Jayant Sinha News: ਭਾਜਪਾ ਵਲੋਂ ਜਯੰਤ ਸਿਨਹਾ ਨੂੰ ਕਾਰਨ ਦੱਸੋ ਨੋਟਿਸ; ਨਾ ਤਾਂ ਵੋਟ ਪਾਈ ਅਤੇ ਨਾ ਹੀ ਪਾਰਟੀ ਦੇ ਕੰਮ 'ਚ ਲੈ ਰਹੇ ਦਿਲਚਸਪੀ
Published : May 21, 2024, 2:49 pm IST
Updated : May 21, 2024, 2:49 pm IST
SHARE ARTICLE
BJP issued show-cause notice to former Union Minister and MP Jayant Sinha
BJP issued show-cause notice to former Union Minister and MP Jayant Sinha

ਪਾਰਟੀ ਨੇ ਉਨ੍ਹਾਂ ਨੂੰ ਨੋਟਿਸ 'ਤੇ ਦੋ ਦਿਨਾਂ ਦੇ ਅੰਦਰ ਅਪਣਾ ਸਟੈਂਡ ਸਪੱਸ਼ਟ ਕਰਨ ਦੇ ਨਿਰਦੇਸ਼ ਦਿਤੇ ਹਨ।

Jayant Sinha News:: ਭਾਜਪਾ ਨੇ ਸਾਬਕਾ ਕੇਂਦਰੀ ਮੰਤਰੀ ਜਯੰਤ ਸਿਨਹਾ ਨੂੰ ਵੋਟ ਨਾ ਪਾਉਣ ਲਈ ਕਾਰਨ ਦੱਸੋ ਨੋਟਿਸ ਭੇਜਿਆ ਹੈ। ਪਾਰਟੀ ਨੇ ਉਨ੍ਹਾਂ ਨੂੰ ਨੋਟਿਸ 'ਤੇ ਦੋ ਦਿਨਾਂ ਦੇ ਅੰਦਰ ਅਪਣਾ ਸਟੈਂਡ ਸਪੱਸ਼ਟ ਕਰਨ ਦੇ ਨਿਰਦੇਸ਼ ਦਿਤੇ ਹਨ।

ਮਨੀਸ਼ ਜੈਸਵਾਲ ਨੂੰ ਝਾਰਖੰਡ ਦੀ ਹਜ਼ਾਰੀਬਾਗ ਸੀਟ ਤੋਂ ਭਾਜਪਾ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਜਯੰਤ ਸਿਨਹਾ ਪਾਰਟੀ ਦੇ ਕੰਮ ਵਿਚ ਹਿੱਸਾ ਨਹੀਂ ਲੈ ਰਹੇ ਹਨ ਅਤੇ ਨਾ ਹੀ ਪ੍ਰਚਾਰ ਵਿਚ ਨਜ਼ਰ ਆ ਰਹੇ ਹਨ। ਪਾਰਟੀ ਨੇ ਨੋਟਿਸ ਵਿਚ ਇਸ ਦਾ ਜ਼ਿਕਰ ਵੀ ਕੀਤਾ ਹੈ।

ਜਯੰਤ ਸਿਨਹਾ ਇਸ ਸਮੇਂ ਹਜ਼ਾਰੀਬਾਗ ਸੀਟ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਮਾਰਚ ਵਿਚ ਲੋਕ ਸਭਾ ਚੋਣ ਨਾ ਲੜਨ ਦੀ ਇੱਛਾ ਪ੍ਰਗਟਾਈ ਸੀ। ਹਾਲਾਂਕਿ ਬਾਅਦ 'ਚ ਖ਼ਬਰ ਆਈ ਕਿ ਉਹ ਟਿਕਟ ਚਾਹੁੰਦੇ ਹਨ ਅਤੇ ਟਿਕਟ ਨਾ ਮਿਲਣ 'ਤੇ ਗੁੱਸੇ ਹਨ।
ਭਾਜਪਾ ਦੇ ਸੂਬਾ ਜਨਰਲ ਸਕੱਤਰ ਆਦਿਤਿਆ ਸਾਹੂ ਨੇ ਇਕ ਨੋਟਿਸ ਵਿੱਚ ਲਿਖਿਆ, “ਜਦੋਂ ਤੋਂ ਪਾਰਟੀ ਨੇ ਮਨੀਸ਼ ਜੈਸਵਾਲ ਨੂੰ ਹਜ਼ਾਰੀਬਾਗ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਹੈ, ਤੁਸੀਂ ਸੰਗਠਨਾਤਮਕ ਕੰਮ ਅਤੇ ਚੋਣ ਪ੍ਰਚਾਰ ਵਿਚ ਕੋਈ ਦਿਲਚਸਪੀ ਨਹੀਂ ਲੈ ਰਹੇ ਹੋ। ਤੁਸੀਂ ਅਪਣੀ ਵੋਟ ਦੀ ਵਰਤੋਂ ਕਰਨ ਦੀ ਲੋੜ ਵੀ ਨਹੀਂ ਸਮਝੀ। ਇਸ ਨਾਲ ਪਾਰਟੀ ਦਾ ਅਕਸ ਖਰਾਬ ਹੋਇਆ ਹੈ। ਪਾਰਟੀ ਨੇ ਜਯੰਤ ਸਿਨਹਾ ਨੂੰ ਦੋ ਦਿਨਾਂ ਅੰਦਰ ਅਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ। ਅਜੇ ਤਕ ਸਿਨਹਾ ਨੇ ਪਾਰਟੀ ਦੇ ਨੋਟਿਸ ਦਾ ਜਵਾਬ ਨਹੀਂ ਦਿਤਾ ਹੈ।

ਜਯੰਤ ਸਿਨਹਾ ਨੇ 2 ਮਾਰਚ ਨੂੰ ਐਕਸ 'ਤੇ ਇਕ ਪੋਸਟ ਵਿਚ ਬੀਜੇਪੀ ਮੁਖੀ ਜੇਪੀ ਨੱਡਾ ਨੂੰ ਲਿਖਿਆ ਸੀ, "ਕੀ ਮੈਨੂੰ ਮੇਰੇ ਚੁਣਵਾਈ ਫਰਜ਼ਾ ਤੋਂ ਮੁਕਤ ਕਰ ਦਿਤਾ ਜਾਵੇ"। ਉਨ੍ਹਾਂ ਲਿਖਿਆ ਸੀ, "ਮੈਂ ਭਾਰਤ ਅਤੇ ਦੁਨੀਆ ਭਰ ਵਿਚ ਗਲੋਬਲ ਜਲਵਾਯੂ ਤਬਦੀਲੀ ਨਾਲ ਨਜਿੱਠਣ 'ਤੇ ਅਪਣੀਆਂ ਕੋਸ਼ਿਸ਼ਾਂ ਉਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹਾਂ।"

ਕੁੱਝ ਘੰਟਿਆਂ ਬਾਅਦ ਭਾਜਪਾ ਨੇ ਮਨੀਸ਼ ਜੈਸਵਾਲ ਨੂੰ ਹਜ਼ਾਰੀਬਾਗ ਤੋਂ ਅਪਣਾ ਉਮੀਦਵਾਰ ਐਲਾਨ ਦਿਤਾ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਜਯੰਤ ਸਿਨਹਾ ਪਾਰਟੀ ਦੇ ਕੰਮ ਵਿਚ ਹਿੱਸਾ ਕਿਉਂ ਨਹੀਂ ਲੈ ਰਹੇ ਹਨ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਟਿਕਟ ਕੱਟੇ ਜਾਣ 'ਤੇ ਨਾਰਾਜ਼ਗੀ ਦੇ ਚੱਲਦਿਆਂ ਇਹ ਚੁੱਕਿਆ ਗਿਆ ਕਦਮ ਹੋ ਸਕਦਾ ਹੈ।

(For more Punjabi news apart from BJP issued show-cause notice to former Union Minister and MP Jayant Sinha , stay tuned to Rozana Spokesman)

 

Tags: bjp

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement