SriNagar: ਜੰਮੂ ਕਸ਼ਮੀਰ ’ਚ 3 ਜਵਾਨ ਸ਼ਹੀਦ, 3 ਜਖ਼ਮੀ, ਮੁੱਠਭੇੜ ਜਾਰੀ 
Published : Dec 21, 2023, 8:39 pm IST
Updated : Dec 21, 2023, 8:39 pm IST
SHARE ARTICLE
File Photo
File Photo

ਇਸ ਤੋਂ ਪਹਿਲਾਂ 22 ਨਵੰਬਰ ਨੂੰ ਰਾਜੌਰੀ 'ਚ ਹੋਏ ਮੁਕਾਬਲੇ 'ਚ 5 ਜਵਾਨ ਸ਼ਹੀਦ ਹੋ ਗਏ ਸਨ।   

SriNagar  - ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਅਤਿਵਾਦੀਆਂ ਨੇ ਫੌਜ ਦੇ ਦੋ ਵਾਹਨਾਂ 'ਤੇ ਹਮਲਾ ਕੀਤਾ। ਹਮਲੇ 'ਚ ਤਿੰਨ ਜਵਾਨ ਸ਼ਹੀਦ ਹੋ ਗਏ, ਜਦਕਿ ਤਿੰਨ ਜਵਾਨ ਜ਼ਖਮੀ ਹੋ ਗਏ। ਇੱਥੇ ਅਜੇ ਵੀ ਲਗਾਤਾਰ ਗੋਲੀਬਾਰੀ ਜਾਰੀ ਹੈ। ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਇਸ ਖੇਤਰ ਵਿਚ ਫੌਜ 'ਤੇ ਇਹ ਦੂਜਾ ਅਤਿਵਾਦੀ ਹਮਲਾ ਹੈ। ਇਸ ਤੋਂ ਪਹਿਲਾਂ 22 ਨਵੰਬਰ ਨੂੰ ਰਾਜੌਰੀ 'ਚ ਹੋਏ ਮੁਕਾਬਲੇ 'ਚ 5 ਜਵਾਨ ਸ਼ਹੀਦ ਹੋ ਗਏ ਸਨ।   

ਸੂਤਰਾਂ ਮੁਤਾਬਕ ਇਹ ਹਮਲਾ ਥਾਨਮੰਡੀ-ਸੁਰਨਕੋਟ ਰੋਡ 'ਤੇ ਡੇਰਾ ਕੀ ਗਲੀ (ਡੀਕੇਜੀ) ਨਾਮਕ ਇਲਾਕੇ 'ਚ ਹੋਇਆ। ਜਵਾਨਾਂ ਨੂੰ ਲੈ ਕੇ ਜਾਣ ਵਾਲੇ ਇਹ ਵਾਹਨ ਸੁਰਨਕੋਟ ਅਤੇ ਬਫਲਿਆਜ ਜਾ ਰਹੇ ਸਨ, ਜਿੱਥੇ ਸੁਰੱਖਿਆ ਬਲਾਂ ਨੇ ਬੁੱਧਵਾਰ ਰਾਤ ਨੂੰ ਅਤਿਵਾਦੀਆਂ ਦੇ ਖਿਲਾਫ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਫੌਜ ਅੱਜ ਆਪਰੇਸ਼ਨ ਵਿਚ ਸ਼ਾਮਲ ਸੁਰੱਖਿਆ ਬਲਾਂ ਨਾਲ ਸੰਪਰਕ ਕਰਨ ਵਿਚ ਕਾਮਯਾਬ ਰਹੀ, ਜਿਸ ਤੋਂ ਬਾਅਦ ਇੱਥੇ ਵਾਧੂ ਸੁਰੱਖਿਆ ਬਲ ਭੇਜੇ ਜਾ ਰਹੇ ਹਨ।   

 

(For more news apart from Srinagar, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement