Uttar Pradesh News: ਖੇਤਾਂ ਵਿਚ ਕੰਮ ਕਰ ਰਹੇ ਦੋ ਕਿਸਾਨਾਂ ਨੂੰ ਲੱਗਿਆ ਕਰੰਟ, ਮੌਕੇ 'ਤੇ ਹੀ ਹੋਈ ਮੌਤ

By : GAGANDEEP

Published : Jan 21, 2024, 2:10 pm IST
Updated : Jan 21, 2024, 2:57 pm IST
SHARE ARTICLE
Two farmers working in the fields were electrocuted Uttar Pradesh News in punjabi
Two farmers working in the fields were electrocuted Uttar Pradesh News in punjabi

Uttar Pradesh News: ਦੋਵੇਂ ਖੇਤਾਂ ਦੀ ਸਿੰਜਾਈ ਕਰਨ ਲਈ ਇਕੱਠੇ ਗਏ ਸਨ ਘਰੋਂ

Two farmers working in the fields were electrocuted Uttar Pradesh News in punjabi : ਉੱਤਰ ਪ੍ਰਦੇਸ਼ ਦੇ ਬਦਾਯੂੰ ਵਿਚ ਬਿਜਲੀ ਦਾ ਕਰੰਟ ਲੱਗਣ ਨਾਲ ਦੋ ਕਿਸਾਨਾਂ ਦੀ ਮੌਤ ਹੋ ਗਈ। ਇਹ ਘਟਨਾ ਉਝਾਨੀ ਇਲਾਕੇ ਦੀ ਹੈ। ਇਥੇ ਖੇਤਾਂ ਵਿਚ ਜਾਣ ਲਈ ਘਰੋਂ ਨਿਕਲੇ ਵਿਜੇ ਬਹਾਦਰ ਸ਼ਰਮਾ ਅਤੇ ਰਾਮਨਰੇਸ਼ ਸ਼ਾਕਿਆ ਇਕ ਪ੍ਰਾਈਵੇਟ ਟਿਊਬਵੈੱਲ ਨੇੜੇ ਟਰਾਂਸਫਾਰਮਰ ਨਾਲ ਕਰੰਟ ਲੱਗਣ ਨਾਲ ਝੁਲਸ ਗਏ। ਗੰਭੀਰ ਰੂਪ 'ਚ ਝੁਲਸਣ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: Faridkot News: ਪੰਜਾਬ 'ਚ ਠੰਢ ਦਾ ਕਹਿਰ, ਔਰਤ ਨੇ ਚਾਹ ਪੀਣ ਤੋਂ ਬਾਅਦ ਤੋੜਿਆ ਦਮ

ਜਾਣਕਾਰੀ ਮੁਤਾਬਕ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਕ ਰਾਹਗੀਰ ਨੇ ਸੂਚਨਾ ਦੇਣ ਤੋਂ ਬਾਅਦ ਇਸ ਗੱਲ ਦਾ ਪਤਾ ਲੱਗਿਆ। ਪੁਲਿਸ ਨੇ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਲਿਆ ਹੈ। ਮ੍ਰਿਤਕ ਵਿਜੇ ਬਹਾਦਰ ਸ਼ਰਮਾ (34) ਅਤੇ ਰਾਮਨਰੇਸ਼ ਸ਼ਾਕਿਆ ਪਿੰਡ ਵਾਸੀ ਸਨ।

ਇਹ ਵੀ ਪੜ੍ਹੋ: Haryana News: ਕੰਡਕਟਰ ਨੂੰ ਬੱਸ ਵਿਚ ਬੀੜੀ ਪੀਣੀ ਪਈ ਮਹਿੰਗੀ, ਲੱਗਿਆ ਮੋਟਾ ਜੁਰਮਾਨਾ

ਦੋਵੇਂ ਸਵੇਰੇ ਕਰੀਬ ਪੰਜ ਵਜੇ ਖੇਤਾਂ ਦੀ ਸਿੰਜਾਈ ਕਰਨ ਲਈ ਇਕੱਠੇ ਘਰੋਂ ਨਿਕਲੇ ਸਨ। ਰਿਜ ਦੀ ਚੌੜਾਈ ਘੱਟ ਹੋਣ ਕਾਰਨ ਦੋਵਾਂ ਨੇ ਟਰਾਂਸਫਾਰਮਰ ਨਾਲ ਲੱਗੇ ਲੋਹੇ ਦੇ ਐਂਗਲ ਨੂੰ ਛੂਹ ਲਿਆ। ਹਾਈ ਟੈਂਸ਼ਨ ਲਾਈਨ ਕਾਰਨ ਦੋਵੇਂ ਬੁਰੀ ਤਰ੍ਹਾਂ ਝੁਲਸ ਗਏ। ਵਿਜੇ ਦੇ ਸਰੀਰ 'ਤੇ ਪਏ ਕੱਪੜੇ ਵੀ ਪੂਰੀ ਤਰ੍ਹਾਂ ਸੜ ਗਏ। ਮ੍ਰਿਤਕ ਵਿਜੇ ਦੇ ਭਰਾ ਮੁਕੇਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮੌਕੇ ਤੋਂ ਲੰਘ ਰਹੇ ਇੱਕ ਰਾਹਗੀਰ ਰਾਹੀਂ ਮਿਲੀ ਤਾਂ ਉਹ ਪਿੰਡ ਵਾਸੀਆਂ ਸਮੇਤ ਉਥੇ ਪੁੱਜੇ।

ਇਹ ਵੀ ਪੜ੍ਹੋ: Nawanshahr Accident News: ਕਾਰ ਦੀ ਲਪੇਟ 'ਚ ਆਉਣ ਨਾਲ ਬਾਈਕ ਸਵਾਰ ਦੋ ਵਿਅਕਤੀਆਂ ਦੀ ਹੋਈ ਮੌਤ  

ਪਿੰਡ ਵਾਸੀਆਂ ਨੇ ਬਿਜਲੀ ਮੁਲਾਜ਼ਮਾਂ ਦੀ ਭੂਮਿਕਾ 'ਤੇ ਸਵਾਲ ਉਠਾਉਂਦੇ ਹੋਏ ਹੰਗਾਮਾ ਕੀਤਾ। ਸੂਚਨਾ ਤੋਂ ਬਾਅਦ ਪੁਲਿਸ ਨੇ ਹਾਦਸੇ ਵਾਲੀ ਥਾਂ 'ਤੇ ਜਾ ਕੇ ਦੋਵਾਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ। ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਵਿਜੇ ਦੀ ਲਾਸ਼ ਲੋਹੇ ਦੇ ਐਂਗਲ ਦੇ ਨਾਲ ਲੱਗੀ ਹੋਈ ਮਿਲੀ। ਜਦੋਂਕਿ ਰਾਮਨਰੇਸ਼ ਰਿਜ 'ਤੇ ਮ੍ਰਿਤਕ ਪਿਆ ਸੀ। ਮਾਮਲੇ ਦੀ ਜਾਂਚ ਚੱਲ ਰਹੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from Two farmers working in the fields were electrocuted Uttar Pradesh News in punjabi, stay tuned to Rozana Spokesman)

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement