40 ਲੱਖ ਰੁਪਏ ਦਾ ਦਰੱਖਤ : ਰਿਕਾਰਡ ਕੀਮਤ 'ਤੇ ਨਿਲਾਮ ਹੋਇਆ ਅੰਗਰੇਜ਼ਾਂ ਦਾ ਲਾਇਆ ਦਰੱਖਤ 
Published : Feb 21, 2023, 6:15 pm IST
Updated : Feb 21, 2023, 6:15 pm IST
SHARE ARTICLE
Image For Representational Purpose Only
Image For Representational Purpose Only

3 ਟੁਕੜਿਆਂ ਵਿੱਚ ਕੀਤੀ ਗਈ ਨਿਲਾਮੀ 

 

ਮਲੱਪੁਰਮ - ਕੇਰਲ ਦੇ ਮਲੱਪੁਰਮ ਵਿੱਚ ਨੀਲਾਂਬੁਰ ਸਾਗਵਾਨ ਬਾਗ਼ਾਨ ਵਿੱਚ ਅੰਗਰੇਜ਼ਾਂ ਦੁਆਰਾ ਲਗਾਇਆ ਗਿਆ ਇੱਕ ਸਾਗਵਾਨ ਦਾ ਦਰੱਖਤ ਹਾਲ ਹੀ ਵਿੱਚ 40 ਲੱਖ ਰੁਪਏ ਦੀ ਰਿਕਾਰਡ ਕੀਮਤ 'ਤੇ ਨਿਲਾਮ ਹੋਇਆ। ਇਹ ਜਾਣਕਾਰੀ ਜੰਗਲਾਤ ਵਿਭਾਗ ਨੇ ਦਿੱਤੀ।

ਸਾਲ 1909 ਦਾ ਲੱਗਿਆ ਇਹ ਦਰੱਖਤ ਸੁੱਕਣ ਤੋਂ ਬਾਅਦ ਆਪਣੇ-ਆਪ ਡਿੱਗ ਗਿਆ, ਜਿਸ ਤੋਂ ਬਾਅਦ ਵਿਭਾਗ ਨੇ ਇਸ ਨੂੰ ਉੱਥੋਂ ਕੱਢਿਆ। ਇੱਕ ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਅਤ ਪਲਾਟਾਂ ਵਿੱਚ ਸਾਗਵਾਨ ਦੇ ਦਰੱਖਤਾਂ ਨੂੰ ਆਪਣੇ-ਆਪ ਡਿੱਗਣ ਤੋਂ ਬਾਅਦ ਇਕੱਤਰ ਕੀਤਾ ਜਾਂਦਾ ਹੈ। 

ਇਸ ਤੋਂ ਬਾਅਦ, ਇਸ ਨੂੰ ਨੇਦੁਮਕਾਇਮ ਵਣ ਡੀਪੂ ਵਿੱਚ ਨਿਲਾਮੀ ਲਈ ਰੱਖਿਆ ਗਿਆ, ਅਤੇ 10 ਫਰਵਰੀ ਨੂੰ 39.25 ਲੱਖ ਰੁਪਏ ਦੀ ਬੋਲੀ ਨਾਲ ਵ੍ਰਿੰਦਾਵਨ ਟਿੰਬਰਜ਼ ਦੇ ਮਾਲਕ ਅਜੀਸ਼ ਕੁਮਾਰ ਨੇ ਇਹ ਦਰੱਖਤ ਹਾਸਲ ਕਰ ਲਿਆ। 

ਅੱਠ ਘਣ ਮੀਟਰ ਮੋਟੀ ਲੱਕੜ ਨੂੰ ਤਿੰਨ ਟੁਕੜਿਆਂ ਵਿੱਚ ਨਿਲਾਮ ਕੀਤਾ ਗਿਆ। ਤਿੰਨ ਮੀਟਰ ਤੋਂ ਵੱਧ ਲੰਬਾ ਮੁੱਖ ਟੁਕੜਾ 23 ਲੱਖ ਰੁਪਏ ਵਿੱਚ ਵੇਚਿਆ ਗਿਆ, ਅਤੇ ਉਸੇ ਰੁੱਖ ਦੇ ਬਾਕੀ ਦੋ ਟੁਕੜੇ ਕ੍ਰਮਵਾਰ 11 ਲੱਖ ਅਤੇ 5.25 ਲੱਖ ਰੁਪਏ ਵਿੱਚ ਵਿਕੇ। 

ਦਰੱਖਤ ਦੀ ਰਿਕਾਰਡ ਕੀਮਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ, ਨੇਦੁਮਕਾਇਮ ਡਿਪੂ ਅਫਸਰ ਸ਼ੈਰਿਫ ਪੀ. ਨੇ ਕਿਹਾ ਕਿ ਵਿਭਾਗ ਨੂੰ ਉਮੀਦ ਸੀ ਕਿ ਕੀਮਤ ਵੱਧ ਹੋਵੇਗੀ ਪਰ ਇਸ ਹੱਦ ਤੱਕ ਨਹੀਂ।

Tags: kerala, auction, tree

Location: India, Kerala, Malappuram

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement