ਸਰਕਾਰ ਨੇ ਜੇ ਸਾਡੇ ਨਾਲ ਚਰਚਾ ਕਰਨੀ ਹੈ ਤਾਂ ਕਾਨੂੰਨ ਰੱਦ ਕਰਨ ਬਾਰੇ ਕਰੇ - ਜੋਗਿੰਦਰ ਉਗਰਾਹਾਂ
Published : Dec 22, 2020, 7:19 pm IST
Updated : Dec 22, 2020, 7:23 pm IST
SHARE ARTICLE
BJP Leader
BJP Leader

ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਆਪਣਾ ਹੀ ਫ਼ੈਸਲਾ ਸੁਣਾ ਚੁੱਕੀਆਂ ਹਨ ।

ਨਵੀਂ ਦਿੱਲੀ , ਚਰਨਜੀਤ ਸਿੰਘ ਸੁਰਖ਼ਾਬ: ਜੋਗਿੰਦਰ ਉਗਰਾਹਾਂ ਨੇ ਕੇਂਦਰ ਸਰਕਾਰ ਨੂੰ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਕਾਨੂੰਨ ਰੱਦ ਕਰਨੇ ਨੇ ਤਾਂ ਹੀ ਸਾਡੇ ਨਾਲ ਗੱਲ ਕਰੋ , ਉਗਰਾਹਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਭੇਜੀ ਗਈ ਚਿੱਠੀ ਪੁਰਾਣੀਆਂ ਗੱਲਾਂ ਦੀ ਹੀ ਦੁਹਰਾਅ ਹੈ, ਉਸ ਚਿੱਠੀ ਵਿੱਚ ਕਿਸਾਨਾਂ ਨੂੰ ਦੱਸਣ ਲਈ ਨਵਾਂ ਕੁਝ ਨਹੀਂ ਹੈ। 

Farmer protestFarmer protestਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਪਹਿਲਾਂ ਹੀ  ਆਪਣਾ ਹੀ ਫ਼ੈਸਲਾ ਸੁਣਾ ਚੁੱਕੀਆਂ ਹਨ ਕਿ ਸਰਕਾਰ ਕਾਨੂੰਨ ਰੱਦ ਕਰੇ, ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਸਰਕਾਰ ਅੱਗੇ ਜਿਸ ਜੈਸ ਜਾ ਨੋ ਵਾਲੀ ਪ੍ਰਪੋਜ਼ਲ ਦੇ ਚੁੱਕੀਆਂ ਹਨ। ਸਰਕਾਰ ਵਾਰ ਵਾਰ ਕਿਸਾਨਾਂ ਨੂੰ ਇੱਕੋ ਗੱਲ ਤੇ ਸੁਨੇਹੇ ਲਾ ਕੇ ਆਪਣਾ ਸਮਾਂ ਖ਼ਰਾਬ ਕਰ ਰਹੀ ਹੈ । 

BJP LeadershipBJP Leadershipਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਕਰਨ ਤੋਂ ਨਹੀਂ ਭੱਜਦੇ ਸਰਕਾਰ ਸਾਨੂੰ ਜਦੋਂ ਬੁਲਾਵੇ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਪਰ ਗੱਲ ਕਾਨੂੰਨ ਰੱਦ ਕਰਨ ਦੀ ਹੋਵੇ।  ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇ ਸਾਡੇ ਨਾਲ ਚਰਚਾ ਕਰਨੀ ਹੈ ਤਾਂ ਕਾਨੂੰਨ ਰੱਦ ਕਰਨ ਬਾਰੇ ਕਰੇ, ਕਾਨੂੰਨ ਰੱਦ ਕਰਨ ਚ ਕਿਹੜੀਆਂ ਸਮੱਸਿਆਵਾਂ ਆ ਰਹੀਆਂ ਹਨ ਉਨ੍ਹਾਂ ਬਾਰੇ ਸਾਡੇ ਨਾਲ ਚਰਚਾ ਕਰੇ।  ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਵਿਚ ਕਾਨੂੰਨਾਂ ਨੂੰ ਸਹੀ ਹੋਣ ਦੇ ਦਾਅਵੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ,

farmerfarmerਉਨ੍ਹਾਂ ਕਿਹਾ ਕਿ ਜੇ ਸਰਕਾਰ ਨੂੰ ਆਪਣੇ ਕਾਨੂੰਨਾਂ ਦੇ ਸਹੀ ਹੋਣ ਦਾ ਇੰਨਾ ਜ਼ਿਆਦਾ ਹੀ ਯਕੀਨ ਹੈ ਤਾਂ ਸਰਕਾਰ ਦੇ ਮੰਤਰੀ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਦੱਸਣ।  ਉਗਰਾਹਾਂ ਨੇ ਕਿਹਾ ਕਿ ਹੁਣ ਸੰਘਰਸ਼ ਕਿਸਾਨੀ ਸੰਘਰਸ਼ ਦਿਨੋਂ ਦਿਨ ਅੱਗੇ ਵਧ ਰਿਹਾ ਹੈ ਸਰਕਾਰ ਨੇ ਕੇਂਦਰ ਸਰਕਾਰ ਨੂੰ ਆਖ਼ਰ ਵਿੱਚ ਕਿਸਾਨੀ ਸੰਘਰਸ਼ ਅੱਗੇ ਝੁਕਣਾ ਹੀ ਪੈਣਾ ਹੈ ਉਨ੍ਹਾਂ ਕਿਹਾ  ਕੀ ਅਸੀਂ ਸੰਘਰਸ਼ ਜਿੱਤੇ ਬਿਨਾਂ ਵਾਪਸ ਨਹੀਂ ਮੁੜਾਂਗੇ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement