ਭਾਜਪਾ ਆਈਟੀ ਸੈੱਲ ਦੇ ਮੁੱਖੀ ਨੂੰ ਮਿਲਿਆ ਇਕ ਕਰੋੜ ਰੁਪਏ ਦਾ ਨੋਟਿਸ
Published : Jan 21, 2020, 4:37 pm IST
Updated : Jan 21, 2020, 4:37 pm IST
SHARE ARTICLE
File Photo
File Photo

ਭਾਰਤੀ ਜਨਤਾ ਪਾਰਟੀ ਦੇ ਆਈਟੀਸੈੱਲ ਦੇ ਮੁੱਖੀ ਅਮੀਤ ਮਾਲਵੀਆ ਨੇ ਇਕ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿਚ ਉਨ੍ਹਾਂ ਵੱਲੋਂ ਆਰੋਪ ਲਗਾਇਆ ਗਿਆ ਸੀ ਕਿ ਸ਼ਾਹੀਨ ਬਾਗ ਦੀ ਮਹਿਲਾ ...

ਨਵੀਂ ਦਿੱਲੀ : ਭਾਜਪਾ ਆਈਟੀ ਸੈੱਲ ਦੇ ਮੁੱਖੀ ਅਮੀਤ ਮਾਲਵੀਆ ਨੂੰ ਇਕ ਕਰੋੜ ਰੁਪਏ ਮਾਨਹਾਨੀ ਦਾ ਨੋਟਿਸ ਮਿਲਿਆ ਹੈ। ਇਹ ਨੋਟਿਸ ਉਨ੍ਹਾਂ ਨੂੰ ਸ਼ਾਹੀਨ ਬਾਗ ਵਿਚ ਸੀਏਏ ਵਿਰੁੱਧ ਧਰਨੇ ਤੇ  ਬੈਠੀਆਂ ਔਰਤਾ ‘ਤੇ ਕਥਿਤ ਤੌਰ ਉੱਤੇ 500-700 ਰੁਪਏ ਲੈ ਕੇ ਪ੍ਰਦਰਸ਼ਨ ਕਰਨ ਦਾ ਆਰੋਪ ਲਗਾਉਣ ਕਰਕੇ ਦਿੱਤਾ ਗਿਆ ਹੈ।

File PhotoFile Photo

ਦਰਅਸਲ ਭਾਰਤੀ ਜਨਤਾ ਪਾਰਟੀ ਦੇ ਆਈਟੀ ਸੈੱਲ ਦੇ ਮੁੱਖੀ ਅਮੀਤ ਮਾਲਵੀਆ ਨੇ ਇਕ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿਚ ਉਨ੍ਹਾਂ ਵੱਲੋਂ ਆਰੋਪ ਲਗਾਇਆ ਗਿਆ ਸੀ ਕਿ ਸ਼ਾਹੀਨ ਬਾਗ ਦੀ ਮਹਿਲਾ ਪ੍ਰਦਰਸ਼ਨਕਾਰੀਆਂ ਪੰਜ-ਸੱਤ ਸੋ ਰੁਪਏ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਇਸੇ ਕਰਕੇ ਦੋ ਪ੍ਰਦਰਸ਼ਨਕਾਰੀ ਔਰਤਾ ਨੇ ਆਪਣੇ ਵਕੀਲ ਮਹਿਮੂਦ ਪਰਾਚਾ ਜਰੀਏ ਅਮੀਤ ਨੂੰ ਉਨ੍ਹਾਂ (ਪ੍ਰਦਰਸ਼ਨਕਾਰੀ ਔਰਤਾ) ਦੇ ਚਰਿੱਤਰ ਨੂੰ ਵਿਗਾੜਨ ਅਤੇ ਝੂਠੇ ਆਰੋਪਾ ਦੇ ਮਾਧਿਅਮ ਨਾਲ ਅੰਦੋਲਨ ਖਰਾਬ ਕਰਨ ਲਈ ਇਕ ਕਰੋੜ ਦਾ ਨੋਟਿਸ ਭੇਜਿਆ ਹੈ।

PhotoPhoto

ਨੋਟਿਸ ਵਿਚ ਅਮਿਤ ਮਾਲਵੀਆ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਪੋਸਟ ਅਤੇ ਪ੍ਰਸਾਰਿਤ ਕੀਤੇ ਗਏ ਵੀਡੀਓ ਵਿਚ ਪ੍ਰਦਰਸ਼ਨਕਾਰੀ 500-700 ਰੁਪਏ ਲੈ ਕੇ ਪ੍ਰਦਰਸ਼ਨ ਕਰਦੇ ਦਿਖਾਏ ਜਾ ਰਹੇ ਹਨ। ਇਸ ਤਰ੍ਹਾਂ ਦੇ ਬਿਆਨ ਨਾਂ ਸਿਰਫ਼ ਝੂਠ ਹਨ ਬਲਕਿ ਇਨ੍ਹਾਂ ਨਾਲ ਪ੍ਰਦਰਸ਼ਨ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਮਿਊਨਿਟੀ ਦੇ ਵਿਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

PhotoPhoto

ਦੱਸ ਦਈਏ ਕਿ ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਿਚ  ਮੁਸਲਿਮ ਔਰਤਾ ਵੱਲੋਂ ਸੀਏਏ ਅਤੇ ਸੰਭਾਵਤ ਐਨਆਰਸੀ ਵਿਰੁੱਧ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਨੂੰ ਦੂਜੇ ਵਰਗਾਂ ਦੇ ਲੋਕਾਂ ਵੱਲੋਂ ਵੀ ਭਰਪੂਰ ਸਮੱਰਥਨ ਮਿਲ ਰਿਹਾ ਹੈ। ਸ਼ਾਹੀਨ ਬਾਗ ਦੀ ਤਰਜ਼ 'ਤੇ ਦੇਸ਼ ਦੇ ਕਈ ਹੋਰ ਹਿੱਸਿਆ ਵਿਚ ਵੀ ਰੋਸ ਮੁਜ਼ਹਾਰੇ ਸ਼ੁਰੂ ਹੋ ਗਏ ਹਨ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement