ਨਾਨਾ ਬਣੇ ਮੁਕੇਸ਼ ਅੰਬਾਨੀ, ਧੀ ਈਸ਼ਾ ਨੇ ਜੁੜਵਾਂ ਬੱਚਿਆਂ ਨੂੰ ਦਿੱਤਾ ਜਨਮ

By : GAGANDEEP

Published : Nov 20, 2022, 5:31 pm IST
Updated : Nov 20, 2022, 5:31 pm IST
SHARE ARTICLE
photo
photo

2018 ਨੂੰ ਪੀਰਾਮਲ ਨਾਲ ਹੋਇਆ ਸੀ ਵਿਆਹ

 

ਮੁੰਬਈ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਈਸ਼ਾ ਰਿਲਾਇੰਸ ਰਿਟੇਲ ਦਾ ਕਾਰੋਬਾਰ ਸੰਭਾਲਦੀ ਹੈ। ਉਸਦਾ ਵਿਆਹ ਆਨੰਦ ਪੀਰਾਮਲ ਨਾਲ ਹੋਇਆ ਹੈ। ਈਸ਼ਾ ਤੇ ਆਨੰਦ ਨੇ ਲੜਕੀ ਦਾ ਨਾਮ ਆਦੀਆ ਤੇ ਬੇਟੇ ਦਾ ਨਾਂ ਕ੍ਰਿਸ਼ਨ ਰੱਖਿਆ ਹੈ। ਅੰਬਾਨੀ ਅਤੇ ਪੀਰਾਮਲ ਪਰਿਵਾਰਾਂ ਨੇ ਐਤਵਾਰ ਦੁਪਹਿਰ ਨੂੰ ਮੀਡੀਆ ਬਿਆਨ 'ਚ ਇਹ ਜਾਣਕਾਰੀ ਸਾਂਝੀ ਕੀਤੀ।

ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦਾ ਵਿਆਹ ਚਾਰ ਸਾਲ ਪਹਿਲਾਂ ਮੁੰਬਈ ਵਿੱਚ ਹੋਇਆ ਸੀ। ਮੁਕੇਸ਼ ਅੰਬਾਨੀ ਦੇ ਪਰਿਵਾਰ ਵਿੱਚ ਹੁਣ ਤਿੰਨ ਛੋਟੇ ਬੱਚੇ ਹਨ। ਉਨ੍ਹਾਂ ਦੇ ਬੇਟੇ ਆਕਾਸ਼ ਤੇ ਨੂੰਹ ਸ਼ਲੋਕਾ ਦੇ ਪੁੱਤਰ ਦਾ ਨਾਮ ਪ੍ਰਿਥਵੀ ਹੈ। ਮੁਕੇਸ਼ ਤੇ ਨੀਤਾ ਅੰਬਾਨੀ ਨੂੰ ਕਈ ਮੌਕਿਆਂ 'ਤੇ ਆਪਣੇ ਪੋਤੇ ਪ੍ਰਿਥਵੀ ਨਾਲ ਦੇਖਿਆ ਜਾ ਚੁੱਕਾ ਹੈ।

ਦੱਸਿਆ ਜਾ ਰਿਹਾ ਹੈ ਕਿ ਈਸ਼ਾ ਅੰਬਾਨੀ ਅਤੇ ਦੋਵੇਂ ਬੱਚੇ ਸਿਹਤਮੰਦ ਹਨ। ਈਸ਼ਾ ਨੇ 19 ਨਵੰਬਰ ਯਾਨੀ ਸ਼ਨੀਵਾਰ ਨੂੰ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਇਸ ਤਰ੍ਹਾਂ ਪੂਰੇ ਅੰਬਾਨੀ ਅਤੇ ਪੀਰਾਮਲ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਈਸ਼ਾ ਅੰਬਾਨੀ ਦਾ 12 ਦਸੰਬਰ 2018 ਨੂੰ ਪੀਰਾਮਲ ਗਰੁੱਪ ਦੇ ਆਨੰਦ ਪੀਰਾਮਲ ਨਾਲ ਵਿਆਹ ਹੋਇਆ ਸੀ। ਆਨੰਦ ਪੀਰਾਮਲ ਰਾਜਸਥਾਨ ਦੇ ਰਹਿਣ ਵਾਲੇ ਹਨ। ਈਸ਼ਾ ਅੰਬਾਨੀ ਦੇ ਸਹੁਰੇ ਅਜੇ ਪੀਰਾਮਲ ਹਨ। ਕੁਝ ਮਹੀਨੇ ਪਹਿਲਾਂ ਮੁਕੇਸ਼ ਅੰਬਾਨੀ ਨੇ ਰਿਲਾਇੰਸ ਇੰਡਸਟਰੀਜ਼ (RIL) ਦੇ ਰਿਟੇਲ ਕਾਰੋਬਾਰ ਦੀ ਵਾਗਡੋਰ ਬੇਟੀ ਈਸ਼ਾ ਅੰਬਾਨੀ ਨੂੰ ਸੌਂਪ ਦਿੱਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement