ਖ਼ਬਰਾਂ |

ਤਾਜ਼ਾ |

ਸੁਪਰੀਮ ਕੋਰਟ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਜੇਲਾਂ ਬਾਰੇ ਤਾਜ਼ਾ ਵੇਰਵੇ ਮੰਗੇ
Published : Mar 23, 2026, 6:32 am IST
Updated : Mar 23, 2026, 8:00 am IST
SHARE ARTICLE
Supreme Court
Supreme Court

ਵੇਰਵੇ ਵਿਚ ਹਰ ਜੇਲ੍ਹ ਦੀ ਮਨਜ਼ੂਰਸ਼ੁਦਾ ਸਮਰੱਥਾ, ਕੈਦੀਆਂ ਦੀ ਗਿਣਤੀ ਅਤੇ ਭੀੜ ਘਟਾਉਣ ਲਈ ਚੁਕੇ ਕਦਮ ਸ਼ਾਮਲ ਹੋਣਗੇ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਕਮ ਦਿਤਾ ਹੈ ਕਿ ਉਹ 18 ਮਈ ਤਕ ਜੇਲ੍ਹਾਂ ਨਾਲ ਸਬੰਧਤ ਤਾਜ਼ਾ ਵੇਰਵੇ ਪੇਸ਼ ਕਰਨ। ਇਸ ਵਿਚ ਹਰ ਜੇਲ੍ਹ ਦੀ ਮਨਜ਼ੂਰਸ਼ੁਦਾ ਸਮਰੱਥਾ, ਕੈਦੀਆਂ ਦੀ ਗਿਣਤੀ ਅਤੇ ਭੀੜ ਘਟਾਉਣ ਲਈ ਚੁਕੇ ਕਦਮ ਸ਼ਾਮਲ ਹੋਣਗੇ।

ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮੇਹਤਾ ਦੀ ਬੈਂਚ ਨੇ ਕਿਹਾ ਕਿ ‘‘ਅਸੀਂ ਇਹ ਜ਼ਰੂਰੀ ਸਮਝਦੇ ਹਾਂ ਕਿ ਸਾਰੇ ਸੂਬੇ ਅਤੇ ਯੂ.ਟੀ. ਅਪਣੀਆਂ ਜੇਲ੍ਹਾਂ ਬਾਰੇ ਤਾਜ਼ਾ ਅਤੇ ਵਿਸਥਾਰਪੂਰਵਕ ਅੰਕੜੇ ਪੇਸ਼ ਕਰਨ।’’ ਬੈਂਚ ਨੇ ਇਹ ਵੀ ਸਪਸ਼ਟ ਕੀਤਾ ਕਿ ਮਹਿਲਾ ਜੇਲ੍ਹਾਂ ਬਾਰੇ ਜਾਣਕਾਰੀ, ਉਨ੍ਹਾਂ ਵਿਚ ਮੌਜੂਦ ਸਹੂਲਤਾਂ ਅਤੇ ਬੱਚਿਆਂ ਦੀ ਸਿੱਖਿਆ ਤੇ ਭਲਾਈ ਲਈ ਕੀਤੇ ਪ੍ਰਬੰਧ ਵੀ ਦਰਜ ਕੀਤੇ ਜਾਣ।

ਅਦਾਲਤ ਨੇ ਕਿਹਾ ਕਿ ‘‘ਬੱਚਿਆਂ ਦੀ ਸਿੱਖਿਆ ਅਤੇ ਸਿਹਤ ਸੰਬੰਧੀ ਸਹੂਲਤਾਂ ਬਾਰੇ ਵੇਰਵੇ ਦੇਣਾ ਲਾਜ਼ਮੀ ਹੈ।’’ ਸੀਨੀਅਰ ਐਡਵੋਕੇਟ ਗੌਰਵ ਅਗਰਵਾਲ, ਜੋ ਇਸ ਮਾਮਲੇ ਵਿਚ ਅਮੀਕਸ ਕਿਊਰੀ ਵਜੋਂ ਸਹਾਇਤਾ ਕਰ ਰਹੇ ਹਨ, ਨੇ ਧਿਆਨ ਦਿਵਾਇਆ ਕਿ ਸੂਬਿਆਂ ਵਲੋਂ ਪੇਸ਼ ਕੀਤੇ ਅੰਕੜੇ 2023 ਦੇ ਹਨ। ਇਸ ’ਤੇ ਬੈਂਚ ਨੇ ਕਿਹਾ ਕਿ ‘‘ਅਪਡੇਟ ਡਾਟਾ ਬਿਨਾਂ, ਪ੍ਰਭਾਵਸ਼ਾਲੀ ਸੁਣਵਾਈ ਸੰਭਵ ਨਹੀਂ।’’ ਇਸ ਮਾਮਲੇ ਦੀ ਅਗਲੀ ਸੁਣਵਾਈ 26 ਮਈ ਨੂੰ ਹੋਵੇਗੀ।     (ਪੀ.ਟੀ.ਆਈ.)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement