ਪਹਿਲਗਾਮ ’ਚ ਅੱਤਵਾਦੀ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਸਕੈਚ ਜਾਰੀ

By : JUJHAR

Published : Apr 23, 2025, 12:15 pm IST
Updated : Apr 23, 2025, 12:15 pm IST
SHARE ARTICLE
Sketches of terrorists who carried out terrorist attack in Pahalgam released
Sketches of terrorists who carried out terrorist attack in Pahalgam released

ਅੱਤਵਾਦੀਆਂ ਦੀ ਪਛਾਣ ਆਸਿਫ਼ ਫੌਜੀ, ਸੁਲੇਮਾਨ ਸ਼ਾਹ ਅਤੇ ਅਬੂ ਤਲਹਾ ਵਜੋਂ ਹੋਈ

ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ 26 ਸੈਲਾਨੀਆਂ ਨੂੰ ਗੋਲੀ ਮਾਰ ਕੇ ਮਾਰਨ ਵਾਲੇ ਅੱਤਵਾਦੀਆਂ ਦਾ ਪਹਿਲਾ ਸਕੈਚ ਜਾਰੀ ਕਰ ਦਿਤਾ ਗਿਆ ਹੈ। ਇਨ੍ਹਾਂ ਅੱਤਵਾਦੀਆਂ ਦੇ ਨਾਵਾਂ ਦਾ ਖ਼ੁਲਾਸਾ ਹੋ ਗਿਆ ਹੈ। ਇਨ੍ਹਾਂ ਅੱਤਵਾਦੀਆਂ ਦੀ ਪਛਾਣ ਆਸਿਫ਼ ਫੌਜੀ, ਸੁਲੇਮਾਨ ਸ਼ਾਹ ਅਤੇ ਅਬੂ ਤਲਹਾ ਵਜੋਂ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਸੈਲਾਨੀਆਂ ’ਤੇ ਚੋਣਵੇਂ ਤੌਰ ’ਤੇ ਗੋਲੀਆਂ ਚਲਾਉਣ ਤੋਂ ਬਾਅਦ, ਇਹ ਅੱਤਵਾਦੀ ਨੇੜਲੇ ਪਹਾੜੀ ਜੰਗਲ ਵਿਚ ਜਾ ਕੇ ਲੁਕ ਗਏ ਹਨ। ਸੁਰੱਖਿਆ ਬਲਾਂ ਵਲੋਂ ਉਨ੍ਹਾਂ ਨੂੰ ਫੜਨ ਲਈ ਇਕ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਇਹ ਅਤਵਾਦੀ ਜਿਸ ਰਸਤੇ ਤੋਂ ਪਹਿਲਗਾਮ ਪਹੁੰਚੇ, ਉਸ ਦਾ ਵੀ ਖ਼ੁਲਾਸਾ ਹੋ ਗਿਆ ਹੈ। ਸੁਰੱਖਿਆ ਬਲਾਂ ਨਾਲ ਸਬੰਧਤ ਸੂਤਰਾਂ ਅਨੁਸਾਰ, ਹੁਣ ਤਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਅੱਤਵਾਦੀ ਲਗਭਗ 2 ਹਫ਼ਤੇ ਪਹਿਲਾਂ ਭਾਰਤੀ ਸਰਹੱਦ ਵਿਚ ਦਾਖਲ ਹੋਏ ਸਨ। ਫਿਰ ਉਹ ਰਾਜੌਰੀ ਅਤੇ ਵਧਾਵਨ ਹੁੰਦੇ ਹੋਏ ਪਹਿਲਗਾਮ ਪਹੁੰਚੇ। ਇਹ ਰਿਆਸੀ ਊਧਮਪੁਰ ਦੇ ਖੇਤਰ ਵਿਚ ਪੈਂਦਾ ਹੈ। ਇਸ ਅੱਤਵਾਦੀ ਹਮਲੇ ਵਿਚ ਮਾਰੇ ਗਏ ਪੁਣੇ ਦੇ ਇਕ ਵਪਾਰੀ ਦੀ ਧੀ ਨੇ ਦਾਅਵਾ ਕੀਤਾ ਕਿ ਅੱਤਵਾਦੀਆਂ ਨੇ ਪੁਰਸ਼ ਸੈਲਾਨੀਆਂ ਨੂੰ ਉਨ੍ਹਾਂ ਦੇ ਧਰਮ ਬਾਰੇ ਪੁੱਛਣ ਤੋਂ ਬਾਅਦ ਗੋਲੀ ਮਾਰ ਦਿਤੀ।

26 ਸਾਲਾ ਆਸਾਵਰੀ ਨੇ ਕਿਹਾ, ‘ਉੱਥੇ ਬਹੁਤ ਸਾਰੇ ਸੈਲਾਨੀ ਮੌਜੂਦ ਸਨ, ਪਰ ਅੱਤਵਾਦੀਆਂ ਨੇ ਖਾਸ ਤੌਰ ’ਤੇ ਪੁਰਸ਼ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਹਿੰਦੂ ਹਨ ਜਾਂ ਮੁਸਲਿਮ...’ ਅਸਾਵਰੀ ਨੇ ਕਿਹਾ ਕਿ ਗੋਲੀਬਾਰੀ ਕਰਨ ਵਾਲੇ ਲੋਕ ਸਥਾਨਕ ਪੁਲਿਸ ਵਰਗੇ ਕੱਪੜੇ ਪਾਏ ਹੋਏ ਸਨ। ਉਸ ਨੇ ਕਿਹਾ, ‘ਅਸੀਂ ਸੁਰੱਖਿਆ ਲਈ ਤੁਰੰਤ ਨੇੜਲੇ ਤੰਬੂ ਵਿਚ ਲੁਕ ਗਏ।’ ਛੇ-ਸੱਤ ਹੋਰ (ਸੈਲਾਨੀ) ਵੀ ਉੱਥੇ ਪਹੁੰਚ ਗਏ। ਅਸੀਂ ਸਾਰੇ ਗੋਲੀਬਾਰੀ ਤੋਂ ਬਚਣ ਲਈ ਜ਼ਮੀਨ ’ਤੇ ਲੇਟ ਗਏ। ਫਿਰ ਅਸੀਂ ਸੋਚਿਆ ਕਿ ਸ਼ਾਇਦ ਅੱਤਵਾਦੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਕੋਈ ਮੁਕਾਬਲਾ ਚੱਲ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement