ਚੀਨ ਦੇ ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ, ਕਰਨਾ ਚਾਹੁੰਦੇ ਨੇ ਸਰਕਾਰੀ ਨੌਕਰੀ
Published : May 20, 2021, 12:18 pm IST
Updated : May 20, 2021, 12:22 pm IST
SHARE ARTICLE
Youth of China
Youth of China

ਸਿਵਲ ਕਰਮਚਾਰੀ ਦੀ ਔਸਤਨ ਪ੍ਰਤੀ ਮਹੀਨਾ ਤਨਖਾਹ ਲਗਭਗ 70,000 ਰੁਪਏ

ਬੀਜਿੰਗ : ਚੀਨ ਦੇ ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਚਿੰਤਤ ਹਨ। ਉਹਨਾਂ ਨੂੰ ਡਰ ਹੈ ਕਿ ਇਹਨਾਂ ਪੜ੍ਹਨ ਲਿਖਣ ਦੇ ਬਾਵਜੂਦ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਜਾਂ ਨਹੀਂ।  ਚੀਨ ਦੀ ਰਾਜਧਾਨੀ ਬੀਜਿੰਗ ਵਿਚ ਰਹਿਣ ਵਾਲੇ ਜ਼ੂ ਲਿੰਗ ਪਿਛਲੇ ਸਾਲ ਗ੍ਰੈਜੂਏਟ ਹੋਏ ਹਨ।

china populationchina

ਦੇਸ਼ ਦੀ ਇਕ ਸਰਬੋਤਮ ਯੂਨੀਵਰਸਿਟੀ ਵਿਚ ਪੜ੍ਹਨ ਤੋਂ ਬਾਅਦ,  ਉਹਨਾਂ ਨੂੰ ਚੰਗੀ ਤਨਖਾਹ ਵਾਲੀ ਨੌਕਰੀ ਮਿਲ ਰਹੀ ਸੀ ਉਹ  ਸਰਕਾਰੀ ਨੌਕਰੀ ਲਈ ਪ੍ਰੀਖਿਆਵਾਂ ਦੀ ਤਿਆਰੀ ਵੀ ਕਰ ਰਿਹਾ ਹੈ। ਚੀਨ ਦੇ ਕੁਝ ਨੌਜਵਾਨਾਂ ਦੀ ਭਵਿੱਖ ਬਾਰੇ ਅਸੁਰੱਖਿਆ ਇਸ ਹੱਦ ਤੱਕ ਵੱਧ ਗਈ ਹੈ ਕਿ ਉਹ ਹੁਣ ਸਿਰਫ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹਨ।

chinaChina

ਚੀਨ ਦੇ ਨੌਜਵਾਨ  5 ਸਾਲ ਪਹਿਲਾਂ ਅਲੀਬਾਬਾ, ਟੈਨਸੈਂਟ, ਹੁਆਵੇ ਵਰਗੀਆਂ ਵੱਡੀਆਂ ਕੰਪਨੀਆਂ ਵਿੱਚ ਸ਼ਾਮਲ  ਹੋ ਰਹੇ ਸਨ। ਚੰਗੀ ਤਨਖਾਹ, ਕਾਰਜ ਸਭਿਆਚਾਰ ਅਤੇ ਨੌਜਵਾਨਾਂ ਨੂੰ ਵਧੇਰੇ ਮੌਕੇ ਪ੍ਰਦਾਨ ਕਰਨਾ ਨੌਕਰੀ ਕਰਨ ਦੇ ਕਾਰਨ ਸਨ। ਹਾਲਾਂਕਿ, ਕੋਰੋਨਾ ਮਹਾਂਮਾਰੀ ਦੇ ਬਾਅਦ ਤੋਂ ਸਥਿਤੀ ਬਦਲ ਗਈ ਹੈ। ਉਹਨਾਂ ਦਾ ਬਹੁ ਰਾਸ਼ਟਰੀ ਕੰਪਨੀਆਂ ਨਾਲ ਮੋਹ ਭੰਗ ਹੋ ਰਿਹਾ ਹੈ।

JobsJobs

ਉਹ ਹੁਣ ਬੈਂਕਿੰਗ, ਸਿਹਤ, ਸਿੱਖਿਆ, ਟੈਕਨੋਲੋਜੀ ਵਰਗੇ ਖੇਤਰਾਂ ਵਿੱਚ ਸਰਕਾਰੀ ਨੌਕਰੀਆਂ ਦੀ ਭਾਲ ਕਰ ਰਹੇ ਹਨ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 16 ਲੱਖ ਨੌਜਵਾਨਾਂ ਨੇ 25,700 ਅਸਾਮੀਆਂ ਲਈ ਪ੍ਰੀਖਿਆ ਦਿੱਤੀ, ਜੋ ਪਿਛਲੀ ਵਾਰ ਨਾਲੋਂ ਡੇਢ ਲੱਖ ਵੱਧ ਹੈ।

Youth od chinaYouth Of China

ਜ਼ੂ ਦਾ ਕਹਿਣਾ ਹੈ ਕਿ ਬਹੁ-ਰਾਸ਼ਟਰੀ ਚੰਗੇ ਪੈਸੇ ਦੀ ਪੇਸ਼ਕਸ਼ ਕਰਦੇ ਹਨ, ਦੁਨੀਆ ਵਿਚ ਘੁੰਮਣ ਦਾ ਮੌਕਾ ਮਿਲਦਾ ਹੈ ਪਰ ਅੱਜ ਕੱਲ ਏਸ਼ੀਅਨ ਅਤੇ ਚੀਨੀ ਵਿਚ  ਭੇਦਭਾਵ ਹੈ। ਚੀਨ ਵਿਚ ਇਕ ਸਿਵਲ ਕਰਮਚਾਰੀ ਦੀ ਔਸਤਨ ਪ੍ਰਤੀ ਮਹੀਨਾ ਤਨਖਾਹ ਲਗਭਗ 70,000 ਰੁਪਏ ਹੈ।

Location: China, Hebei

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement