pm IST
Updated : Jun 23, 2024, 10:34 pm IST
SHARE ARTICLE
Rajkumar Rout and Madan Dilawar
Rajkumar Rout and Madan Dilawar

ਭਾਰਤੀ ਆਦਿਵਾਸੀ ਪਾਰਟੀ ਦੇ ਸੰਸਦ ਮੈਂਬਰ ਨੇ ਕਿਹਾ, ‘ਸਿਖਿਆ ਮੰਤਰੀ ਦੀ ਮਾਨਸਿਕਤਾ ਦੀ ਜਾਂਚ ਹੋਣੀ ਚਾਹੀਦੀ ਹੈ’

ਜੈਪੁਰ: ਬਾਂਸਵਾੜਾ ਤੋਂ ਸੰਸਦ ਮੈਂਬਰ ਅਤੇ ਭਾਰਤ ਆਦਿਵਾਸੀ ਪਾਰਟੀ  (ਬੀ.ਏ.ਪੀ.) ਦੇ ਆਗੂ ਰਾਜਕੁਮਾਰ ਰੋਤ ਨੇ ਰਾਜਸਥਾਨ ਦੇ ਸਿੱਖਿਆ ਮੰਤਰੀ ਮਦਨ ਦਿਲਾਵਰ ਦੀ ਉਨ੍ਹਾਂ ਬਾਰੇ ‘ਡੀ.ਐਨ.ਏ. ਟੈਸਟ’ ਵਾਲੀ ਟਿਪਣੀ ’ਤੇ ਜਵਾਬੀ ਹਮਲਾ ਕੀਤਾ ਅਤੇ ਕਿਹਾ ਕਿ ‘ਮੰਤਰੀ ਦੀ ਮਾਨਸਿਕਤਾ ਦੀ ਜਾਂਚ ਹੋਣੀ ਚਾਹੀਦੀ ਹੈ।’

ਦਿਲਾਵਰ ਨੇ ਸ਼ੁਕਰਵਾਰ ਨੂੰ ਇਕ ਵਿਵਾਦਪੂਰਨ ਬਿਆਨ ਦਿੰਦੇ ਹੋਏ ਕਿਹਾ ਕਿ ‘ਜੇਕਰ ਬੀ.ਏ.ਪੀ. ਆਗੂ ਖ਼ੁਦ ਨੂੰ ਹਿੰਦੂ ਨਹੀਂ ਮੰਨਦੇ ਤਾਂ ਇਸ ਗੱਲ ਦੀ ਪੁਸ਼ਟੀ ਕਰਨ ਲਈ ਡੀ.ਐਨ.ਏ. ਟੈਸਟ ਕਰਵਾਇਆ ਜਾਣਾ ਚਾਹੀਦਾ ਹੈ ਕਿ ਉਹ ਕਿਸੇ ਹਿੰਦੂ ਦੇ ਪੁੱਤਰ ਹਨ ਜਾਂ ਨਹੀਂ।’

ਰੋਤ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਇਕ ਆਦਿਵਾਸੀ ਭਾਈਚਾਰੇ ਨਾਲ ਸਬੰਧਤ ਹਨ ਅਤੇ ਹਿੰਦੂ ਧਰਮ ਸਮੇਤ ਵੱਖ-ਵੱਖ ਧਰਮਾਂ ’ਚ ਵੱਖ-ਵੱਖ ਵਿਸ਼ਵਾਸ ਰਖਦੇ ਹਨ। ਦਿਲਾਵਰ ਨੇ ਸਨਿਚਰਵਾਰ ਨੂੰ ਉਦੈਪੁਰ ’ਚ ਇਕ ਪ੍ਰੋਗਰਾਮ ’ਚ ਕਿਹਾ ਕਿ ਆਦਿਵਾਸੀ ਲੋਕ ਹਿੰਦੂਆਂ ਦਾ ਅਨਿੱਖੜਵਾਂ ਅੰਗ ਹਨ ਅਤੇ ਉਮੀਦ ਹੈ ਕਿ ਆਦਿਵਾਸੀ ਲੋਕ ਕੁੱਝ ਲੋਕਾਂ ਦੇ ਬਹਿਕਾਵੇ ’ਚ ਨਹੀਂ ਆਉਣਗੇ।

ਇਸ ਦੇ ਜਵਾਬ ’ਚ ਰੋਤ ਨੇ ਕਿਹਾ, ‘‘ਮੰਤਰੀ ਦੀ ਮਾਨਸਿਕਤਾ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।” ਰੋਤ ਨੇ ਇਕ ਵੀਡੀਉ ਬਿਆਨ ਜਾਰੀ ਕਰ ਕੇ ਮੰਤਰੀ ਦੀ ਟਿਪਣੀ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ, ‘‘ਤੁਸੀਂ ਡੀ.ਐਨ.ਏ. ਟੈਸਟ ਪੁਰਖਿਆਂ ਦੀ ਗੱਲ ਕਰ ਰਹੇ ਹੋ, ਇਹ ਤੁਹਾਡੇ ’ਤੇ ਵੀ ਲਾਗੂ ਹੁੰਦਾ ਹੈ। ਤੁਹਾਡੀ ਮਾਨਸਿਕਤਾ ਦੀ ਪਰਖ ਕੀਤੀ ਜਾਣੀ ਚਾਹੀਦੀ ਹੈ। ਅਜਿਹੀ ਭਾਸ਼ਾ ਤੁਹਾਨੂੰ ਸ਼ੋਭਾ ਨਹੀਂ ਦਿੰਦੀ, ਤੁਸੀਂ ਮੰਤਰੀ ਦੇ ਅਹੁਦੇ ’ਤੇ ਹੋ।”

ਰੋਤ ਨੇ ਕਿਹਾ, ‘‘ਜੇ ਤੁਸੀਂ ਆਦਿਵਾਸੀਆਂ ਬਾਰੇ ਗੱਲ ਕਰਨਾ ਚਾਹੁੰਦੇ ਹੋ, ਤਾਂ ਸਾਨੂੰ ਦੱਸੋ ਕਿ ਤੁਸੀਂ ਪਿਛਲੇ ਛੇ ਮਹੀਨਿਆਂ ’ਚ ਆਦਿਵਾਸੀਆਂ ਲਈ ਸਿੱਖਿਆ ਖੇਤਰ ’ਚ ਕੀ ਬਦਲਾਅ ਕੀਤੇ ਹਨ।”

Tags: rajasthan

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement