ਪੱਛਮੀ ਬੰਗਾਲ: ਸਿੱਖ IPS ਨੂੰ ‘ਖਾਲਿਸਤਾਨੀ‘ ਕਹਿਣ ’ਤੇ ‘ਅਣਪਛਾਤੇ’ ਭਾਜਪਾ ਆਗੂਆਂ ਵਿਰੁਧ  FIR ਦਰਜ
Published : Feb 23, 2024, 10:16 pm IST
Updated : Feb 23, 2024, 10:18 pm IST
SHARE ARTICLE
File Photo.
File Photo.

ਕੋਲਕਾਤਾ ਸਥਿਤ ਭਾਜਪਾ ਹੈੱਡਕੁਆਰਟਰ ਦੇ ਬਾਹਰ ਵੱਡੀ ਗਿਣਤੀ ’ਚ ਸਿੱਖਾਂ ਦਾ ਪ੍ਰਦਰਸ਼ਨ ਜਾਰੀ ਹੈ

ਕੋਲਕਾਤਾ: ਪਛਮੀ  ਬੰਗਾਲ ’ਚ ਇਕ ਸਿੱਖ ਪੁਲਿਸ  ਅਧਿਕਾਰੀ ਨੂੰ ਖਾਲਿਸਤਾਨੀ ਕਹਿਣ ਦੇ ਮਾਮਲੇ ’ਚ ਅਣਪਛਾਤੇ ਭਾਜਪਾ ਨੇਤਾਵਾਂ ਵਿਰੁਧ FIR ਦਰਜ ਕੀਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਕੋਲਕਾਤਾ ਸਥਿਤ ਭਾਜਪਾ ਹੈੱਡਕੁਆਰਟਰ ਦੇ ਬਾਹਰ ਵੱਡੀ ਗਿਣਤੀ ’ਚ ਸਿੱਖਾਂ ਦਾ ਪ੍ਰਦਰਸ਼ਨ ਚਲ ਰਿਹਾ ਹੈ।

ਇਲਜ਼ਾਮ ਹੈ ਕਿ ਹਾਲ ਹੀ ’ਚ ਸੰਦੇਸਖਾਲੀ ’ਚ ਭਾਜਪਾ ਵਿਰੋਧੀ ਮਾਰਚ ਦੌਰਾਨ ਕਿਸੇ ਨੇ ਇਕ  ਸਿੱਖ IPS ਅਧਿਕਾਰੀ ਨੂੰ ਖਾਲਿਸਤਾਨੀ ਕਿਹਾ ਸੀ, ਜਿਸ ਕਾਰਨ ਸਿੱਖ ਭਾਈਚਾਰੇ ਦੇ ਲੋਕ ਰੋਹ ’ਚ ਆ ਗਏ ਸਨ।

ਦੱਸ ਦੇਈਏ ਕਿ ਪਛਮੀ  ਬੰਗਾਲ ਪੁਲਿਸ ’ਚ ਸਪੈਸ਼ਲ ਸੁਪਰਡੈਂਟ ਦੇ ਅਹੁਦੇ ’ਤੇ  ਤਾਇਨਾਤ ਜਸਪ੍ਰੀਤ ਸਿੰਘ ਦਾ ਇਕ  ਵੀਡੀਉ  ਕਥਿਤ ਤੌਰ ’ਤੇ  ਵਾਇਰਲ ਹੋਇਆ ਸੀ, ਜਿਸ ’ਚ ਉਹ ਕਹਿ ਰਹੇ ਹਨ ਕਿ ‘ਤੁਸੀਂ ਮੈਨੂੰ ਖਾਲਿਸਤਾਨੀ ਕਹਿ ਰਹੇ ਹੋ ਕਿਉਂਕਿ ਮੈਂ ਪੱਗ ਬੰਨ੍ਹੀ ਹੋਈ ਹਾਂ।’ ਇਸ ਘਟਨਾ ਦੀ ਦੇਸ਼-ਵਿਦੇਸ਼ ’ਚ ਭਰਵੀਂ ਨਿੰਦਾ ਹੋਈ ਸੀ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement