ਮਮਤਾ ਹੋਈ ਸ਼ਰਮਸਾਰ, ਮਾਂ ਨੇ ਪ੍ਰੇਮੀ ਨਾਲ ਮਿਲ ਕੇ 3 ਸਾਲਾ ਬੱਚੇ ਦਾ ਕਤਲ ਕਰਕੇ ਟਰੇਨ ਤੋਂ ਸੁੱਟੀ ਲਾਸ਼

By : GAGANDEEP

Published : Jan 20, 2023, 2:43 pm IST
Updated : Jan 20, 2023, 2:43 pm IST
SHARE ARTICLE
photo
photo

ਪੁਲਿਸ ਨੂੰ ਰੇਲਵੇ ਟਰੈਕ ਦੇ ਕੋਲੋਂ ਬੱਚੀ ਦੀ ਲਾਸ਼ ਹੋਈ ਬਰਾਮਦ

 

ਜੈਪੁਰ: ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਆਹੁਤਾ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਆਪਣੀ ਹੀ ਤਿੰਨ ਸਾਲਾ ਬੱਚੀ ਦਾ ਕਤਲ ਕਰਕੇ ਲਾਸ਼ ਨੂੰ ਚਲਦੀ ਰੇਲਗੱਡੀ ਵਿੱਚੋਂ ਸੁੱਟਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਹੋਰ ਵੀ ਪੜ੍ਹੋ- ਜਾਪਾਨ ਘੁੰਮਣ ਗਏ ਭਾਰਤੀ ਪਰਿਵਾਰ ਨਾਲ ਦਾ ਹੋਇਆ ਐਕਸੀਡੈਂਟ, ਔਰਤ ਤੇ 4 ਮਹੀਨੇ ਦੀ ਬੱਚੇ ਮੌਤ

ਮੁਲਜ਼ਮਾਂ ਦੀ ਪਛਾਣ ਸੁਨੀਤਾ ਅਤੇ ਸੰਨੀ ਉਰਫ ਮਾਲਟਾ ਵਜੋਂ ਹੋਈ ਹੈ। ਪੁਲਿਸ ਮੁਤਾਬਕ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਔਰਤ ਨੇ ਆਪਣੀ ਬੇਟੀ ਕਿਰਨ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਪ੍ਰੇਮੀ ਸੰਨੀ ਦੀ ਮਦਦ ਨਾਲ ਉਸ ਦੀ ਲਾਸ਼ ਨੂੰ ਬੈੱਡਸ਼ੀਟ 'ਚ ਲਪੇਟ ਕੇ ਸ਼੍ਰੀਗੰਗਾਨਗਰ ਰੇਲਵੇ ਸਟੇਸ਼ਨ 'ਤੇ ਚਲੀ ਗਈ।

ਪੁਲਿਸ ਸੁਪਰਡੈਂਟ (ਸ਼੍ਰੀਗੰਗਾਨਗਰ) ਆਨੰਦ ਸ਼ਰਮਾ ਨੇ ਦੱਸਿਆ ਕਿ ਉਹ ਸਵੇਰੇ 6.10 ਵਜੇ ਰੇਲਗੱਡੀ 'ਤੇ ਚੜ੍ਹੇ ਅਤੇ ਜਦੋਂ ਰੇਲਗੱਡੀ ਫਤੂਹੀ ਰੇਲਵੇ ਸਟੇਸ਼ਨ ਤੋਂ ਪਹਿਲਾਂ ਨਹਿਰ ਦੇ ਪੁਲ 'ਤੇ ਪਹੁੰਚੀ ਤਾਂ ਉਨ੍ਹਾਂ ਨੇ ਚੱਲਦੀ ਰੇਲਗੱਡੀ ਤੋਂ ਲਾਸ਼ ਨੂੰ ਹੇਠਾਂ ਉਤਾਰ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਲਾਸ਼ ਨੂੰ ਨਹਿਰ ਵਿੱਚ ਸੁੱਟਣਾ ਚਾਹੁੰਦੇ ਸਨ, ਪਰ ਇਹ ਰੇਲਵੇ ਟਰੈਕ ਦੇ ਕੋਲ ਡਿੱਗ ਗਈ। ਮੰਗਲਵਾਰ ਸਵੇਰੇ ਬੱਚੀ ਦੀ ਲਾਸ਼ ਬਰਾਮਦ ਹੋਈ।

ਹੋਰ ਵੀ ਪੜ੍ਹੋ- ਪੰਜਾਬ ਦੀ ਧੀ ਨੇ ਆਪਣੇ ਪਹਿਲੇ ਟੀ-20 ਮੈਚ 'ਚ ਕੀਤਾ ਕਮਾਲ, 41 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਨੂੰ ਦਿੱਤੀ ਮਾਤ

ਪੁਲਿਸ ਨੇ ਦੱਸਿਆ ਕਿ ਸੁਨੀਤਾ, ਜਿਸ ਦੇ ਪੰਜ ਬੱਚੇ ਹਨ, ਸੰਨੀ ਅਤੇ ਉਸ ਦੀਆਂ ਦੋ ਬੇਟੀਆਂ ਨਾਲ ਸ਼ਾਸਤਰੀ ਨਗਰ 'ਚ ਰਹਿੰਦੀ ਹੈ, ਜਦਕਿ ਤਿੰਨ ਬੱਚੇ ਆਪਣੇ ਪਤੀ ਨਾਲ ਰਹਿੰਦੇ ਹਨ। ਉਸ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੀ ਪਛਾਣ ਕਰਨ ਤੋਂ ਬਾਅਦ ਸੁਨੀਤਾ ਨੂੰ ਟਰੇਸ ਕਰਕੇ ਪੁੱਛਗਿੱਛ ਲਈ ਬੁਲਾਇਆ। ਪੁੱਛਗਿੱਛ ਦੌਰਾਨ ਉਸ ਨੇ ਆਪਣੀ ਧੀ ਦੀ ਹੱਤਿਆ ਕਰਨ ਦੀ ਗੱਲ ਕਬੂਲੀ, ਜਿਸ ਤੋਂ ਬਾਅਦ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Location: India, Rajasthan, Jaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement