‘ਆਪ' ਵਿਧਾਇਕਾ ਆਤਿਸ਼ੀ ਨੇ ਵਿਵਾਦਤ ਵੀਡੀਓ 'ਤੇ ਦਿੱਤਾ ਪਹਿਲਾ ਬਿਆਨ
Published : Jan 20, 2026, 4:29 pm IST
Updated : Jan 20, 2026, 4:29 pm IST
SHARE ARTICLE
AAP MLA Atishi gives first statement on controversial video
AAP MLA Atishi gives first statement on controversial video

ਕਿਹਾ : ਭਾਰਤੀ ਜਨਤਾ ਪਾਰਟੀ ਵੱਲੋਂ ਉਨ੍ਹਾਂ 'ਤੇ ਲਗਾਏ ਜਾ ਰਹੇ ਹਨ ਝੂਠੇ ਆਰੋਪ

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਦੀ ਵਿਵਾਦਤ ਵੀਡੀਓ ’ਤੇ ਬੋਲਦੇ ਹੋਏ ‘ਆਪ’ ਵਿਧਾਇਕਾ ਦੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਜੋ ਉਨ੍ਹਾਂ ’ਤੇ ਆਰੋਪ ਲਗਾਏ ਹਨ ਉਹ ਬਿਲਕੁਲ ਝੂਠੇ ਹਨ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਲਈ, ਖਾਸ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਮੇਰੀ ਅਤੇ ਮੇਰੇ ਪਰਿਵਾਰ ਦੀ ਬਹੁਤ ਡੂੰਘੀ ਸ਼ਰਧਾ ਹੈ। ਉਨ੍ਹਾਂ ਕਿਹਾ ਕਿ ਮੈਂ ਖੁਦ ਅਜਿਹੇ ਪਰਿਵਾਰ ਨਾਲ ਸਬੰਧਤ ਹਾਂ, ਜਿਸ ਪਰਿਵਾਰ ਦਾ ਸਭ ਤੋਂ ਵੱਡਾ ਲੜਕਾ ਗੁਰਦੁਆਰਾ ਸਾਹਿਬ ਜਾਂਦਾ ਹੈ ਅਤੇ ਸਿੱਖ ਬਣਦਾ ਹੈ ਸਮਾਜ ਦੀ ਸੇਵਾ ਕਰਦਾ ਹੈ।

ਉਨ੍ਹਾਂ ਕਿਹਾ ਕਿ ਕਪਿਲ ਮਿਸ਼ਰਾ ਜੀ ਦੀ ਝੂਠ ਬੋਲਣ ਦੀ ਆਦਤ ਇਹ ਕੋਈ ਨਵੀਂ ਨਹੀਂ ਹੈ। ਇਹ ਉਹੀ ਕਪਿਲ ਮਿਸ਼ਰਾ ਹੈ ਜਿਸ ਨੇ ਝੂਠਾ ਦੋਸ਼ ਲਗਾਇਆ ਸੀ ਕਿ ਮੈਂ ਆਪਣੀਆਂ ਅੱਖਾਂ ਨਾਲ ਅਰਵਿੰਦ ਕੇਜਰੀਵਾਲ ਨੂੰ ਪੈਸੇ ਲੈਂਦੇ ਵੇਖਿਆ ਅਤੇ ਫਿਰ ਉਹੀ ਕਪਿਲ ਮਿਸ਼ਰਾ ਨੂੰ ਅਦਾਲਤ ਦੇ ਸਾਹਮਣੇ ਮਾਫ਼ੀ ਮੰਗਣੀ ਪਈ ਸੀ ਅਤੇ ਕਹਿਣਾ ਪਿਆ ਕਿ ਮੈਂ ਝੂਠ ਬੋਲ ਰਿਹਾ ਹਾਂ। ਅਤੇ ਹੁਣ ਫਿਰ ਇਹੀ ਹੋਵੇਗਾ।

ਉਨ੍ਹਾਂ ਕਿਹਾ ਕਿ ਗੁਰੂਆਂ ਦਾ ਅਪਮਾਨ ਕਪਿਲ ਮਿਸ਼ਰਾ ਨੇ ਕੀਤਾ ਹੈ ਆਪਣੀ ਘਟੀਆ ਰਾਜਨੀਤੀ ਲਈ। ਦਿੱਲੀ ’ਚ ਵਧੇ ਪਲਿਊਸ਼ਨ 'ਤੇ ਚਰਚਾ ਤੋਂ ਭੱਜਣ ਲਈ ਅਜਿਹੀ ਘਟੀਆ ਰਾਜਨੀਤੀ ਲਈ ਉਨ੍ਹਾਂ ਨੇ ਗੁਰੂਆਂ ਦਾ ਅਪਮਾਨ ਕੀਤਾ, ਵੀਡੀਓ ਨੂੰ ਐਡਿਟ ਕੀਤਾ ਅਤੇ ਗੁਰੂਆਂ ਦਾ ਨਾਂ ਲਿਆ, ਗੁਰੂਆਂ ਦੇ ਨਾਂ 'ਤੇ ਰਾਜਨੀਤੀ ਕੀਤੀ। ਇਹ ਉਹੀ ਭਾਰਤੀ ਜਨਤਾ ਪਾਰਟੀ ਹੈ ਜਿਸ ਨੇ ਜਦੋਂ ਸਾਡੇ ਸਿੱਖ ਭਰਾ ਕਿਸਾਨ ਅੰਦੋਲਨ ਕਰ ਰਹੇ ਸਨ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਤਾਂ ਉਨ੍ਹਾਂ ਨੂੰ ਖਾਲਿਸਤਾਨੀ ਕਿਹਾ ਸੀ। ਕਪਿਲ ਮਿਸ਼ਰਾ ਨੇ ਉਨ੍ਹਾਂ ਵਿਰੁੱਧ ਅਜਿਹੀ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕੀਤਾ ਸੀ ਜੋ ਅਸੀਂ ਸਭ ਇੱਥੇ ਨਹੀਂ ਕਹਿ ਸਕਦੇ। ਇਨ੍ਹਾਂ ਦੀ ਕੰਗਣਾ ਰਣੌਤ, ਨਿਤਿਨ ਪਟੇਲ, ਮੀਨਾਕਸ਼ੀ ਲੇਖੀ ਨੇ ਕੋਈ ਕਸਰ ਨਹੀਂ ਛੱਡੀ ਸੀ ਸਾਡੇ ਸਿੱਖ ਭਾਈਆਂ ਨੂੰ ਖਾਲਿਸਤਾਨੀ ਕਹਿਣ ਵਿੱਚ । ਭਾਰਤੀ ਜਨਤਾ ਪਾਰਟੀ ਸਿੱਖ ਸਮਾਜ ਨਾਲ ਨਫ਼ਰਤ ਕਰਦੀ ਹੈ। ਇਹ ਨਫ਼ਰਤ ਅੱਜ ਦੀ ਨਹੀਂ ਹੈ, ਇਹ ਨਫ਼ਰਤ ਕਿਸਾਨ ਅੰਦੋਲਨ ਵਿੱਚ ਵੀ ਅਸੀਂ ਵੇਖੀ ਸੀ। 
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement