ਮਨੀਪੁਰ ਵਿਚ ਡਬਲ ਇੰਜਣ ਵਾਲੀ ਸਰਕਾਰ, ਫਿਰ ਵੀ ਹੋ ਰਹੀ ਹਿੰਸਾ- ਰਾਘਵ ਚੱਢਾ

By : GAGANDEEP

Published : Jul 21, 2023, 8:14 pm IST
Updated : Jul 21, 2023, 8:31 pm IST
SHARE ARTICLE
photo
photo

ਮਨੀਪੁਰ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਕੀਤੀ ਮੰਗ

 

ਨਵੀਂ ਦਿੱਲੀ: ਮਨੀਪੁਰ ਮੁੱਦੇ ’ਤੇ ਬੋਲਦਿਆਂ ‘ਆਪ’ ਸਾਂਸਦ ਰਾਘਵ ਚੱਢਾ ਨੇ ਕਿਹਾ ਕਿ ਮਨੀਪੁਰ ਸੜ ਰਿਹਾ ਹੈ ਅਤੇ ਭਿਆਨਕ ਵੀਡੀਓ ਸਾਹਮਣੇ ਆਏ ਹਨ। ਅਸੀਂ ਭਾਜਪਾ ਸਰਕਾਰ ਨੂੰ ਹਟਾਉਣ ਅਤੇ ਮਨੀਪੁਰ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕਰਦੇ ਹਾਂ।  ਉਹਨਾਂ ਅੱਗੇ ਕਿਹਾ ਕਿ ਸਰਕਾਰ ਨੂੰ ਇਸ ਬਾਰੇ ਚਰਚਾ ਕਰਨੀ ਚਾਹੀਦੀ ਹੈ, ਉਹ ਕਿਉਂ ਭੱਜ ਰਹੀ ਹੈ?

ਇਹ ਵੀ ਪੜ੍ਹੋ: ਅਦਾਲਤ ਨੇ ਮਨੀਪੁਰ ਵੀਡੀਓ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਚਾਰੇ ਮੁਲਜ਼ਮਾਂ ਨੂੰ 11 ਦਿਨਾਂ ਲਈ ਪੁਲਿਸ ਹਿਰਾਸਤ 'ਚ ਭੇਜਿਆ

ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਦੱਸਣ ਆਖਿਰ ਮਨੀਪੁਰ ਕਿਉਂ ਸੜ ਰਿਹਾ ਹੈ, ਜਦਕਿ ਰਾਜ ਵਿਚ ਡਬਲ ਇੰਜਣ ਵਾਲੀ ਸਰਕਾਰ ਹੈ, ਫਿਰ ਵੀ ਅਜਿਹੀ ਹਿੰਸਾ ਹੋ ਰਹੀ ਹੈ।  ਉਹਨਾਂ ਕਿਹਾ ਕਿ ਬੀਜੇਪੀ ਇਸ ਦੇਸ ਨੂੰ ਸੁਰੱਖਿਅਤ ਨਹੀਂ ਰੱਖ ਸਕਦੀ। ਮਨੀਪੁਰ ਇਸ ਦੇਸ਼ ਦਾ ਅਨਿੱਖੜਵਾਂ ਅੰਗ ਹੈ। ਇਸ ਪੂਰੇ ਮਾਮਲੇ ਵਿਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਪਿਛਲੇ ਸਾਢੇ ਤਿੰਨ ਸਾਲਾਂ ’ਚ 5.6 ਲੱਖ ਭਾਰਤੀਆਂ ਨੇ ਛੱਡ ਦਿਤੀ ਨਾਗਰਿਕਤਾ 

 ਉਹਨਾਂ ਕਿਹਾ ਕਿ ਮਨੀਪੁਰ 'ਤੇ ਚਰਚਾ ਲਈ ਲੋਕ ਸਭਾ 'ਚ ਮੁਲਤਵੀ ਮਤਾ ਪੇਸ਼ ਕੀਤਾ ਪਰ ਸਾਡਾ ਨੋਟਿਸ  ਪੜ੍ਹਿਆ ਤੱਕ ਨਹੀਂ ਜਾਂਦਾ ਤੇ ਜਦੋਂ ਨੋਟਿਸ ਹੀ ਨਹੀਂ ਪੜ੍ਹਿਆ ਜਾਂਦਾ ਫਿਰ  ਬਹਿਸ ਕਿਵੇਂ ਕਰਵਾਉਣਗੇ। ਰਾਘਵ ਚੱਢਾ ਨੇ ਕਿਹਾ ਕਿ ਜਿਥੇ ਵੀ ਹਿੰਸਾ ਹੁੰਦੀ ਹੈ ਉਸ ਤੇ ਕਾਰਵਾਈ  ਹੋਣੀ ਚਾਹੀਦੀ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 355 ਵਿਚ ਕਿਹਾ ਗਿਆ ਹੈ ਕਿ ਰਾਜ ਵਿਚ ਆਮ ਸਥਿਤੀ ਬਣਾਈ ਰੱਖਣ ਦੀ ਜ਼ਿੰਮੇਵਾਰੀ ਕੇਂਦਰ ਦੀ ਹੈ। ਅਮਨ ਸ਼ਾਂਤੀ ਬਹਾਲ ਕੀਤੀ ਜਾਵੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement