ਅਰਸ਼ ਡੱਲਾ ਦੇ ਦੋ ਸਹਿਯੋਗੀਆਂ ਵਿਰੁਧ ਚਾਰਜਸ਼ੀਟ ਦਾਇਰ
Published : Feb 21, 2025, 10:43 pm IST
Updated : Feb 21, 2025, 10:43 pm IST
SHARE ARTICLE
Representative Image.
Representative Image.

ਅਰਸ਼ ਡੱਲਾ ਭਾਰਤ ’ਚ ਇਕ  ਅਤਿਵਾਦੀ-ਗੈਂਗਸਟਰ ਗਿਰੋਹ ਨੂੰ ਪੈਸੇ ਦੇ ਰਿਹਾ ਸੀ, ਜਿਸ ’ਚ ਇਹ ਦੋਵੇਂ ਲੋਕ ਸ਼ਾਮਲ ਸਨ

ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਕੈਨੇਡਾ ਸਥਿਤ ਗਰਮਖ਼ਿਆਲੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦੇ ਦੋ ਪ੍ਰਮੁੱਖ ਸਹਿਯੋਗੀਆਂ ਵਿਰੁਧ ਅਤਿਵਾਦ-ਗੈਂਗਸਟਰ ਗਿਰੋਹ ਦੇ ਮਾਮਲੇ ’ਚ ਚਾਰਜਸ਼ੀਟ ਦਾਇਰ ਕੀਤੀ ਹੈ। 

ਪਟਿਆਲਾ ਹਾਊਸ ਕੋਰਟ ’ਚ ਵੀਰਵਾਰ ਨੂੰ ਵਿਸ਼ੇਸ਼ ਐਨ.ਆਈ.ਏ. ਅਦਾਲਤ ’ਚ ਦਾਇਰ ਚਾਰਜਸ਼ੀਟ ’ਚ ਭਗੌੜੇ ਮੁਲਜ਼ਮ ਨੀਰਜ ਪੰਡਿਤ ਉਰਫ ਨੀਰਜ ਫਰੀਦਪੁਰੀਆ ਅਤੇ ਅਨਿਲ ਸਿੰਘ ਦੇ ਨਾਂ ਸ਼ਾਮਲ ਹਨ।  

ਜਾਂਚ ਏਜੰਸੀ ਵਲੋਂ  ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਐਨ.ਆਈ.ਏ. ਦੀ ਜਾਂਚ ’ਚ ਪ੍ਰਗਟਾਵਾ  ਹੋਇਆ ਹੈ ਕਿ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਦਾ ਮੈਂਬਰ ਅਰਸ਼ ਡੱਲਾ ਭਾਰਤ ’ਚ ਇਕ  ਅਤਿਵਾਦੀ-ਗੈਂਗਸਟਰ ਗਿਰੋਹ ਨੂੰ ਪੈਸੇ ਦੇ ਰਿਹਾ ਸੀ, ਜਿਸ ’ਚ ਇਹ ਦੋਵੇਂ ਲੋਕ ਸ਼ਾਮਲ ਸਨ।  

ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਡੱਲਾ ਅਤੇ ਬੰਬੀਹਾ ਗੈਂਗ ਦੇ ਵੱਖ-ਵੱਖ ਮੈਂਬਰਾਂ ਨਾਲ ਲਗਾਤਾਰ ਸੰਪਰਕ ’ਚ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਹਰਿਆਣਾ ਦੇ ਪਲਵਲ ਵਿਚ ਜਸਵੀਰ ਦਿਘੋਟ ਦੀ ਹਤਿਆ ਦੀ ਸਾਜ਼ਸ਼  ਦਾ ਹਿੱਸਾ ਸਨ। ਅਨਿਲ ਨੂੰ ਪਿਛਲੇ ਸਾਲ 5 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ  ਨੀਰਜ ਅਜੇ ਵੀ ਫਰਾਰ ਹੈ।

Tags: arsh dalla, nia

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement